ਵਧ ਰਿਹਾ ਕ੍ਰਾਪ ਟਾਪ ਵਿਦ ਫਲੇਅਰ ਸੈੱਟ ਦਾ ਟਰੈਂਡ

Monday, Oct 06, 2025 - 10:01 AM (IST)

ਵਧ ਰਿਹਾ ਕ੍ਰਾਪ ਟਾਪ ਵਿਦ ਫਲੇਅਰ ਸੈੱਟ ਦਾ ਟਰੈਂਡ

ਵੈੱਬ ਡੈਸਕ- ਅੱਜਕੱਲ੍ਹ ਫ਼ੈਸ਼ਨ ਦੇ ਦੌਰ ’ਚ ਮੁਟਿਆਰਾਂ ਆਪਣੇ ਲਈ ਅਜਿਹੇ ਪਹਿਰਾਵੇ ਚੁਣਨਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਮਾਡਰਨ, ਸਟਾਈਲਿਸ਼ ਅਤੇ ਟਰੈਂਡੀ ਲੁਕ ਦੇਣ। ਇੰਡੀਅਨ ਹੋਵੇ ਜਾਂ ਵੈਸਟਰਨ, ਹਰ ਮੁਟਿਆਰ ਅਜਿਹੀ ਡਰੈੱਸ ਪਹਿਨਣਾ ਚਾਹੁੰਦੀ ਹੈ, ਜੋ ਉਨ੍ਹਾਂ ਦੀ ਪਰਸਨੈਲਿਟੀ ਨੂੰ ਨਿਖਾਰੇ। ਇਹੀ ਕਾਰਨ ਹੈ ਕਿ ਕ੍ਰਾਪ ਟਾਪ ਵਿਦ ਫਲੇਅਰ ਸੈੱਟ ਇਨ੍ਹੀਂ ਦਿਨੀਂ ਮੁਟਿਆਰਾਂ ਵਿਚਾਲੇ ਬੇਹੱਦ ਲੋਕਪ੍ਰਿਯ ਹੋ ਰਹੇ ਹਨ। ਇਹ ਸੈੱਟ ਨਾ ਸਿਰਫ ਉਨ੍ਹਾਂ ਨੂੰ ਇੰਡੋ-ਵੈਸਟਰਨ ਲੁਕ ਦਿੰਦੇ ਹਨ, ਸਗੋਂ ਉਨ੍ਹਾਂ ਦੀ ਸੁੰਦਰਤਾ ਨੂੰ ਵੀ ਚਾਰ ਚੰਨ ਲਾਉਂਦੇ ਹਨ। ਕ੍ਰਾਪ ਟਾਪ ਵਿਦ ਫਲੇਅਰ ਸੈੱਟ ’ਚ ਆਮ ਤੌਰ ’ਤੇ ਇਕ ਛੋਟਾ ਕ੍ਰਾਪ ਟਾਪ, ਲਾਂਗ ਪਲਾਜ਼ੋ ਅਤੇ ਇਕ ਦੁਪੱਟਾ ਸ਼ਾਮਲ ਹੁੰਦਾ ਹੈ। ਕ੍ਰਾਪ ਟਾਪਸ ’ਚ ਫੁਲ ਐਂਬ੍ਰਾਇਡਰੀ, ਬੀਡਸ, ਸਟੋਨਜ਼, ਜਰੀ, ਮਿਰਰ ਵਰਕ ਅਤੇ ਥ੍ਰੈੱਡ ਵਰਕ ਵਰਗੇ ਆਕਰਸ਼ਕ ਡਿਜ਼ਾਈਨ ਦੇਖਣ ਨੂੰ ਮਿਲਦੇ ਹਨ।

PunjabKesari

ਉੱਥੇ ਹੀ, ਫਲੇਅਰ ਹਾਈ-ਵੇਸਟ ਜਾਂ ਮੀਡੀਅਮ-ਵੇਸਟ ਡਿਜ਼ਾਈਨ ’ਚ ਆਉਂਦੇ ਹਨ, ਜੋ ਉੱਪਰੋਂ ਪਤਲੇ ਅਤੇ ਗੋਡਿਆਂ ਤੋਂ ਹੇਠਾਂ ਫਲੇਅਰ ਡਿਜ਼ਾਈਨ ’ਚ ਹੁੰਦੇ ਹਨ। ਇਨ੍ਹਾਂ ’ਚ ਅਕਸਰ ਦੋਵਾਂ ਪਾਸੇ ਪਾਕੇਟਸ ਵੀ ਦਿੱਤੀਆਂ ਜਾਂਦੀਆਂ ਹਨ, ਜੋ ਇਨ੍ਹਾਂ ਨੂੰ ਸਟਾਈਲਿਸ਼ ਅਤੇ ਪ੍ਰੈਕਟੀਕਲ ਬਣਾਉਂਦੇ ਹਨ। ਇਨ੍ਹਾਂ ਸੈੱਟਾਂ ਦੇ ਨਾਲ ਆਉਣ ਵਾਲਾ ਦੁਪੱਟਾ ਵੀ ਵੱਖ-ਵੱਖ ਸਟਾਈਲ ’ਚ ਕੈਰੀ ਕੀਤਾ ਜਾ ਸਕਦਾ ਹੈ। ਕ੍ਰਾਪ ਟਾਪਸ ਫੁੱਲ ਸਲੀਵਜ਼, ਸ਼ਾਰਟ ਸਲੀਵਜ਼, ਸਲੀਵਲੈੱਸ, ਸਟ੍ਰੈਪ ਡਿਜ਼ਾਈਨ ਜਾਂ ਬਿਨਾਂ ਸਟ੍ਰੈਪ ਵਰਗੇ ਕਈ ਵੇਰੀਏਸ਼ਨਜ਼ ’ਚ ਉਪਲੱਬਧ ਹੁੰਦੇ ਹਨ।

ਕ੍ਰਾਪ ਟਾਪ ਵਿਦ ਫਲੇਅਰ ਸੈੱਟ ਦਾ ਟਰੈਂਡ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਖਾਸ ਕਰ ਕੇ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਇਹ ਸੈੱਟ ਕਾਫ਼ੀ ਪਸੰਦ ਆ ਰਹੇ ਹਨ। ਇਹ ਸੈੱਟ ਵਿਆਹ, ਮਹਿੰਦੀ, ਸਗਾਈ, ਪਾਰਟੀ ਵਰਗੇ ਫੰਕਸ਼ਨਾਂ ਲਈ ਪਰਫੈਕਟ ਚੁਆਇਸ ਹੈ। ਕ੍ਰਾਪ ਟਾਪ ਵਿਦ ਫਲੇਅਰ ਸੈੱਟ ਅੱਜ ਦੀਆਂ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਇਹ ਨਾ ਸਿਰਫ ਫੈਸ਼ਨੇਬਲ ਅਤੇ ਟਰੈਂਡੀ ਹਨ, ਸਗੋਂ ਹਰ ਉਮਰ ਦੀਆਂ ਮੁਟਿਆਰਾਂ ਲਈ ਢੁੱਕਵੇਂ ਵੀ ਹਨ। ਮੁਟਿਆਰਾਂ ਇਨ੍ਹਾਂ ਸੈੱਟਾਂ ਦੇ ਨਾਲ ਮਿਨੀਮਮ ਜਿਊਲਰੀ ਜਿਵੇਂ ਹਾਰ, ਨੈਕਲੈੱਸ, ਝੁਮਕੇ ਅਤੇ ਮੈਚਿੰਗ ਕਲੱਚ ਕੈਰੀ ਕਰਨਾ ਪਸੰਦ ਕਰਦੀਆਂ ਹਨ। ਫੁੱਟਵੀਅਰ ’ਚ ਹਾਈ ਹੀਲਜ਼, ਸੈਂਡਲਜ਼ ਜਾਂ ਜੁੱਤੀਆਂ ਇਸ ਲੁਕ ਨੂੰ ਹੋਰ ਵੀ ਨਿਖਾਰਦੀਆਂ ਹਨ। ਕ੍ਰਾਪ ਟਾਪ ਵਿਦ ਫਲੇਅਰ ਸੈੱਟ ਨਾਲ ਮੁਟਿਆਰਾਂ ਹਲਕਾ ਅਤੇ ਮਾਡਰਨ ਮੇਕਅਪ ਕਰਨਾ ਪਸੰਦ ਕਰਦੀਆਂ ਹਨ। ਇਹ ਸੈੱਟ ਮੁਟਿਆਰਾਂ ਨੂੰ ਇਕ ਟਰੈਂਡੀ, ਮਾਡਰਨ ਅਤੇ ਕਾਨਫੀਡੈਂਟ ਲੁਕ ਦਿੰਦੇ ਹਨ, ਜੋ ਹਰ ਮੌਕੇ ’ਤੇ ਉਨ੍ਹਾਂ ਨੂੰ ਸਭ ਤੋਂ ਸਪੈਸ਼ਲ ਬਣਾਉਂਦਾ ਹੈ। 


author

DIsha

Content Editor

Related News