ਪੰਜਾਬ ਦੇ ਮੌਸਮ ਵਿਭਾਗ ਦੀ ਵੱਡੀ ਅਪਡੇਟ, ਅਚਾਨਕ ਜ਼ੋਰ ਫੜੇਗੀ ਠੰਡ

Saturday, Oct 26, 2024 - 03:01 PM (IST)

ਚੰਡੀਗੜ੍ਹ- ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆ ਵਿਚ ਤਾਪਮਾਨ 'ਚ ਲਗਾਤਾਰ ਬਦਲਾਅ ਹੋ ਰਿਹਾ ਹੈ। ਪੰਜਾਬ ਦੇ ਔਸਤ ਤਾਪਮਾਨ 'ਚ ਜਿੱਥੇ 0.1 ਡਿਗਰੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਉਥੇ ਚੰਡੀਗੜ੍ਹ 'ਚ 1.3 ਡਿਗਰੀ ਦਾ ਬਦਲਾਅ ਦੇਖਣ ਨੂੰ ਮਿਲਿਆ ਹੈ। ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 33.9 ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਪੰਜਾਬ ਦੇ ਸਭ ਤੋਂ ਗਰਮ ਸ਼ਹਿਰ ਬਠਿੰਡਾ ਅਤੇ ਫਰੀਦਕੋਟ ਦਾ ਤਾਪਮਾਨ 35.9 ਡਿਗਰੀ ਰਿਹਾ, ਜਦੋਂ ਕਿ ਸਭ ਤੋਂ ਠੰਡਾ ਸ਼ਹਿਰ ਪਠਾਨਕੋਟ 14.4 ਡਿਗਰੀ ਰਿਹਾ।

ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੇਗੀ।  ਸੂਬੇ ਵਿਚ ਠੰਡ ਦੇ ਅਚਾਨਕ ਵਧਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਦਾ ਆਖਣਾ ਹੈ ਕਿ 26 ਤੋਂ 28 ਅਕਤੂਬਰ ਦਰਮਿਆਨ ਸੂਬੇ ਦੇ ਮੌਸਮ ਵਿਚ ਵੱਡਾ ਬਦਲਾਅ ਆ ਸਕਦਾ ਹੈ, ਜਿਸ ਕਾਰਨ ਠੰਡ ਵਧੇਗੀ। ਦੀਵਾਲੀ ਤੋਂ ਬਾਅਦ ਹੋਰ ਬਦਲਾਅ ਦੇਖਣ ਨੂੰ ਮਿਲਣਗੇ। ਹਾਲਾਂਕਿ, ਇੱਕ ਹਫ਼ਤੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਉੱਤਰੀ ਭਾਰਤ ਵਿੱਚ ਖੁਸ਼ਕ ਠੰਢ ਬਰਕਰਾਰ ਰਹੇਗੀ। ਮੌਸਮ ਦੇ ਇਸ ਬਦਲਾਅ ਹੋਣ ਨਾਲ ਪ੍ਰਦੂਸ਼ਣ ਕਾਰਨ ਲੋਕਾਂ ਦਾ ਸਾਹ ਘੁੱਟ ਰਿਹਾ ਹੈ।

 

ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ

 

 ਚੰਡੀਗੜ੍ਹ ਸਮੇਤ ਪੰਜਾਬ ਦੇ 6 ਸ਼ਹਿਰਾਂ ਦੇ ਆਸ-ਪਾਸ ਦੇ ਇਲਾਕਿਆਂ 'ਚ ਪ੍ਰਦੂਸ਼ਣ ਦਾ ਪੱਧਰ ਯੈਲੋ ਜ਼ੋਨ 'ਤੇ ਪਹੁੰਚ ਗਿਆ ਹੈ। ਜਦਕਿ ਚੰਡੀਗੜ੍ਹ-ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਮੰਡੀ ਗੋਬਿੰਦਗੜ੍ਹ ਰਿਹਾ, ਜਿੱਥੇ ਔਸਤ AQI 204 ਦਰਜ ਕੀਤਾ ਗਿਆ। ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ 6 ਸ਼ਹਿਰ ਅਜਿਹੇ ਹਨ ਜਿੱਥੇ AQI 300 ਨੂੰ ਪਾਰ ਕਰ ਗਿਆ ਹੈ। ਚੰਡੀਗੜ੍ਹ 'ਚ ਰਾਤ 11 ਵਜੇ AQI 318 ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦੇ ਅੰਮ੍ਰਿਤਸਰ 'ਚ ਰਾਤ 11 ਵਜੇ AQI 375 'ਤੇ ਪਹੁੰਚ ਗਿਆ।  ਜਲੰਧਰ ਵਿਚ ਸਵੇਰੇ 5 ਵਜੇ ਤੱਕ ਸਭ ਤੋਂ ਵੱਧ AQI 303 ਸੀ। ਕੱਲ੍ਹ ਦੁਪਹਿਰ 2 ਵਜੇ ਖੰਨਾ ਵਿੱਚ ਸਭ ਤੋਂ ਵੱਧ AQI 322, ਲੁਧਿਆਣਾ ਵਿੱਚ  ਸਵੇਰੇ 7 ਵਜੇ ਤੱਕ AQI 328, ਸਭ ਤੋਂ ਵੱਧ ਮੰਡੀ ਗੋਬਿੰਦਗੜ੍ਹ ਵਿੱਚ ਰਾਤ 11 ਵਜੇ AQI 318 ਅਤੇ ਪਟਿਆਲਾ ਵਿੱਚ ਕੱਲ੍ਹ ਦੁਪਹਿਰ AQI 289 ਦਰਜ ਕੀਤਾ ਗਿਆ।

ਇਹ ਵੀ ਪੜ੍ਹੋ-  ਪੰਜਾਬ 'ਚ ਦੀਵਾਲੀ ਤੋਂ ਪਹਿਲਾਂ ਜਾਰੀ ਹੋਏ ਵੱਡੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News