ਪ੍ਰਦੂਸ਼ਣ ਨਾਲ ਵਧ ਰਿਹੈ Heart Attack ਤੇ ਸਟ੍ਰੋਕ ਦਾ ਖ਼ਤਰਾ! ਜਾਣੋ ਕਿਵੇਂ ਕਰੀਏ ਬਚਾਅ
Wednesday, Oct 15, 2025 - 02:03 PM (IST)

ਹੈਲਥ ਡੈਸਕ- ਅੱਜਕੱਲ੍ਹ ਹਵਾ 'ਚ ਵੱਧ ਰਹੇ ਪ੍ਰਦੂਸ਼ਣ (Air Pollution) ਦਾ ਸਿੱਧਾ ਅਸਰ ਸਿਰਫ਼ ਫੇਫੜਿਆਂ ਲਈ ਹੀ ਨਹੀਂ ਸਗੋਂ ਦਿਲ ਅਤੇ ਦਿਮਾਗ ਲਈ ਵੀ ਖ਼ਤਰਨਾਕ ਹੈ। ਲੋਕ ਆਮ ਤੌਰ ‘ਤੇ ਇਸ ਨੂੰ ਅਸਥਮਾ ਜਾਂ ਬ੍ਰੋਂਕਾਈਟਿਸ ਨਾਲ ਜੋੜਦੇ ਹਨ, ਪਰ ਹਕੀਕਤ ਇਹ ਹੈ ਕਿ ਗੰਦਗੀ ਵਾਲੀ ਹਵਾ ਦਿਲ ਦੀ ਧੜਕਣ ਅਤੇ ਸਟ੍ਰੋਕ ਤੱਕ ਪ੍ਰਭਾਵ ਪਾ ਸਕਦੀ ਹੈ।
ਸਰੀਰ ‘ਤੇ ਪ੍ਰਦੂਸ਼ਣ ਦਾ ਅਸਰ
ਜਦੋਂ ਅਸੀਂ ਪ੍ਰਦੂਸ਼ਿਤ ਹਵਾ 'ਚ ਸਾਹ ਲੈਂਦੇ ਹਾਂ, ਤਾਂ ਹਵਾ ਨਾਲ ਸਰੀਰ 'ਚ ਖ਼ਤਰਨਾਕ ਕਣ (Pollutants) ਪ੍ਰਵੇਸ਼ ਕਰਦੇ ਹਨ। ਸਭ ਤੋਂ ਖ਼ਤਰਨਾਕ PM2.5 ਕਣ ਹੁੰਦੇ ਹਨ, ਜੋ ਵਾਲ ਨਾਲੋਂ 30 ਗੁਣਾ ਪਤਲੇ ਹੁੰਦੇ ਹਨ। ਇਹ ਕਣ ਸਿੱਧੇ ਫੇਫੜਿਆਂ ਰਾਹੀਂ ਖੂਨ 'ਚ ਪਹੁੰਚਦੇ ਹਨ। ਇਕ ਵਾਰੀ ਖੂਨ 'ਚ ਪਹੁੰਚਣ ਤੋਂ ਬਾਅਦ, ਇਹ ਦਿਲ, ਦਿਮਾਗ ਅਤੇ ਹੋਰ ਮਹੱਤਵਪੂਰਨ ਅੰਗਾਂ ‘ਤੇ ਪ੍ਰਭਾਵ ਪਾਉਂਦੇ ਹਨ।
ਸੋਜ ਅਤੇ ਧਮਨੀਆਂ ‘ਚ ਪਲਾਕ
- ਪ੍ਰਦੂਸ਼ਣ ਦੇ ਸੂਖਮ ਕਣ ਖੂਨ 'ਚ ਸੋਜ (Inflammation) ਪੈਦਾ ਕਰਦੇ ਹਨ।
- ਇਹ ਸੋਜ ਧਮਨੀਆਂ ਦੀ ਅੰਦਰੂਨੀ ਪਰਤ (Endothelium) ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਪਲਾਕ (Plaque) ਬਣਦਾ ਹੈ।
- ਪਲਾਕ ਖੂਨ ਦੇ ਵਹਾਅ ਨੂੰ ਰੋਕਦਾ ਹੈ, ਅਤੇ ਹੌਲੀ-ਹੌਲੀ ਹਾਰਟ ਅਟੈਕ ਜਾਂ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ।
ਦਿਲ ਲਈ ਖ਼ਤਰਾ
- ਪ੍ਰਦੂਸ਼ਣ ਨਾ ਸਿਰਫ਼ ਸੋਜ ਵਧਾਉਂਦੀ ਹੈ, ਬਲਕਿ ਖੂਨ ਦੇ ਗਾੜ੍ਹੇਪਣ (Blood Viscosity) ਨੂੰ ਵੀ ਪ੍ਰਭਾਵਿਤ ਕਰਦੀ ਹੈ।
- ਇਸ ਨਾਲ ਪਲੇਟਲੇਟਸ (Platelets) ਚਿਪਕਣ ਲੱਗਦੇ ਹਨ ਅਤੇ ਥੱਕੇ (Clots) ਬਣਦੇ ਹਨ।
- ਜੇ ਇਹ ਥੱਕਾ ਦਿਲ ਦੀ ਧਮਨੀ 'ਚ ਫਸ ਜਾਵੇ, ਤਾਂ ਹਾਰਟ ਅਟੈਕ ਹੋ ਜਾਂਦਾ ਹੈ।
- ਜੇ ਇਹ ਥੱਕਾ ਦਿਮਾਗ ਵੱਲ ਪਹੁੰਚੇ, ਤਾਂ ਸਟ੍ਰੋਕ ਹੋ ਸਕਦਾ ਹੈ।
ਕਿਸੇ ਨੂੰ ਸਭ ਤੋਂ ਵੱਧ ਖਤਰਾ?
- ਪਹਿਲਾਂ ਤੋਂ ਦਿਲ ਦੀ ਬੀਮਾਰੀ ਵਾਲੇ, ਹਾਈ ਬਲੱਡ ਪ੍ਰੈਸ਼ਰ ਜਾਂ ਡਾਇਬਿਟੀਜ਼ ਵਾਲੇ।
- ਬਜ਼ੁਰਗ ਲੋਕ ਜਿਨ੍ਹਾਂ ਦਾ ਕਾਰਡਿਓਵੈਸਕੁਲਰ ਸਿਸਟਮ ਕਮਜ਼ੋਰ ਹੈ।
- ਸਿਗਰਟਨੋਸ਼ੀ ਕਰਨ ਵਾਲੇ ਜਾਂ ਉਹ ਲੋਕ ਜੋ ਜ਼ਿਆਦਾਤਰ ਸਮਾਂ ਬਾਹਰ ਰਹਿੰਦੇ ਹਨ।
ਦਿਲ ਦੀ ਸੁਰੱਖਿਆ ਲਈ ਟਿੱਪਸ
- ਆਪਣੇ ਖੇਤਰ ਦਾ Air Quality Index (AQI) ਰੋਜ਼ਾਨਾ ਵੇਖੋ।
- ਹਵਾ ਬਹੁਤ ਪੌਲੂਟਿਡ ਹੋਵੇ ਤਾਂ ਘਰ ਤੋਂ ਬਾਹਰ ਨਾ ਜਾਓ।
- ਬਾਹਰ ਜਾਣ ਸਮੇਂ N-95 ਮਾਸਕ ਪਹਿਨੋ।
- ਘਰ 'ਚ ਏਅਰ ਪਿਊਰੀਫਾਇਰ ਵਰਤੋਂ
- ਬਲੱਡ ਪ੍ਰੈਸ਼ਰ ਅਤੇ ਕੋਲੇਸਟਰਾਲ ਚੈੱਕ ਕਰਵਾਓ।
- ਸੰਤੁਲਿਤ ਭੋਜਨ, ਕਸਰਤ ਅਤੇ ਚੰਗੀ ਨੀਂਦ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8