Karva Chauth 2025: ਵਿਦੇਸ਼ ''ਚ ਹੈ ਪਤੀ? ਜਾਣੋ ਵਰਤ ਖੋਲ੍ਹਣ ਦਾ ਸਹੀ ਤਰੀਕਾ, ਇੰਝ ਕਰੋ ਪੂਜਾ

Thursday, Oct 09, 2025 - 03:26 PM (IST)

Karva Chauth 2025: ਵਿਦੇਸ਼ ''ਚ ਹੈ ਪਤੀ? ਜਾਣੋ ਵਰਤ ਖੋਲ੍ਹਣ ਦਾ ਸਹੀ ਤਰੀਕਾ, ਇੰਝ ਕਰੋ ਪੂਜਾ

ਵੈੱਬ ਡੈਸਕ- ਕਰਵਾ ਚੌਥ ਦਾ ਵਰਤ ਵਿਆਹੁਤਾ ਔਰਤਾਂ ਲਈ ਬਹੁਤ ਖ਼ਾਸ ਹੁੰਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਸੁੱਖੀ ਵਿਆਹੁਤਾ ਜੀਵਨ ਲਈ ਦਿਨ ਭਰ ਨਿਰਜਲਾ ਵਰਤ ਰੱਖਦੀਆਂ ਹਨ। ਉਹ 16 ਸ਼ਿੰਗਾਰ ਕਰ ਕੇ ਲਾੜੀ ਦੀ ਤਰ੍ਹਾਂ ਤਿਆਰ ਹੁੰਦੀਆਂ ਹਨ ਅਤੇ ਸ਼ਾਮ ਨੂੰ ਕਰਵਾ ਮਾਤਾ ਦੀ ਪੂਜਾ ਕਰਦੀਆਂ ਹਨ। ਰਾਤ ਨੂੰ ਚੰਨ ਦੇ ਦਰਸ਼ਨ ਤੋਂ ਬਾਅਦ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲ੍ਹਦੀਆਂ ਹਨ।

ਪਤੀ ਵਿਦੇਸ਼ 'ਚ ਹੋਵੇ ਤਾਂ ਕੀ ਕਰੀਏ?

ਇਸ ਸਾਲ ਕਰਵਾ ਚੌਥ 10 ਅਕਤੂਬਰ 2025 ਯਾਨੀ ਭਲਕੇ ਰੱਖਿਆ ਜਾਵੇਗਾ। ਇਹ ਵਰਤ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਰੀਕ ਨੂੰ ਆਉਂਦਾ ਹੈ। ਅੱਜਕੱਲ੍ਹ ਕਈ ਵਾਰ ਕੰਮ ਕਾਰਨ ਪਤੀ ਵਿਦੇਸ਼ 'ਚ ਰਹਿੰਦੇ ਹਨ ਅਤੇ ਕਰਵਾ ਚੌਥ 'ਤੇ ਨਾਲ ਨਹੀਂ ਰਹਿ ਪਾਉਂਦੇ। ਪਰ ਹੁਣ ਡਿਜ਼ੀਟਲ ਜਮਾਨੇ 'ਚ ਦੂਰ ਰਹਿ ਕੇ ਵੀ ਇਹ ਵਰਤ ਨਿਭਾਇਆ ਜਾ ਸਕਦਾ ਹੈ।

ਇੰਝ ਕਰੋ ਪੂਜਾ

ਦਿਨ ਭਰ ਪੂਰੇ ਨਿਯਮਾਂ ਨਾਲ ਵਰਤ ਰੱਖੋ ਅਤੇ 16 ਸ਼ਿੰਗਾਰ ਕਰੋ। ਸ਼ਾਮ ਨੂੰ ਵਿਧੀ ਅਨੁਸਾਰ ਕਰਵਾ ਮਾਤਾ ਦੀ ਪੂਜਾ ਕਰੋ। ਚੰਨ ਨਿਕਲਣ ਤੋਂ ਬਾਅਦ ਪਹਿਲਾਂ ਪਤੀ ਨਾਲ ਵੀਡੀਓ ਕਾਲ 'ਤੇ ਜੁੜ ਜਾਓ। ਚੰਨ ਨੂੰ ਅਰਘ ਦਿਓ, ਫਿਰ ਵੀਡੀਓ ਕਾਲ 'ਤੇ ਪਤੀ ਦਾ ਚਿਹਰਾ ਦੇਖ ਕੇ ਪਾਣੀ ਪੀ ਕੇ ਵਰਤ ਖੋਲ੍ਹੋ। ਉੱਥੇ ਹੀ ਚੰਨ ਦਰਸ਼ਨ ਤੋਂ ਬਾਅਦ ਪਤੀ ਦੀ ਤਸਵੀਰ ਦੇਖ ਕੇ ਵੀ ਵਰਤ ਖੋਲ੍ਹਿਆ ਜਾ ਸਕਦਾ ਹੈ। ਵਰਤ ਖੋਲ੍ਹਦੇ ਸਮੇਂ ਮਨ 'ਚ ਸ਼ਰਧਾ ਅਤੇ ਪਿਆਰ ਹੋਣਾ ਸਭ ਤੋਂ ਜ਼ਰੂਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News