50MP ਟ੍ਰਿਪਲ ਕੈਮਰਾ ਤੇ 5000mAh ਬੈਟਰੀ ਨਾਲ ਲਾਂਚ ਹੋਇਆ Samsung Galaxy M55 5G, ਜਾਣੋ ਕੀਮਤ
Friday, Mar 29, 2024 - 04:26 PM (IST)
ਗੈਜੇਟ ਡੈਸਕ- ਸੈਮਸੰਗ Galaxy M55 5G ਨੂੰ ਕੰਪਨੀ ਨੇ ਲਾਂਚ ਕਰ ਦਿੱਤਾ ਹੈ। ਇਹ ਸੈਮਸੰਗ ਦਾ ਲੇਟੈਸਟ ਮਿਡਰੇਂਜ ਸਮਾਰਟਫੋਨ ਹੈ ਜੋ ਕਿ 6.7 ਇੰਚ ਦੀ ਐਮੋਲੇਡ ਪਲੱਸ ਡਿਸਪਲੇਅ ਦੇ ਨਾਲ ਆਉਂਦਾ ਹੈ। ਇਸ ਵਿਚ 120Hz ਦਾ ਰਿਫ੍ਰੈਸ਼ ਰੇਟ ਦਿੱਤਾ ਗਿਆ ਹੈ। ਫੋਨ 'ਚ ਕੰਪਨੀ ਨੇ ਕੁਆਲਕਾਮ ਸਨੈਪਡ੍ਰੈਗਨ ਚਿਪਸੈੱਟ ਦਿੱਤਾ ਹੈ। ਫੋਨ ਐਂਡਰਾਇਡ 14 ਦੇ ਨਾਲ ਆਉਂਦਾ ਹੈ।
Samsung Galaxy M55 5G ਦੀ ਕੀਮਤ
Samsung Galaxy M55 5G ਨੂੰ ਕੰਪਨੀ ਨੇ ਬ੍ਰਾਜ਼ੀਲ 'ਚ ਪੇਸ਼ ਕੀਤਾ ਹੈ। ਫੋਨ ਦੀ ਕੀਮਤ BRL 2,699 (ਕਰੀਬ 45,000 ਰੁਪਏ) ਹੈ। ਫੋਨ ਲਾਈਟ ਗਰੀਨ ਅਤੇ ਡਾਰਕ ਬਲੂ ਰੰਗ 'ਚ ਪੇਸ਼ ਕੀਤਾ ਗਿਆ ਹੈ। ਫੋਨ ਜਲਦੀ ਹੀ ਭਾਰਤ 'ਚ ਵੀ ਲਾਂਚ ਹੋਣ ਦੀ ਖਬਰ ਹੈ।
Samsung Galaxy M55 5G ਦੇ ਫੀਚਰਜ਼
ਫੋਨ 'ਚ 6.7 ਇੰਚ ਦੀ ਐਮੈਲੋਡ ਪਲੱਸ ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ 'ਚ ਪੰਚ ਹੋਲ ਡਿਜ਼ਾਈਨ ਹੈ। ਇਹ ਇਕ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਵਾਲਾ ਪੈਨਲ ਹੈ ਅਤੇ ਇਸ ਵਿਚ 120Hz ਦਾ ਰਿਫ੍ਰੈਸ਼ ਰੇਟ ਹੈ। ਇਸ ਵਿਚ 1000 ਨਿਟਸ ਦੀ ਪੀਕ ਬ੍ਰਾਈਟਨੈੱਸ ਹੈ। ਫੋਨ ਆਊਟ ਆਫ ਦਿ ਬਾਕਸ ਐਂਡਰਾਇਡ 14 ਦੇ ਨਾਲ ਆਉਂਦਾ ਹੈ ਜਿਸ 'ਤੇ ਕੰਪਨੀ ਨੇ One UI 6.1 ਦੀ ਸਕਿਨ ਦਿੱਤੀ ਹੈ। ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਹੈ।
ਕੈਮਰਾ ਦੀ ਗੱਲ ਕਰੀਏ ਤਾਂ ਇਸ ਵਿਚ ਰੀਅਰ ਸਾਈਡ 'ਤੇ ਟ੍ਰਿਪਲ ਕੈਮਰਾ ਸੈੱਟਅਪ ਹੈ। ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਜਿਸਦੇ ਨਾਲ 8 ਮੈਗਾਪਿਕਸਲ ਅਲਟਰਾ ਵਾਈਡ ਕੈਮਰਾ ਹੈ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਹੈ। ਸੈਮਸੰਗ ਗਲੈਕਸੀ ਐੱਮ55 'ਚ Snapdragon 7 Gen 1 ਚਿੱਪਸੈੱਟ ਹੈ। ਇਹ 5000mAh ਦੀ ਬੈਟਰੀ ਨਾਲ ਲੈਸ ਹੈ, ਜਿਸਦੇ ਨਾਲ 25 ਵਾਟ ਫਾਸਟ ਚਾਰਜਿੰਗ ਸਪੋਰਟ ਦਿੱਤਾ ਹੈ। ਫੋਨ 'ਚ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਹੈ। ਕੁਨੈਕਟੀਵਿਟੀ ਲਈ ਫੋਨ 'ਚ Wi-Fi 6, Bluetooth 5.2, NFC, ਅਤੇ USB-C ਪੋਰਟ ਮਿਲਦਾ ਹੈ। ਸਾਊਂਡ ਲਈ ਇਸ ਵਿਚ ਡਿਊਲ ਸਪੀਕਰ ਹਨ। ਬਾਡੀ IP67 ਰੇਟਿਡ ਹੈ ਜਿਸ ਨਾਲ ਇਸਨੂੰ ਧੂੜ ਅਤੇ ਪਾਣੀ ਤੋਂ ਬਚਾਅ ਮਿਲਦਾ ਹੈ।