200 ਸਾਲਾਂ ਬਾਅਦ ਕਰਵਾ ਚੌਥ ‘ਤੇ ਬਣ ਰਿਹਾ ਦੁਰਲੱਭ ਸੰਯੋਗ, ਵਰਤ ਤੇ ਪੂਜਾ ਦਾ ਮਿਲੇਗਾ ਦੁੱਗਣਾ ਫ਼ਲ
10/9/2025 11:00:56 AM

ਵੈੱਬ ਡੈਸਕ- ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਕ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ। ਇਸ ਵਾਰ ਕਰਵਾ ਚੌਥ 'ਤੇ ਦੁਰਲੱਭ ਸੰਯੋਗ ਬਣ ਰਿਹਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, 200 ਸਾਲਾਂ ਤੋਂ ਕਦੇ ਅਜਿਹਾ ਨਹੀਂ ਹੋਇਆ, ਜੋ ਇਸ ਵਾਰ ਹੋਣ ਜਾ ਰਿਹਾ ਹੈ। ਇਸ ਲਈ ਇਸ ਵਾਰ ਦਾ ਕਰਵਾ ਚੌਥ ਬੇਹੱਦ ਹੀ ਖ਼ਾਸ ਮੰਨਿਆ ਜਾ ਰਿਹਾ ਹੈ।
ਵਰਤ ਦਾ ਮਿਲੇਗਾ ਦੁੱਗਣਾ ਫ਼ਲ
ਇਸ ਸਾਲ ਕਰਵਾ ਚੌਥ ਦੀ ਤਾਰੀਕ 9 ਅਕਤੂਬਰ ਦੀ ਰਾਤ 10:54 ਵਜੇ ਤੋਂ ਸ਼ੁਰੂ ਹੋਵੇਗੀ ਅਤੇ 10 ਅਕਤੂਬਰ ਦੀ ਸ਼ਾਮ 7:37 ਵਜੇ ਤੱਕ ਰਹੇਗੀ। ਇਸ ਦਿਨ ਸਿੱਧੀ ਯੋਗ ਅਤੇ ਸ਼ਿਵਵਾਸ ਯੋਗ ਇਕੱਠੇ ਬਣ ਰਹੇ ਹਨ, ਜੋ ਬਹੁਤ ਹੀ ਸ਼ੁੱਭ ਮੰਨੇ ਜਾਂਦੇ ਹਨ। ਇਹ ਯੋਗ 200 ਸਾਲਾਂ ਬਾਅਦ ਇਕੱਠੇ ਬਣ ਰਹੇ ਹਨ। ਜੋਤਿਸ਼ਾਂ ਅਨੁਸਾਰ, ਇਸ ਦੁਰਲੱਭ ਸੰਯੋਗ ਵਿਚ ਵਰਤ ਅਤੇ ਪੂਜਾ ਕਰਨ ਨਾਲ ਦੁੱਗਣਾ ਫਲ ਪ੍ਰਾਪਤ ਹੁੰਦਾ ਹੈ।
ਪੂਜਾ ਦਾ ਸ਼ੁੱਭ ਸਮਾਂ
- ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਦੁਪਹਿਰ ਦੇ ਸਮੇਂ (ਜਦੋਂ ਸੂਰਜ ਵੱਧ ਉੱਚਾਈ 'ਤੇ ਨਾ ਹੋਵੇ) ਪੂਜਾ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।
- ਸ਼ਾਮ ਦੇ ਸਮੇਂ ਵੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ, ਖਾਸ ਕਰਕੇ ਦੀਵਾ ਜਗਾਉਣ ਅਤੇ ਆਰਤੀ ਕਰਨ ਦਾ।
- ਘਰ ਦੇ ਮੱਖ ਮੰਦਰ 'ਚ ਉੱਤਰ ਜਾਂ ਪੂਰਬ ਦਿਸ਼ਾ ਵੱਲ ਦੀਵਾ ਬਾਲਣਾ ਸ਼ੁੱਭ ਮੰਨਿਆ ਜਾਂਦਾ ਹੈ।
ਸ਼ਿਵ ਅਤੇ ਪਾਰਵਤੀ ਦਾ ਮਿਲੇਗਾ ਆਸ਼ੀਰਵਾਦ
ਜੋਤਿਸ਼ ਅਨੁਸਾਰ, ਸ਼ਿਵਵਾਸ ਯੋਗ 'ਚ ਪੂਜਾ ਕਰਨ ਨਾਲ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ। ਇਹ ਸੰਯੋਗ ਸੁਹਾਗਨ ਔਰਤਾਂ ਦੇ ਵਿਆਹੁਤਾ ਜੀਵਨ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਵਧਾਉਂਦਾ ਹੈ।
ਦਾਨ ਦਾ ਮਹੱਤਵ
- ਇਸ ਦਿਨ ਮਾਤਾ ਲਕਸ਼ਮੀ ਦੀ ਪੂਜਾ ਕਰਨੀ ਚਾਹੀਦੀ ਹੈ।
- ਲਾਲ ਫੁੱਲ, ਦੀਵਾ ਅਤੇ ਅਨਾਜ (ਜਿਵੇਂ ਮਸੂਰ ਜਾਂ ਚੌਲ) ਚੜ੍ਹਾਉਣਾ ਮੰਗਲਕਾਰੀ ਮੰਨਿਆ ਜਾਂਦਾ ਹੈ।
- ਗਰੀਬਾਂ ਨੂੰ ਅਨਾਜ, ਕੱਪੜੇ ਜਾਂ ਪੈਸੇ ਦਾ ਦਾਨ ਕਰਨ ਨਾਲ ਵਿਸ਼ੇਸ਼ ਪੁੰਨ ਮਿਲਦਾ ਹੈ ਅਤੇ ਘਰ 'ਚ ਸਕਾਰਾਤਮਕ ਊਰਜਾ ਬਣਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8