ਨਿਮੋਨੀਆ ''ਚ ਨਹਾਉਣਾ ਚਾਹੀਦਾ ਹੈ ਜਾਂ ਨਹੀਂ, ਜਾਣੋ ਕੀ ਕਹਿੰਦੇ ਹਨ ਮਾਹਿਰ

Friday, Oct 10, 2025 - 04:29 PM (IST)

ਨਿਮੋਨੀਆ ''ਚ ਨਹਾਉਣਾ ਚਾਹੀਦਾ ਹੈ ਜਾਂ ਨਹੀਂ, ਜਾਣੋ ਕੀ ਕਹਿੰਦੇ ਹਨ ਮਾਹਿਰ

ਹੈਲਥ ਡੈਸਕ- ਨਿਮੋਨੀਆ ਇਕ ਗੰਭੀਰ ਬੀਮਾਰੀ ਹੈ ਜੋ ਸਰੀਰ ਦੇ ਫੇਫੜਿਆਂ ਨੂੰ ਬਹੁਤ ਪ੍ਰਭਾਵਿਤ ਕਰ ਸਕਦੀ ਹੈ। ਇਸ ਬੀਮਾਰੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਾਹ ਲੈਣ 'ਚ ਮੁਸ਼ਕਲ ਹੋ ਸਕਦੀ ਹੈ। ਇਸ ਦੌਰਾਨ ਕਈ ਲੋਕ ਸੋਚਦੇ ਹਨ ਕਿ ਨਿਮੋਨੀਆ 'ਚ ਨਹਾਉਣਾ ਸੁਰੱਖਿਅਤ ਹੈ ਜਾਂ ਨਹੀਂ।

ਨਹਾਉਣਾ ਚਾਹੀਦਾ ਹੈ ਜਾਂ ਨਹੀਂ

ਹੈਲਥ ਮਾਹਿਰਾਂ ਦੇ ਅਨੁਸਾਰ, ਜੇ ਮਰੀਜ਼ ਕੋਸੇ ਪਾਣੀ ਨਾਲ ਨਹਾਏ, ਤਾਂ ਫੇਫੜਿਆਂ ਨੂੰ ਰਿਲੈਕਸ ਕਰਨ 'ਚ ਮਦਦ ਮਿਲਦੀ ਹੈ। ਡਾਕਟਰਾਂ ਅਨੁਸਾਰ ਕੋਸੇ ਪਾਣੀ ਨਾਲ ਨਹਾਉਣ ਨਾਲ ਸਿਰਫ਼ ਚਮੜੀ ਸਾਫ਼ ਹੁੰਦੀ ਹੈ, ਸਗੋਂ ਇਨਫੈਕਸ਼ਨ ਦਾ ਖਤਰਾ ਵੀ ਘਟਦਾ ਹੈ। ਹਾਲਾਂਕਿ, ਨਿਮੋਨੀਆ ਦੇ ਮਰੀਜ਼ਾਂ ਨੂੰ ਜ਼ਿਆਦਾ ਠੰਡੇ ਪਾਣੀ ਨਾਲ ਨਹਾਉਣ ਤੋਂ ਬਚਣਾ ਚਾਹੀਦਾ ਹੈ।

ਡਾਕਟਰ ਨਾਲ ਕਰੋ ਸੰਪਰਕ

ਇਸ ਤੋਂ ਇਲਾਵਾ, ਮਰੀਜ਼ਾਂ ਨੂੰ ਗਰਮ ਪਾਣੀ ਪੀਣਾ, ਭਾਪ ਲੈਣਾ ਅਤੇ ਗਰਮ ਸੂਪ ਦਾ ਸੇਵਨ ਕਰਨਾ ਚਾਹੀਦਾ ਹੈ। ਤੁਰੰਤ ਸੁਧਾਰ ਲਈ, ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਤੋਂ ਦੂਰ ਰਹੋ, ਜ਼ਿਆਦਾ ਆਰਾਮ ਕਰੋ ਅਤੇ ਆਪਣੀ ਮਰਜ਼ੀ ਨਾਲ ਦਵਾਈਆਂ ਨਾ ਲਵੋ। ਹੈਲਥ ਮਾਹਿਰ ਸਲਾਹ ਦਿੰਦੇ ਹਨ ਕਿ ਨਿਮੋਨੀਆ ਦੇ ਮਰੀਜ਼ ਜਲਦੀ ਰਿਕਵਰੀ ਲਈ ਕਿਸੇ ਚੰਗੇ ਡਾਕਟਰ ਨਾਲ ਤੁਰੰਤ ਸੰਪਰਕ ਕਰਨ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News