35 ਸਾਲ ਪੁਰਾਣੀ ਗੇਮ ਨੇ ਤੋੜਿਆ ਰਿਕਾਰਡ, 85.72 ਲੱਖ ਰੁਪਏ ’ਚ ਵਿਕੀ 1 ਕਾਪੀ

07/13/2020 3:44:14 PM

ਗੈਜੇਟ ਡੈਸਕ– ਅੱਜ ਦੇ ਦੌਰ ’ਚ ਤਾਂ ਗੇਮਾਂ ਦੀ ਭਰਮਾਰ ਹੈ। ਲੋਕ ਮੋਬਾਇਲ ’ਤੇ ਹੀ ਮੁਫ਼ਤ ਗੇਮਾਂ ਖੇਡ ਕੇ ਆਪਣਾ ਮਨ ਪਰਚਾਵਾ ਕਰ ਲੈਂਦੇ ਹਨ। ਇਕ ਸਮਾਂ ਸੀ ਜਦੋਂ ਗੇਮਾਂ ਦੀ ਕੈਸਟ ਵਿਕਦੀ ਸੀ ਅਤੇ ਇਕ ਗੇਮ ਖੇਡਣ ਲਈ ਪੈਸੇ ਖਰਚ ਕਰਕੇ ਉਸ ਦੀ ਕੈਸਟ ਖਰੀਦਣੀ ਪੈਂਦੀ ਸੀ। ਇਤਿਹਾਸ ’ਚ ਸਭ ਤੋਂ ਜ਼ਿਆਦਾ ਪ੍ਰਸਿੱਧ Super Mario Bros ਗੇਮ ਰਹੀ ਹੈ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਪੁਰਾਣੀ ਗੇਮ ਦੀ ਇਕ ਸੀਲਡ ਕਾਪੀ 114,000 ਡਾਲਰ (ਕਰੀਬ 85,72,267 ਰੁਪਏ) ’ਚ ਵਿਕੀ ਹੈ। 

 

1985 ’ਚ ਰਿਲੀਜ਼ ਕੀਤੀ ਗਈ ਸੀ ਇਹ ਗੇਮ
ਪ੍ਰਸਿੱਧ Super Mario Bros ਦੀ ਜੋ ਸੀਲਡ ਕਾਪੀ ਵਿਕੀ ਹੈ, ਉਸ ਨੂੰ 1985 ’ਚ ਰਿਲੀਜ਼ ਕੀਤਾ ਗਿਆ ਸੀ। ਇਕ ਨਿਲਾਮੀ ਦੌਰਾਨ ਇਸ ਗੇਮ ਦੀ ਕੀਮਤ 114,000 ਡਾਲ ਲਗਾਈ ਗਈ। ਗੇਮ ਜਰਨਲਿਸਟ ਕ੍ਰਿਸ ਕੋਹਲਰ ਨੇ ਦੱਸਿਆ ਕਿ ਇਸ ਨਿਲਾਮੀ ’ਚ ਸਿੰਗਲ ਗੇਮ ਦੀ ਸੇਲ ਦਾ ਨਵਾਂ ਰਿਕਾਰਡ ਸੈੱਟ ਕੀਤਾ ਗਿਆ ਹੈ। Heritage Auctions ਦਾ ਕਹਿਣਾ ਹੈ ਕਿ ਇਸ ਗੇਮ ਨੂੰ ਅਨਾਮ ਬਾਇਰ ਨੇ ਨਿਲਾਮੀ ’ਚ ਖਰੀਦਿਆ ਹੈ।


Rakesh

Content Editor

Related News