ਤਲਬੀਰ ਗਿੱਲ ਵੱਲੋਂ ਮਜੀਠੀਆ ਨੂੰ ਚੈਲੇਂਜ, ਜ਼ਿਮਨੀ ਚੋਣ ਲੜਨ ਲਈ ਵੰਗਾਰਿਆ

Thursday, Oct 24, 2024 - 05:18 AM (IST)

ਤਲਬੀਰ ਗਿੱਲ ਵੱਲੋਂ ਮਜੀਠੀਆ ਨੂੰ ਚੈਲੇਂਜ, ਜ਼ਿਮਨੀ ਚੋਣ ਲੜਨ ਲਈ ਵੰਗਾਰਿਆ

ਅੰਮ੍ਰਿਤਸਰ (ਛੀਨਾ) : ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਿਸੇ ਵੇਲੇ ਬੇਹੱਦ ਨੇੜਲੇ ਸਾਥੀ ਰਹੇ ਤਲਬੀਰ ਸਿੰਘ ਗਿੱਲ ਜਿਹੜੇ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ, ਉਨ੍ਹਾਂ ਨੇ ਅੱਜ ਇਕ ਵੀਡੀਓ ਜਾਰੀ ਕਰ ਕੇ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਨੇ ਹਮੇਸ਼ਾ ਹੀ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਕੀਤੀ ਹੈ। 

ਤਲਬੀਰ ਗਿੱਲ ਨੇ ਆਖਿਆ ਕਿ ਪਿਛਲੇ ਦਿਨੀ ਵਾਲਮੀਕਿ ਭਾਈਚਾਰੇ ਤੇ ਮੇਰੇ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਪੈਦਾ ਹੋਏ ਵਿਵਾਦ ’ਚ ਮਜੀਠੀਆ ਨੇ ਅੱਗ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨਾ ਦੇ ਸਾਰੇ ਮਨਸੂਬੇ ਫੇਲ ਹੋ ਗਏ। ਤਲਬੀਰ ਗਿੱਲ ਨੇ ਮਜੀਠੀਆ ਨੂੰ ਕਿਹਾ ਕਿ ਤੁਸੀਂ ਮੇਰੇ ਖਿਲਾਫ ਵਾਹ ਤਾਂ ਬਥੇਰੀ ਲਗਾਈ ਪਰ ਤੁਹਾਡੀ ਦਾਲ ਨਹੀਂ ਗਲੀ। ਵਾਹਿਗੁਰੂ ਮਿਹਰ ਕਰੇ ਸਮਾਂ ਆਉਣ 'ਤੇ ਇਕ ਵਾਰ ਹੁਣ ਆਪਾਂ ਦੋਵੇਂ ਭਰਾ ਇੱਟ ਨਾਲ ਇਟ ਖੜਕਾ ਕੇ ਜ਼ਰੂਰ ਦੇਖਾਂਗੇ। ਤਲਬੀਰ ਗਿੱਲ ਨੇ ਆਖਿਆ ਕਿ ਤੁਸੀਂ ‘ਆਪ’ ਸਰਕਾਰ ਨੂੰ ਬਹੁਤ ਕੋਸਿਆ ਕਿ ਸਰਕਾਰ ਹਰੇਕ ਮੁੱਦੇ 'ਤੇ ਫੇਲ੍ਹ ਹੈ, ਜੇਕਰ ਸਰਕਾਰ ਫੇਲ੍ਹ ਹੈ ਤਾਂ ਹੁਣ ਤੁਹਾਡੇ ਕੋਲ ਬੜਾ ਹੀ ਸੁਨਿਹਰੀ ਮੌਕਾ ਹੈ, ਦੋਖੇ ਵੱਡੇ ਘਰਾਣੇ ਪੰਜਾਬ ਦੀਆ ਜਿਮਨੀ ਚੋਣਾ ਲੜ ਰਹੇ ਹਨ। ਸੁਖਬੀਰ ਸਿੰਘ ਬਾਦਲ ਤਾਂ ਚੋਣ ਲੜਨ ਦੀ ਲਾਈਨ 'ਚੋਂ ਬਾਹਰ ਹੋ ਗਏ ਹਨ, ਜਿਸ ਸਦਕਾ ਪਾਰਟੀ 'ਚ ਦੂਸਰੇ ਨੰਬਰ ਦੇ ਲੀਡਰ ਹੋਣ ਕਾਰਨ ਹੁਣ ਤੁਸੀਂ ਕਿਸੇ ਹਲਕੇ ਤੋਂ ਚੋਣ ਲੜੋ। ਪਤਾ ਲੱਗ ਜਾਊ ਕੋਣ ਜਿਤਦਾ ਹੈ ਤੇ ਤੁਹਾਨੂੰ ਲੋਕ ਕਿੰਨਾ ਕੁ ਫਤਵਾ ਦਿੰਦੇ ਹੋਏ ਤੁਹਾਡੇ ਨਾਲ ਖੜੇ ਹੋਣ ਦਾ ਸਬੂਤ ਦਿੰਦੇ ਹਨ।


author

Baljit Singh

Content Editor

Related News