6 ਕੈਮਰਿਆਂ ਵਾਲਾ ਰੈੱਡਮੀ K30i 5G ਸਮਾਰਟਫੋਨ ਲਾਂਚ, ਜਾਣੋ ਕੀਮਤ

05/25/2020 3:30:42 PM

ਗੈਜੇਟ ਡੈਸਕ— ਸ਼ਾਓਮੀ ਨੇ ਆਪਣਾ ਨਵਾਂ ਸਮਾਰਟਫੋਨ ਰੈੱਡਮੀ K30i 5G ਲਾਂਚ ਕਰ ਦਿੱਤਾ ਹੈ। ਡਿਜ਼ਾਈਨ ਦੇ ਮਾਮਲੇ 'ਚ ਇਹ ਕਾਫੀ ਹੱਦ ਤਕ ਪਿਛਲੇ ਸਾਲ ਲਾਂਚ ਹੋਏ ਰੈੱਡਮੀ K30 5G ਸਮਾਰਟਫੋਨ ਵਰਗਾ ਲਗਦਾ ਹੈ। 48 ਮੈਗਾਪਿਕਸਲ ਕਵਾਡ ਕੈਮਰਾ ਸੈੱਟਅਪ ਅਤੇ ਦੋ ਸੈਲਫੀ ਕੈਮਰੀਰਿਆਂ ਨਾਲ ਲਾਂਚ ਹੋਏ K30i 5G ਦੀ ਇਕ ਹੋਰ ਖਾਸੀਅਤ ਹੈ ਕਿ ਇਹ 120Hz ਦੇ ਰਿਫ੍ਰੈਸ਼ ਰੇਟ ਨਾਲ ਆਉਂਦਾ ਹੈ। 

ਫੋਨ ਦੇ ਫੀਚਰਜ਼
ਇਸ ਫੋਨ 'ਚ 6.67 ਇੰਚ ਦੀ ਫੁਲ-ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਹੈ। ਫੋਨ ਦੀ ਡਿਸਪਲੇਅ ਪੰਚ-ਹੋਲ ਡਿਜ਼ਾਈਨ ਨਾਲ ਆਉਂਦੀ ਹੈ। ਸਨੈਪਡ੍ਰੈਗਨ 765ਜੀ ਐੱਸ.ਓ.ਸੀ. ਜੀ ਪ੍ਰੋਸੈਸਰ ਨਾਲ ਲੈਸ ਇਸ ਫੋਨ 'ਚ ਐਂਡਰਾਇਡ 10 'ਤੇ ਬੇਸਡ ਮੀ.ਆਈ.ਯੂ.ਆਈ. 11 ਆਊਟ-ਆਫ-ਦਿ ਬਾਕਸ ਆਪਰੇਟਿੰਗ ਸਿਸਟਮ ਹੈ। ਫੋਨ 'ਚ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ। 

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ 'ਚ 4 ਕੈਮਰੇ ਹਨ ਜਿਨ੍ਹਾਂ 'ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ ਇਕ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ, 5 ਮੈਗਾਪਿਕਸਲ ਦਾ ਸੁਪਰ ਮੈਕ੍ਰੋ ਲੈੱਨਜ਼ ਅਤੇ ਇਕ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਹੈ। ਸੈਲਫੀ ਲਈ ਫੋਨ 'ਚ 20 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਦੋ ਕੈਮਰੇ ਹਨ। ਫੋਨ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਹੈ ਜੋ 30 ਵਾਟ ਦੀ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। 

ਕੀਮਤ
ਫੋਨ ਨੂੰ ਕੰਪਨੀ ਨੇ ਅਜੇ ਸਿਰਫ ਚੀਨ 'ਚ ਲਾਂਚ ਕੀਤਾ ਹੈ। ਚੀਨ 'ਚ ਇਸ ਫੋਨ ਦੀ ਕੀਮਤ 1,999 ਯੁਆਨ (ਕਰੀਬ 21,290 ਰੁਪਏ) ਹੈ। ਇਸ ਫੋਨ ਦੀ ਵਿਕਰੀ 2 ਜੂਨ ਤੋਂ ਸ਼ੁਰੂ ਹੋਵੇਗੀ।


Rakesh

Content Editor

Related News