ਘੱਟ ਉਮਰ ਦੀਆਂ ਔਰਤਾਂ ''ਚ ਵੱਧ ਰਿਹੈ ਬ੍ਰੈਸਟ ਕੈਂਸਰ ਦਾ ਖਤਰਾ! ਕਿਤੇ Cosmetic Products ਤਾਂ ਨਹੀਂ ਕਾਰਨ?

Wednesday, Oct 08, 2025 - 01:35 PM (IST)

ਘੱਟ ਉਮਰ ਦੀਆਂ ਔਰਤਾਂ ''ਚ ਵੱਧ ਰਿਹੈ ਬ੍ਰੈਸਟ ਕੈਂਸਰ ਦਾ ਖਤਰਾ! ਕਿਤੇ Cosmetic Products ਤਾਂ ਨਹੀਂ ਕਾਰਨ?

ਹੈਲਥ ਡੈਸਕ- ਪਿਛਲੇ ਕੁਝ ਦਹਾਕਿਆਂ 'ਚ ਬ੍ਰੈਸਟ ਕੈਂਸਰ ਦੇ ਮਾਮਲਿਆਂ 'ਚ ਤਬਦੀਲੀ ਦੇਖਣ ਨੂੰ ਮਿਲੀ ਹੈ। ਜਿੱਥੇ ਪਹਿਲਾਂ ਇਹ ਬੀਮਾਰੀ ਜ਼ਿਆਦਾਤਰ 60 ਸਾਲ ਤੋਂ ਉੱਪਰ ਦੀਆਂ ਔਰਤਾਂ 'ਚ ਪਾਈ ਜਾਂਦੀ ਸੀ, ਹੁਣ 30-40 ਸਾਲ ਦੀਆਂ ਔਰਤਾਂ ਵੀ ਇਸ ਦਾ ਸ਼ਿਕਾਰ ਬਣ ਰਹੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਜੀਵਨਸ਼ੈਲੀ, ਖੁਰਾਕ ਅਤੇ ਕੁਝ ਕੌਸਮੈਟਿਕ ਪ੍ਰੋਡਕਟਸ ਦੀ ਵਰਤੋਂ।

ਕੌਸਮੈਟਿਕ ਪ੍ਰੋਡਕਟਸ ਅਤੇ ਬ੍ਰੈਸਟ ਕੈਂਸਰ

ਯੂ.ਕੇ. ਸਾਇੰਸ ਪੈਨਲ ਦੀ ਰਿਸਰਚ 'ਚ ਦਾਅਵਾ ਕੀਤਾ ਗਿਆ ਹੈ ਕਿ ਕੌਸਮੈਟਿਕ ਪ੍ਰੋਡਕਟਸ 'ਚ ਪਾਏ ਜਾਣ ਵਾਲੇ ਕੈਮੀਕਲਸ ਸਰੀਰ 'ਚ ਦਾਖਲ ਹੋ ਕੇ ਐਸਟਰੋਜਨ ਹਾਰਮੋਨ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਸ ਨਾਲ ਟਿਊਮਰ ਬਣਨ ਦਾ ਖਤਰਾ ਵੱਧ ਸਕਦਾ ਹੈ। ਹਾਲਾਂਕਿ, ਸ਼ੋਧਕਰਤਾ ਨੇ ਸਾਫ਼ ਕੀਤਾ ਹੈ ਕਿ ਮਨੁੱਖੀ ਅਧਿਐਨ ਹਾਲੇ ਸੀਮਿਤ ਹਨ ਅਤੇ ਨਤੀਜੇ ਪੂਰੀ ਤਰ੍ਹਾਂ ਪੱਕੇ ਨਹੀਂ ਹਨ। ਇਸ ਲਈ ਇਹ ਪ੍ਰੋਡਕਟਸ ਸਾਵਧਾਨੀ ਅਤੇ ਸੀਮਿਤ ਮਾਤਰਾ 'ਚ ਵਰਤੋਂ ਲਈ ਸੁਝਾਏ ਜਾ ਰਹੇ ਹਨ।

ਘੱਟ ਉਮਰ 'ਚ ਬ੍ਰੈਸਟ ਕੈਂਸਰ ਦੇ ਮਾਮਲੇ ਕਿਉਂ ਵਧੇ?

ਦਿੱਲੀ ਦੇ RML ਹਸਪਤਾਲ ਦੀ ਮਹਿਲਾ ਰੋਗ ਵਿਭਾਗ ਦੀ ਅਸੋਸੀਏਟ ਪ੍ਰੋਫੈਸਰ ਡਾ. ਸਲੋਨੀ ਚੱਡਾ ਦੇ ਅਨੁਸਾਰ, ਘੱਟ ਉਮਰ 'ਚ ਬ੍ਰੈਸਟ ਕੈਂਸਰ ਦਾ ਮੁੱਖ ਕਾਰਨ ਖਰਾਬ ਖੁਰਾਕ, ਅਸਵਸਥ ਜੀਵਨਸ਼ੈਲੀ, ਸ਼ਰਾਬ ਅਤੇ ਸਿਗਰਟਨੋਸ਼ੀ ਹੈ। ਇਸ ਦੇ ਨਾਲ-ਨਾਲ, ਡਾਇਗਨੋਸਟਿਕ ਤਕਨੀਕਾਂ 'ਚ ਸੁਧਾਰ ਅਤੇ ਔਰਤਾਂ 'ਚ ਜਾਗਰੂਕਤਾ ਵਧਣ ਕਾਰਨ ਹੁਣ ਛੋਟੀ ਉਮਰ 'ਚ ਵੀ ਇਹ ਬੀਮਾਰੀ ਸਾਹਮਣੇ ਆ ਰਹੀ ਹੈ।

ਬ੍ਰੈਸਟ ਕੈਂਸਰ ਦੇ ਮੁੱਖ ਲੱਛਣ

  • ਬ੍ਰੈਸਟ ਜਾਂ ਇਸ ਦੇ ਆਲੇ-ਦੁਆਲੇ ਗੰਢ ਮਹਿਸੂਸ ਹੋਣਾ
  • ਬ੍ਰੈਸਟ ਦੇ ਆਕਾਰ ਜਾਂ ਰੂਪ 'ਚ ਬਦਲਾਅ
  • ਬ੍ਰੈਸਟ ਦੀ ਚਮੜੀ 'ਚ ਖੁਰਦਰਾਪਨ ਜਾਂ ਗੱਡਾ ਪੈਣਾ
  • ਨਿਪਲ ਦਾ ਅੰਦਰ ਵੱਲ ਮੁੜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News