ਹੇਅਰ ਡਾਈ ਨਾਲ ਕੁੜੀ ਦੀ ਕਿਡਨੀ ਖ਼ਰਾਬ, ਡਾਕਟਰ ਵੀ ਰਿਪੋਰਟ ਦੇਖ ਹੋਏ ਹੈਰਾਨ!
Monday, Oct 06, 2025 - 12:37 PM (IST)

ਵੈੱਬ ਡੈਸਕ- ਚੀਨ ਦੀ 20 ਸਾਲਾ ਇਕ ਨੌਜਵਾਨ ਕੁੜੀ ਲਈ ਆਪਣੇ ਮਨਪਸੰਦ ਸੈਲੀਬ੍ਰਿਟੀ ਵਰਗੇ ਵਾਲ ਬਣਾਉਣ ਦੀ ਇੱਛਾ ਜਾਨਲੇਵਾ ਸਾਬਿਤ ਹੋਈ। ਨਿਯਮਿਤ ਤੌਰ 'ਤੇ ਹੇਅਰ ਡਾਈ ਕਰਾਉਣ ਤੋਂ ਬਾਅਦ ਉਸ ਦੇ ਪੈਰਾਂ 'ਤੇ ਲਾਲ ਧੱਬੇ, ਜੋੜਾਂ 'ਚ ਦਰਦ ਅਤੇ ਪੇਟ 'ਚ ਖਿੱਚ ਜਿਹੀਆਂ ਸਮੱਸਿਆਵਾਂ ਸ਼ੁਰੂ ਹੋ ਗਈਆਂ। ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੀ ਕਿਡਨੀ 'ਚ ਸੋਜ ਆ ਗਈ ਹੈ।
ਸੁੰਦਰਤਾ ਦੀ ਖਾਤਰ ਸਿਹਤ ਨਾਲ ਖੇਡ
ਡਾ. ਤਾਓ ਚੇਨਯਾਂਗ ਦੇ ਮੁਤਾਬਕ, ਇਹ ਕੁੜੀ ਹਰ ਮਹੀਨੇ ਸੈਲੂਨ ਜਾ ਕੇ ਆਪਣੇ ਮਨਪਸੰਦ ਸੈਲੀਬ੍ਰਿਟੀ ਵਾਂਗ ਵਾਲਾਂ ਨੂੰ ਡਾਈ ਕਰਾਉਂਦੀ ਸੀ। ਲਗਾਤਾਰ ਅਤੇ ਛੋਟੇ ਸਮੇਂ ਦੇ ਅੰਤਰਾਲ 'ਚ ਡਾਈ ਕਰਾਉਣ ਕਾਰਨ ਉਸ ਦੇ ਸਰੀਰ 'ਚ ਹਾਨਿਕਾਰਕ ਕੈਮੀਕਲ ਇਕੱਠੇ ਹੋ ਗਏ, ਜਿਸ ਨਾਲ ਗੰਭੀਰ ਕਿਡਨੀ ਦੀ ਬੀਮਾਰੀ ਹੋ ਗਈ।
ਇਹ ਵੀ ਪੜ੍ਹੋ : ਕਰਵਾ ਚੌਥ ਦੀ ਸਰਗੀ 'ਚ ਖਾਓ ਇਹ ਚੀਜ਼ਾਂ, ਦਿਨ ਭਰ ਨਹੀਂ ਲੱਗੇਗੀ ਭੁੱਖ
ਹੇਅਰ ਡਾਈ 'ਚ ਮੌਜੂਦ ਖਤਰਨਾਕ ਤੱਤ
ਡਾ. ਤਾਓ ਨੇ ਦੱਸਿਆ ਕਿ ਕਈ ਹੇਅਰ ਡਾਈ 'ਚ ਸੀਸਾ (Lead) ਅਤੇ ਪਾਰਾ (Mercury) ਵਰਗੇ ਤੱਤ ਹੁੰਦੇ ਹਨ, ਜੋ ਕਿਡਨੀ, ਫੇਫੜਿਆਂ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਲੰਮੇ ਸਮੇਂ ਤੱਕ ਇਨ੍ਹਾਂ ਰਸਾਇਣਾਂ ਦੇ ਸੰਪਰਕ 'ਚ ਰਹਿਣ ਨਾਲ ਕੈਂਸਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਕੈਂਸਰ ਅਤੇ ਹੋਰ ਸਿਹਤ ਜੋਖ਼ਮ
ਵਿਗਿਆਨਕ ਅਧਿਐਨ ਦੱਸਦੇ ਹਨ ਕਿ ਲਗਾਤਾਰ ਪਰਮਾਨੈਂਟ ਹੇਅਰ ਡਾਈ ਦੀ ਵਰਤੋਂ ਬਲੈਡਰ ਕੈਂਸਰ ਦੇ ਜੋਖ਼ਮ ਨੂੰ ਵਧਾ ਸਕਦੀ ਹੈ। ਇਨ੍ਹਾਂ 'ਚ ਮੌਜੂਦ Aromatic Amines ਜਿਹੇ ਕਾਰਸਿਨੋਜੈਨਿਕ ਤੱਤ ਸਰੀਰ 'ਚ ਇਕੱਠੇ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਹੈਵੀ ਮੈਟਲਸ (Heavy Metals) ਵਾਲੇ ਡਾਈ ਦਾ ਵਾਰ-ਵਾਰ ਇਸਤੇਮਾਲ ਲਿਵਰ, ਕਿਡਨੀ ਅਤੇ ਹਾਰਮੋਨਲ ਸੰਤੁਲਨ 'ਤੇ ਵੀ ਮਾੜਾ ਅਸਰ ਪਾਂਦਾ ਹੈ।
ਡਾਕਟਰਾਂ ਦੀ ਚਿਤਾਵਨੀ
ਡਾਕਟਰਾਂ ਨੇ ਕਿਹਾ ਕਿ ਕਿਸੇ ਸੈਲੀਬ੍ਰਿਟੀ ਦੀ ਨਕਲ ਕਰਨ ਦੇ ਚੱਕਰ 'ਚ ਆਪਣੀ ਸਿਹਤ ਨਾਲ ਸਮਝੌਤਾ ਕਰਨਾ ਖਤਰਨਾਕ ਹੋ ਸਕਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਹੇਅਰ ਡਾਈ ਕਰਾਉਣ ਤੋਂ ਪਹਿਲਾਂ ਇਸ ਦੇ ਇੰਗਰੀਡੀਅੰਟਸ ਦੀ ਜਾਂਚ ਕਰਨ ਅਤੇ ਹਾਨੀਕਾਰਕ ਕੈਮੀਕਲ ਤੋਂ ਮੁਕਤ ਪ੍ਰੋਡਕਟ ਚੁਣਨ। ਡਾਈ ਲਗਾਉਂਦੇ ਸਮੇਂ ਦਸਤਾਨੇ ਪਹਿਨਣ ਅਤੇ ਹਵਾ ਵਾਲੀ ਜਗ੍ਹਾ 'ਚ ਇਹ ਪ੍ਰਕਿਰਿਆ ਕਰਨ ਨਾਲ ਨੁਕਸਾਨ ਘਟ ਸਕਦਾ ਹੈ।
ਨਤੀਜਾ
ਵਾਲਾਂ ਦੀ ਸੁੰਦਰਤਾ ਦੀ ਇੱਛਾ 'ਚ ਕਿਡਨੀ, ਲਿਵਰ ਅਤੇ ਫੇਫੜਿਆਂ ਨੂੰ ਖਤਰੇ 'ਚ ਪਾਉਣਾ ਸਮਝਦਾਰੀ ਨਹੀਂ। ਹੇਅਰ ਡਾਈ ਦਾ ਵਾਰ-ਵਾਰ ਇਸਤੇਮਾਲ ਸਿਹਤ ਲਈ ਗੰਭੀਰ ਖਤਰਾ ਬਣ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8