Karva Chauth 2025 : ਭਲਕੇ ਰੱਖਿਆ ਜਾਵੇਗਾ ਵਰਤ, ਜਾਣੋ ਸਰਗੀ ਖਾਣ ਦਾ ਸਮਾਂ
10/9/2025 2:18:41 PM

ਵੈੱਬ ਡੈਸਕ- ਇਸ ਸਾਲ ਕਰਵਾ ਚੌਥ ਦਾ ਵਰਤ 10 ਅਕਤੂਬਰ 2025 ਨੂੰ ਰੱਖਿਆ ਜਾਵੇਗਾ। ਇਸ ਵਰਤ ਦੀ ਸ਼ੁਰੂਆਤ ਸਰਗੀ ਖਾ ਕੇ ਕੀਤੀ ਜਾਂਦੀ ਹੈ। ਸਰਗੀ ਸਿਰਫ਼ ਪਰੰਪਰਾ ਹੀ ਨਹੀਂ, ਸਗੋਂ ਦਿਨ ਭਰ ਨਿਰਜਲਾ ਵਰਤ ਰੱਖਣ ਵਾਲੀਆਂ ਔਰਤਾਂ ਲਈ ਊਰਜਾ ਦਾ ਮੁੱਖ ਸਰੋਤ ਵੀ ਹੈ। ਜ਼ਿਆਦਾਤਰ ਸਥਾਨਾਂ ‘ਤੇ ਸਰਗੀ ਦੀ ਥਾਲੀ ਸੱਸ ਆਪਣੀ ਨੂੰਹ ਨੂੰ ਦਿੰਦੀ ਹੈ। ਸਰਗੀ 'ਚ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ-ਨਾਲ ਸੂਟ-ਸਾੜ੍ਹੀ ਅਤੇ ਸੁਹਾਗ ਦੀਆਂ ਚੀਜ਼ਾਂ ਵੀ ਸ਼ਾਮਲ ਹੁੰਦੀਆਂ ਹਨ।
ਸਰਗੀ ਖਾਣ ਦਾ ਸਮਾਂ
10 ਅਕਤੂਬਰ 2025 ਨੂੰ ਸਰਗੀ ਖਾਣ ਦਾ ਸਮਾਂ ਸਵੇਰ 04:40 ਤੋਂ 05:30 ਵਜੇ ਤੱਕ ਰਹੇਗਾ।
ਸਰਗੀ 'ਚ ਕੀ ਖਾ ਸਕਦੇ ਹੋ
- ਖੀਰ
- ਡ੍ਰਾਈ ਫ਼ਰੂਟਸ
- ਫਲ
- ਮਠਿਆਈ
- ਨਾਰੀਅਲ ਪਾਣੀ
- ਦੁੱਧ
- ਹਲਵਾ
- ਪਰਾਂਠਾ
- ਫੈਣੀ
- ਚਾਹ
- ਮੱਠੀ
ਸਰਗੀ ਦੀ ਵਿਧੀ
- ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਉੱਠੋ ਅਤੇ ਇਸ਼ਨਾਨ ਕਰੋ।
- ਸ਼ਿਵ, ਪਾਰਵਤੀ ਅਤੇ ਚੰਦਰਦੇਵ ਦਾ ਸਮਰਨ ਕਰੋ।
- ਆਪਣੇ ਘਰ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਲਵੋ।
- ਮਨ ਸ਼ਾਂਤ ਰੱਖਦਿਆਂ ਸਰਗੀ ਗ੍ਰਹਿਣ ਕਰੋ।
- ਸਰਗੀ ਖਾਣ ਤੋਂ ਬਾਅਦ, ਜਦੋਂ ਤੱਕ ਚੰਨ ਨਹੀਂ ਨਿਕਲਦਾ ਉਦੋਂ ਤੱਕ ਨਿਰਜਲਾ ਵਰਤ ਰੱਖੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8