ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ!, CM ਯੋਗੀ ਨੂੰ ਮਿਲੀ ਧਮਕੀ ਤੇ ਇਸ ਦੇ ਨਾਲ ਪੜ੍ਹੋ ਖੇਡ ਤੇ ਵਿਦੇਸ਼ ਸਬੰਧੀ ਟੌਪ-10 ਖਬਰਾਂ

Sunday, Nov 03, 2024 - 05:56 PM (IST)

ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ!, CM ਯੋਗੀ ਨੂੰ ਮਿਲੀ ਧਮਕੀ ਤੇ ਇਸ ਦੇ ਨਾਲ ਪੜ੍ਹੋ ਖੇਡ ਤੇ ਵਿਦੇਸ਼ ਸਬੰਧੀ ਟੌਪ-10 ਖਬਰਾਂ

ਜਲੰਧਰ - ਪੰਜਾਬ 'ਚ ਬਦਲ ਰਿਹਾ ਮੌਸਮ ਕਿਸਾਨਾਂ ਲਈ ਖ਼ਤਰੇ ਦੀ ਘੰਟੀ ਹੈ ਕਿਉਂਕਿ ਪਹਿਲਾਂ ਮੀਂਹ ਨਾ ਪੈਣ ਕਾਰਨ ਝੋਨੇ ਦੀ ਲੁਆਈ ਲੇਟ ਹੋ ਗਈ ਸੀ ਅਤੇ ਹੁਣ ਗਰਮੀ ਕਾਰਨ ਕਣਕ ਦੀ ਬਿਜਾਈ ਪਿੱਛੇ ਪੈ ਰਹੀ ਹੈ। ਗਰਮੀ ਹੋਣ ਕਾਰਨ ਕਿਸਾਨ ਅਜੇ ਕਣਕ ਦੀ ਬਿਜਾਈ ਤੋਂ ਝਿਜਕ ਰਹੇ ਹਨ। ਉੱਥੇ ਹੀ ਭਾਰਤ ਵਿਚ 2015 ਦੇ ਮੁਕਾਬਲੇ 2023 ਵਿਚ ਟੀਬੀ ਦੇ ਮਾਮਲਿਆਂ 'ਚ 18 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖੇਡ ਸਬੰਧੀ ਤੇ ਕੌਮਾਂਤਰੀ ਪੱਧਰ ਦੀਆਂ ਟੌਪ-10 ਖਬਰਾਂ ’ਤੇ

1. ਆਪਣੇ ਹੀ ਟਰੈਕਟਰ ਹੇਠ ਆਉਣ ਕਾਰਨ ਕਿਸਾਨ ਦੀ ਮੌਤ
ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਕੋਟਲੀ ਥਬਲਾਂ 'ਚ ਆਪਣੇ ਹੀ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਆਪਣੇ ਹੀ ਟਰੈਕਟਰ ਹੇਠ ਆਉਣ ਕਾਰਨ ਕਿਸਾਨ ਦੀ ਮੌਤ

2. ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ! ਮਹਿਕਮੇ ਨੇ ਜਾਰੀ ਕੀਤੀ ਚਿਤਾਵਨੀ
ਚੰਡੀਗੜ੍ਹ : ਪੰਜਾਬ 'ਚ ਬਦਲ ਰਿਹਾ ਮੌਸਮ ਕਿਸਾਨਾਂ ਲਈ ਖ਼ਤਰੇ ਦੀ ਘੰਟੀ ਹੈ ਕਿਉਂਕਿ ਪਹਿਲਾਂ ਮੀਂਹ ਨਾ ਪੈਣ ਕਾਰਨ ਝੋਨੇ ਦੀ ਲੁਆਈ ਲੇਟ ਹੋ ਗਈ ਸੀ ਅਤੇ ਹੁਣ ਗਰਮੀ ਕਾਰਨ ਕਣਕ ਦੀ ਬਿਜਾਈ ਪਿੱਛੇ ਪੈ ਰਹੀ ਹੈ। ਗਰਮੀ ਹੋਣ ਕਾਰਨ ਕਿਸਾਨ ਅਜੇ ਕਣਕ ਦੀ ਬਿਜਾਈ ਤੋਂ ਝਿਜਕ ਰਹੇ ਹਨ। ਦਰਅਸਲ ਪੰਜਾਬ 'ਚ ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਦਿਨ ਦਾ ਤਾਪਮਾਨ ਅਜੇ ਵੀ 32 ਡਿਗਰੀ ਦੇ ਆਸ-ਪਾਸ ਹੈ। ਇਸ ਨਾਲ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਇਸ ਵਾਰ ਕਣਕ ਦੀ ਬਿਜਾਈ ਦਿਨੋਂ-ਦਿਨ ਪੱਛੜਦੀ ਜਾ ਰਹੀ ਹੈ। ਕਈ ਕਿਸਾਨ ਅਜਿਹੇ ਹਨ, ਜਿਨ੍ਹਾਂ ਦੀ ਝੋਨੇ ਦੀ ਫ਼ਸਲ ਅਜੇ ਤੱਕ ਨਹੀਂ ਵਿਕ ਸਕੀ ਅਤੇ ਉਨ੍ਹਾਂ ਦੇ ਖੇਤ ਵੀ ਅਜੇ ਤੱਕ ਖ਼ਾਲੀ ਨਹੀਂ ਹੋਏ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ! ਮਹਿਕਮੇ ਨੇ ਜਾਰੀ ਕੀਤੀ ਚਿਤਾਵਨੀ

3. ਪੰਜਾਬ 'ਚ ਪਟਾਕਿਆਂ ਪਿੱਛੇ ਹੋ ਗਈ ਵੱਡੀ ਵਾਰਦਾਤ! ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਸੰਗਤ ਮੰਡੀ (ਵਿਜੇ, ਮਨਜੀਤ) : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਪਥਰਾਲਾ ਵਿਖੇ ਬੀਤੀ ਦੀਵਾਲੀ ਦੀ ਰਾਤ ਪੰਚਾਇਤੀ ਚੋਣਾਂ ਦੀ ਰੰਜ਼ਿਸ਼ ਦੇ ਚੱਲਦਿਆਂ ਪਿੰਡ ਦੇ ਦੋ ਨੌਜਵਾਨ ਗਰੁੱਪਾਂ ’ਚ ਪਟਾਕੇ ਚਲਾਉਣ ਨੂੰ ਲੈ ਕੇ ਤਕਰਾਰ ਹੋ ਗਈ। ਇਸ ਤਕਰਾਰ ਦੌਰਾਨ ਚੱਲੀ ਗੋਲੀ ’ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ 2 ਨੌਜਵਾਨ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸੁਖਪਾਲ ਸੁੱਖਾ ਤੇ ਮਨਦੀਪ ਗੋਰਖਾ ਦੋਵੇਂ ਗਰੁੱਪਾਂ ’ਚ ਪੰਚਾਇਤੀ ਚੋਣਾਂ ਦੌਰਾਨ ਪੰਚ ਉਮੀਦਵਾਰ ਨੂੰ ਲੈ ਕੇ ਰੰਜ਼ਿਸ਼ ਚੱਲਦੀ ਆ ਰਹੀ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ 'ਚ ਪਟਾਕਿਆਂ ਪਿੱਛੇ ਹੋ ਗਈ ਵੱਡੀ ਵਾਰਦਾਤ! ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

4. ਪੰਜਾਬ 'ਚ ਵੱਡਾ ਧਮਾਕਾ, ਚੱਲਦੀ ਟਰੇਨ 'ਚ ਪੈ ਗਈਆਂ ਚੀਕਾਂ
ਫਤਿਹਗੜ੍ਹ ਸਾਹਿਬ (ਵਿਪਨ): ਇੱਥੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਸ਼ਨੀਵਾਰ ਦੇਰ ਰਾਤ ਅੰਮ੍ਰਿਤਸਰ ਤੋਂ ਹਾਵੜਾ ਜਾਂਦੀ ਟਰੇਨ 'ਚ ਵੱਡਾ ਧਮਾਕਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਧਮਾਕੇ ਦੌਰਾਨ 3 ਵਿਅਕਤੀ ਅਤੇ ਇਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਫਿਲਹਾਲ ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖ਼ਲ ਕਰਾਇਆ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ 'ਚ ਵੱਡਾ ਧਮਾਕਾ, ਚੱਲਦੀ ਟਰੇਨ 'ਚ ਪੈ ਗਈਆਂ ਚੀਕਾਂ (ਵੀਡੀਓ)

5. ਪੰਜਾਬੀਓ ਕੱਢ ਲਓ ਕੰਬਲ ਤੇ ਰਜਾਈਆਂ! ਮੌਸਮ ਵਿਭਾਗ ਦੀ ਆ ਗਈ ਵੱਡੀ Update
ਚੰਡੀਗੜ੍ਹ : ਪੰਜਾਬ 'ਚ ਮੌਸਮ ਬਦਲਣ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਹੁਣ ਪੰਜਾਬ ਵਾਸੀਆਂ ਨੂੰ ਰਜਾਈਆਂ, ਕੰਬਲ ਅਤੇ ਗਰਮ ਕੱਪੜੇ ਕੱਢ ਲੈਣੇ ਚਾਹੀਦੇ ਹਨ ਕਿਉਂਕਿ ਸੂਬੇ 'ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸੁਭਾਵਿਕ ਹੈ ਕਿ ਠੰਡ ਵੱਧ ਜਾਵੇਗੀ ਅਤੇ ਪੂਰੀ ਤਰ੍ਹਾਂ ਆਪਣਾ ਜ਼ੋਰ ਫੜ੍ਹ ਲਵੇਗੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬੀਓ ਕੱਢ ਲਓ ਕੰਬਲ ਤੇ ਰਜਾਈਆਂ! ਮੌਸਮ ਵਿਭਾਗ ਦੀ ਆ ਗਈ ਵੱਡੀ Update

6. CM ਯੋਗੀ ਨੂੰ ਮਿਲੀ ਧਮਕੀ; ਅਸਤੀਫ਼ਾ ਨਹੀਂ ਦਿੱਤਾ ਤਾਂ ਬਾਬਾ ਸਿੱਦੀਕੀ ਵਰਗਾ ਹੋਵੇਗਾ ਹਾਲ
ਮੁੰਬਈ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਭਰਿਆ ਇਕ ਸੰਦੇਸ਼ ਮੁੰਬਈ ਆਵਾਜਾਈ ਪੁਲਸ ਨੂੰ ਮਿਲਿਆ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੰਬਈ ਪੁਲਸ ਨੇ ਇਸ ਮਾਮਲੇ 'ਚ ਇਕ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਕੁੜੀ ਦੀ ਪਛਾਣ ਫਾਤਿਮਾ ਖਾਨ (24) ਵਜੋਂ ਕੀਤੀ ਗਈ ਹੈ, ਉਹ ਆਪਣੇ ਪਰਿਵਾਰ ਨਾਲ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ ਇਲਾਕੇ 'ਚ ਰਹਿੰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਨੇ ਸੂਚਨਾ ਤਕਨਾਲੋਜੀ 'ਚ ਬੀਐੱਸਸੀ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਲੱਕੜੀ ਦਾ ਕਾਰੋਬਾਰ ਹੈ। ਪੁਲਸ ਨੇ ਦੱਸਿਆ ਕਿ ਕੁੜੀ ਸਿੱਖਿਅਤ ਹੈ ਪਰ ਮਾਨਸਿਕ ਰੂਪ ਨਾਲ ਅਸਥਿਰ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-CM ਯੋਗੀ ਨੂੰ ਮਿਲੀ ਧਮਕੀ; ਅਸਤੀਫ਼ਾ ਨਹੀਂ ਦਿੱਤਾ ਤਾਂ ਬਾਬਾ ਸਿੱਦੀਕੀ ਵਰਗਾ ਹੋਵੇਗਾ ਹਾਲ

7. ਟੀਬੀ ਦੇ ਮਾਮਲਿਆਂ 'ਚ ਕਮੀ ਨੂੰ ਲੈ ਕੇ WHO ਨੇ ਭਾਰਤ ਦੀ ਕੀਤੀ ਸ਼ਲਾਘਾ
ਨਵੀਂ ਦਿੱਲੀ- ਭਾਰਤ ਵਿਚ 2015 ਦੇ ਮੁਕਾਬਲੇ 2023 ਵਿਚ ਟੀਬੀ ਦੇ ਮਾਮਲਿਆਂ 'ਚ 18 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਸਿਹਤ ਮੰਤਰਾਲਾ ਦੇ ਸੂਤਰਾਂ ਨੇ ਵਿਸ਼ਵ ਸਿਹਤ ਸੰਗਠਨ (WHO) ਦੀ ਇਕ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਕਿ 2015 ਵਿਚ ਭਾਰਤ 'ਚ ਪ੍ਰਤੀ ਇਕ ਲੱਖ ਆਬਾਦੀ 'ਤੇ ਜਿੱਥੇ ਟੀਬੀ ਦੇ 237 ਮਾਮਲੇ ਸਾਹਮਣੇ ਆਏ ਸੀ, ਉੱਥੇ ਹੀ 2023 'ਚ ਇਹ ਗਿਣਤੀ ਘੱਟ ਕੇ 195 ਹੋ ਗਈ। ਸੂਤਰਾਂ ਮੁਤਾਬਕ ਇਸ ਸਮੇਂ ਦੌਰਾਨ ਦੇਸ਼ ਵਿਚ ਟੀਬੀ ਦੇ ਮਾਮਲਿਆਂ 'ਚ 8.3 ਫ਼ੀਸਦੀ ਦੀ ਗਲੋਬਲ ਗਿਰਾਵਟ ਤੋਂ ਦੁੱਗਣੀ ਤੋਂ ਵੀ ਵੱਧ ਕਮੀ ਦਰਜ ਕੀਤੀ ਗਈ। ਜਿਸ ਨੂੰ ਲੈ ਕੇ WHO ਨੇ ਭਾਰਤ ਦੀ ਸ਼ਲਾਘਾ ਕੀਤੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਟੀਬੀ ਦੇ ਮਾਮਲਿਆਂ 'ਚ ਕਮੀ ਨੂੰ ਲੈ ਕੇ WHO ਨੇ ਭਾਰਤ ਦੀ ਕੀਤੀ ਸ਼ਲਾਘਾ

8. Trudeau ਦਾ ਹਿੰਦੂਆਂ ਪ੍ਰਤੀ ਜਾਗਿਆ ਪਿਆਰ, ਮੰਦਰ ਜਾ ਕੇ ਜਗਾਇਆ ਦੀਵਾ ਤੇ ਖਾਧੀ ਜਲੇਬੀ
ਟੋਰਾਂਟੋ- ਭਾਰਤ ਨਾਲ ਵਧਦੇ ਤਣਾਅ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹਿੰਦੂ ਪਿਆਰ ਜਾਗ ਪਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਮੰਦਰਾਂ 'ਚ ਵੀ ਜਾਣਾ ਸ਼ੁਰੂ ਕਰ ਦਿੱਤਾ ਹੈ। ਟਰੂਡੋ ਨੇ ਖੁਦ ਐਕਸ 'ਤੇ ਇਕ ਵੀਡੀਓ ਸ਼ੇਅਰ ਕਰਕੇ ਇਸ ਬਾਰੇ ਦੱਸਿਆ। ਦੀਵਾਲੀ ਮੌਕੇ 'ਤੇ ਟਰੂਡੋ ਕੁਝ ਮੰਦਰਾਂ ਵਿਚ ਗਏ ਅਤੇ ਦੀਵੇ ਵੀ ਜਗਾਏ। ਇਸ ਤੋਂ ਇਲਾਵਾ ਉਸ ਨੇ ਜਲੇਬੀ ਵੀ ਖਾਧੀ। ਇਸ ਮੌਕੇ ਉਨ੍ਹਾਂ ਹਿੰਦੂਆਂ ਦਾ ਸਾਥ ਨਾ ਛੱਡਣ ਦੀ ਗੱਲ ਕਹੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-Trudeau ਦਾ ਹਿੰਦੂਆਂ ਪ੍ਰਤੀ ਜਾਗਿਆ ਪਿਆਰ, ਮੰਦਰ ਜਾ ਕੇ ਜਗਾਇਆ ਦੀਵਾ ਤੇ ਖਾਧੀ ਜਲੇਬੀ

9. ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਮੈਲਬੌਰਨ ਤੋਂ ਆਕਲੈਂਡ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 51 ਸਰੂਪ
ਇੰਟਰਨੈਸ਼ਨਲ ਡੈਸਕ- ਸਿੱਖ ਸ਼ਰਧਾਲੂ ਬੀਤੇ ਮਹੀਨੇ ਸ਼ਨੀਵਾਰ ਨੂੰ (26 ਅਕਤੂਬਰ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 45 ਸਰੂਪ ਅਤੇ 6 ਸੈਂਚੀਆਂ ਕੁੱਲ 51 ਸਰੂਪ ਮੈਲਬੌਰਨ ਤੋਂ ਆਕਲੈਂਡ ਪਹੁੰਚੇ। ਇਸ ਦੌਰਾਨ ਸ਼ਰਧਾਲੂਆਂ ਨੇ ਸਿੱਖ ਮਰਿਆਦਾ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ। ਮਹਾਰਾਜ ਜੀ ਦੇ ਸਰੂਪ ਹਵਾਈ ਜਹਾਜ਼ ਜ਼ਰੀਏ ਲਿਆਂਦੇ ਗਏ। ਇਸ ਸਫਰ ਵਿਚ 120 ਸ਼ਰਧਾਲੂਆਂ ਦਾ ਜਥਾ ਸ਼ਾਮਲ ਰਿਹਾ। ਸ਼ਰਧਾਲੂਆਂ ਲਈ ਜਹਾਜ਼ ਦਾ ਪੂਰਾ ਕੈਬਿਨ ਬੁੱਕ ਕੀਤਾ ਗਿਆ ਸੀ। ਇਸ ਦੌਰਾਨ ਮੈਲਬੌਰਨ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਨਾਲ ਆਏ। ਮਹਾਰਾਜ ਜੀ ਦੇ ਸਰੂਪ ਲਿਆਉਣ ਤੋਂ ਪਹਿਲਾਂ ਹਵਾਈ ਜਹਾਜ਼ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਗਈ। ਇਸ ਪੂਰੇ ਸਫਰ ਦੌਰਾਨ ਸੇਵਾ ਨਿਭਾਅ ਰਹੀ ਸੰਗਤ ਨੇ ਬੂਟ ਵੀ ਨਹੀਂ ਪਹਿਨੇ ਸਨ ਅਤੇ ਹਵਾਈ ਜਹਾਜ਼ ਵਿਚ ਕਿਸੇ ਤਰ੍ਹਾਂ ਦੇ ਮਾਸਾਹਾਰੀ ਪਕਵਾਨ ਤੋਂ ਪੂਰੀ ਤਰ੍ਹਾਂ ਪਰਹੇਜ਼ ਰਿਹਾ। ਮਤਲਬ ਗੁਰੂ ਮਹਾਰਾਜ ਜੀ ਦੀ ਪੂਰਨ ਰਹਿਤ ਮਰਿਆਦਾ ਦਾ ਖਿਆਲ ਰੱਖਿਆ ਗਿਆ।
ਹੋਰ ਜਾਣਕਾਰੀ ਲਈ ਕਲਿਕ ਕਰੋ।-. ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਮੈਲਬੌਰਨ ਤੋਂ ਆਕਲੈਂਡ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 51 ਸਰੂਪ
 

10. ਭਾਰਤੀ ਟੀਮ 'ਤੇ ਲੱਗਾ ਬਾਲ ਟੈਂਪਰਿੰਗ ਦਾ ਇਲਜ਼ਾਮ, ਈਸ਼ਾਨ ਕਿਸ਼ਨ ਫਸੇ ਮੁਸੀਬਤ 'ਚ
ਸਪੋਰਟਸ ਡੈਸਕ : ਬਾਰਡਰ-ਗਾਵਸਕਰ ਟਰਾਫੀ ਅਜੇ ਸ਼ੁਰੂ ਵੀ ਨਹੀਂ ਹੋਈ ਹੈ ਕਿ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਤਿੰਨ ਗੈਰ-ਅਧਿਕਾਰਤ ਟੈਸਟ ਮੈਚਾਂ ਲਈ ਆਸਟ੍ਰੇਲੀਆ ਦੌਰੇ 'ਤੇ ਜਾ ਰਹੀ ਭਾਰਤ-ਏ ਟੀਮ 'ਤੇ ਆਸਟ੍ਰੇਲੀਆ ਏ ਖਿਲਾਫ ਅਭਿਆਸ ਮੈਚ ਦੌਰਾਨ 'ਬਾਲ ਟੈਂਪਰਿੰਗ' ਦਾ ਦੋਸ਼ ਲੱਗਾ ਹੈ। ਐਤਵਾਰ ਨੂੰ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਮੈਚ ਅਧਿਕਾਰੀਆਂ ਨੇ ਇੰਡੀਆ ਏ ਦੇ ਖਿਡਾਰੀਆਂ ਨੂੰ ਦੱਸਿਆ ਕਿ ਗੇਂਦ ਨੂੰ ਬਦਲ ਦਿੱਤਾ ਗਿਆ ਸੀ ਕਿਉਂਕਿ ਇਸ ਨਾਲ ਛੇੜਛਾੜ ਕੀਤੀ ਗਈ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਭਾਰਤੀ ਟੀਮ 'ਤੇ ਲੱਗਾ ਬਾਲ ਟੈਂਪਰਿੰਗ ਦਾ ਇਲਜ਼ਾਮ, ਈਸ਼ਾਨ ਕਿਸ਼ਨ ਫਸੇ ਮੁਸੀਬਤ 'ਚ
 


author

Sunaina

Content Editor

Related News