ਸਟਾਈਲ ਤੇ ਫੈਸ਼ਨ ਦਾ ਪਰਫੈਕਟ ਸੁਮੇਲ ਬਣੀ ਪਲੇਟਿਡ ਸਕਰਟ

Friday, Oct 03, 2025 - 09:35 AM (IST)

ਸਟਾਈਲ ਤੇ ਫੈਸ਼ਨ ਦਾ ਪਰਫੈਕਟ ਸੁਮੇਲ ਬਣੀ ਪਲੇਟਿਡ ਸਕਰਟ

ਵੈੱਬ ਡੈਸਕ- ਅੱਜਕੱਲ ਵੈਸਟਰਨ ਡਰੈੱਸ ਵਿਚ ਪਲੇਟਿਡ ਸਕਰਟ ਦਾ ਟਰੈਂਡ ਮੁਟਿਆਰਾਂ ਵਿਚਾਲੇ ਖੂਬ ਦੇਖਣ ਨੂੰ ਮਿਲ ਰਿਹਾ ਹੈ। ਇਹ ਸਕਰਟ ਨਾ ਸਿਰਫ ਸਟਾਈਲਿਸ਼ ਅਤੇ ਆਕਰਸ਼ਕ ਹੁੰਦੀ ਹੈ ਸਗੋਂ ਹਰ ਤਰ੍ਹਾਂ ਦਾ ਟਾਪ, ਕ੍ਰਾਪ ਟਾਪ ਅਤੇ ਸ਼ਰਟ ਨਾਲ ਬਾਖੂਬੀ ਮੇਲ ਖਾਂਦੀ ਹੈ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਪ੍ਰੋਫੈਸ਼ਨਲ ਔਰਤਾਂ ਤੱਕ, ਸਾਰਿਆਂ ਦੇ ਵਾਰਡਰੋਬ ਵਿਚ ਪਲੇਟਿਡ ਸਕਰਟ ਨੇ ਆਪਣੀ ਖਾਸ ਥਾਂ ਬਣਾ ਲਈ ਹੈ। ਇਸਦੀ ਖਾਸੀਅਤ ਇਸਦਾ ਅਨੋਖਾ ਪਲੇਟਿਡ ਡਿਜ਼ਾਈਨ ਹੈ ਜੋ ਇਸਨੂੰ ਹੋਰ ਸਕਰਟਾਂ ਨਾਲੋਂ ਵੱਖ ਕਰਦਾ ਹੈ।

ਇਹ ਸਕਰਟ ਛੋਟੀ, ਦਰਮਿਆਨੀ (ਮਿੱਡੀ) ਅਤੇ ਲੰਬੀ (ਮੈਕਸੀ) ਲੈਂਥ ਵਿਚ ਮੁਹੱਈਆ ਹੁੰਦੀ ਹੈ ਜੋ ਹਰ ਉਮਰ ਅਤੇ ਸਟਾਈਲ ਦੀਆਂ ਮੁਟਿਆਰਾਂ ਨੂੰ ਪਸੰਦ ਹਨ। ਇਨ੍ਹਾਂ ਵਿਚ 2 ਤਰ੍ਹਾਂ ਦੇ ਪਲੇਟਿਡ ਡਿਜ਼ਾਈਨ ਦੇਖਣ ਨੂੰ ਮਿਲਦੇ ਹਨ। ਥਿਨ ਪਲੇਟਸ ਡਿਜ਼ਾਈਨ ਜ਼ਿਆਦਾਤਰ ਲੰਬੀਆਂ ਸਕਰਟਾਂ ਵਿਚ ਦੇਖਿਆ ਜਾਂਦਾ ਹੈ ਜੋ ਇਕ ਰਾਇਲ ਅਤੇ ਕਲਾਸੀ ਲੁਕ ਦਿੰਦਾ ਹੈ। ਚੌੜੇ ਪਲੇਟਸ ਦੇ ਡਿਜ਼ਾਈਨ ਸ਼ਾਰਟ ਸਕਰਟਾਂ ਵਿਚ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ ਜੋ ਇਸਨੂੰ ਟਰੈਂਡੀ ਲੁਕ ਪ੍ਰਦਾਨ ਕਰਦੇ ਹਨ। ਜ਼ਿਆਦਾਤਰ ਪਲੇਟਿਡ ਸਕਰਟਾਂ ਸਿੰਗਲ ਕਲਰ ਵਿਚ ਆਉਂਦੀਆਂ ਹਨ ਜੋ ਇਨ੍ਹਾਂ ਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ। ਸਾਲਿਡ ਰੰਗਾਂ ਜਿਵੇਂ ਬਲੈਕ, ਵ੍ਹਾਈਟ, ਨੇਵੀ ਬਲਿਊ ਅਤੇ ਪੇਸਟਲ ਸ਼ੇਡਸ ਵਿਚ ਇਹ ਸਕਰਟਾਂ ਬੇਹੱਦ ਸ਼ਾਨਦਾਰ ਦਿਖਦੀਆਂ ਹਨ।

ਪਲੇਟਿਡ ਸਕਰਟ ਦੀ ਖੂਬੀ ਇਹ ਹੈ ਕਿ ਇਹ ਹਰ ਤਰ੍ਹਾਂ ਦੀ ਲੁਕ ਨੂੰ ਆਸਾਨੀ ਨਾਲ ਕੈਰੀ ਕਰ ਲੈਂਦੀਆਂ ਹਨ। ਕ੍ਰਾਪ ਟਾਪ, ਓਵਰਸਾਈਜ਼ ਟੀ-ਸ਼ਰਟ ਜਾਂ ਡੈਨਿਮ ਸ਼ਰਟ ਨਾਲ ਪਲੇਟਿਡ ਸਕਰਟ ਨੂੰ ਪੇਅਰ ਕਰ ਕੇ ਮੁਟਿਆਰਾਂ ਇਕ ਸਟਾਈਲਿਸ਼ ਅਤੇ ਕੂਲ ਲੁਕ ਪਾ ਸਕਦੀਆਂ ਹਨ। ਸਾਦੀ ਅਤੇ ਡਿਜ਼ਾਈਨਰ ਸ਼ਰਟਸ ਨਾਲ ਇਹ ਸਕਰਟਾਂ ਪ੍ਰੋਫੈਸ਼ਨਲ ਅਤੇ ਐਲੀਗੈਂਟ ਲੁਕ ਦਿੰਦੀਆਂ ਹਨ ਜੋ ਦਫਤਰ ਜਾਂ ਫਾਰਮਲ ਲੁਕ ਲਈ ਬੈਸਟ ਆਪਸ਼ਨ ਹੈ। ਇਹ ਸਕਰਟ ਨਾ ਸਿਰਫ ਆਰਾਮਦਾਇਕ ਹੈ ਸਗੋਂ ਇਸਨੂੰ ਸਟਾਈਲ ਕਰਨਾ ਵੀ ਬੇਹੱਦ ਆਸਾਨ ਹੈ। ਪਲੇਟਸ ਦਾ ਅਨੋਖਾ ਡਿਜ਼ਾਈਨ ਇਸਨੂੰ ਭੀੜ ਨਾਲੋਂ ਵੱਖ ਬਣਾਉਂਦਾ ਹੈ। ਇਹ ਸਕਰਟ ਹਰ ਬਾਡੀ ਟਾਈਫ ’ਤੇ ਫਿੱਟ ਬੈਠਦੀ ਹੈ ਅਤੇ ਲੁਕ ਨੂੰ ਸਟਾਈਲਿਸ ਬਣਾਉਂਦੀ ਹੈ।

ਪਲੇਟਿਡ ਸਕਰਟ ਅੱਜ ਦੇ ਦੌਰ ’ਚ ਮੁਟਿਆਰਾਂ ਦੇ ਫੈਸ਼ਨ ਦਾ ਇਕ ਅਹਿਮ ਹਿੱਸਾ ਬਣ ਚੁੱਕੀ ਹੈ। ਪਲੇਟਿਡ ਸਕਰਟ ਨਾਲ ਅਸੈੱਸਰੀਜ਼ ਅਤੇ ਫੁੱਟਵੀਅਰ ਦਾ ਸਹੀ ਸੁਮੇਲ ਲੁਕ ਨੂੰ ਹੋਰ ਨਿਖਾਰ ਦਿੰਦਾ ਹੈ। ਮਿਨੀਮਲ ਜਿਊਲਰੀ ਜਿਵੇਂ ਬ੍ਰੈਸੋਟ, ਨੈੱਕਲੈੱਸ ਜਾਂ ਸਟੱਡ ਈਅਰਰਿੰਗਸ ਇਸ ਸਕਰਟ ਨਾਲ ਬੇਹੱਦ ਜਚਦੇ ਹਨ। ਸਲਿੰਗ ਬੈਗ, ਕਲਚ, ਪੋਟਲੀ ਜਾਂ ਡਿਜ਼ਾਈਨਰ ਹੈਂਡਬੈਗ ਇਸ ਲੁਕ ਨੂੰ ਹੋਰ ਸਟਾਈਲਿਸ਼ ਬਣਾਉਂਦੇ ਹਨ। ਇਸਦੇ ਨਾਲ ਹੀ ਗਲਾਸਿਜ਼, ਵਾਚ ਅਤੇ ਸਕਾਰਫ ਵੀ ਮੁਟਿਆਰਾਂ ਦੀ ਪਸੰਦ ਹਨ। ਫੁੱਟਵੀਅਰ ਵਿਚ ਛੋਟੀ ਪਲੇਟਿਡ ਸਕਰਟ ਨਾਲ ਲਾਂਗ ਬੂਟਸ, ਲੋਫਰਜ਼ ਜਾਂ ਹਾਈ ਹੀਲਸ ਬੇਹਦ ਖੂਬਸੂਰਤ ਲੱਗਦੇ ਹਨ। ਮਿੱਡੀ ਜਾਂ ਮੈਕਸੀ ਸਕਰਟ ਨਾਲ ਸਲੀਪਰਜ਼, ਫਲੈਟਸ ਜਾਂ ਪਲੇਟਫਾਰਮ ਹੀਲਸ ਲੁਕ ਨੂੰ ਕੰਪਲੀਟ ਕਰਦੇ ਹਨ। 


author

DIsha

Content Editor

Related News