14 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਕਾਪਰ ਦੀ ਕੀਮਤ

Friday, Apr 05, 2024 - 01:51 PM (IST)

ਨਵੀਂ ਦਿੱਲੀ - ਲੰਡਨ ਮੈਟਲ ਐਕਸਚੇਂਜ (ਐੱਲ. ਐੱਮ. ਈ.) ਐੱਚ.ਜੀ1 ’ਤੇ ਤਾਂਬਾ (ਕਾਪਰ) 0.9 ਫ਼ੀਸਦੀ ਵਧ ਕੇ 9,344 ਡਾਲਰ ਪ੍ਰਤੀ ਮੀਟ੍ਰਿਕ ਟਨ ’ਤੇ ਹੈ, ਜਦੋਂਕਿ ਐੱਮ. ਸੀ. ਐੱਕਸ. ਕਾਪਰ ਨੇ 800 ਰੁਪਏ ਦੇ ਲੈਵਲ ਨੂੰ ਛੂ ਲਿਆ ਹੈ।ਡਾਲਰ ’ਚ ਜਾਰੀ ਗਿਰਾਵਟ ਦਾ ਅਸਰ ਕਮੋਡਿਟੀ ਦੀ ਵੈਲਿਊ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਹਾਲ ਹੀ ’ਚ ਐੱਮ. ਸੀ. ਐੱਕਸ. ਕਾਪਰ ਅਤੇ ਐੱਲ. ਐੱਮ. ਈ. ਕਾਪਰ 14 ਮਹੀਨਿਆਂ ’ਚ ਆਪਣੇ ਉੱਚ ਪੱਧਰ ’ਤੇ ਪਹੁੰਚ ਗਏ ਹਨ। ਇਸ ਦੇ ਪਿਛੇ ਗਲੋਬਲ ਰੇਟ ’ਚ ਕਟੌਤੀ ਦੀਆਂ ਉਮੀਦਾਂ ਨੂੰ ਵੀ ਜ਼ਿੰਮੇਦਾਰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਰਿਕਾਰਡ ਤੇਜ਼ੀ ਤੋਂ ਬਾਅਦ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਰੇਟ

 

ਨਿਵੇਸ਼ਕ ਫਿਲਹਾਲ ਵਿਆਜ ਦਰਾਂ ਨੂੰ ਲੈ ਕੇ ਫੈੱਡਰਲ ਰਿਜ਼ਰਵ ਦੇ ਰੁਖ ਨੂੰ ਸਮਝਣ ਲਈ ਅਮਰੀਕਾ ਦੇ ਲੇਬਰ ਡਾਟਾ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਕਾਰਨ ਮੌਜੂਦਾ ਸਮੇਂ ’ਚ ਡਾਲਰ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ। ਫੈੱਡ ਚੇਅਰਮੈਨ ਜੇਰੋਮ ਪਾਵੇਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਲਿਸੀ ਰੇਟ ’ਚ ਫਿਲਹਾਲ ਕਮੀ ਨਹੀਂ ਕੀਤੀ ਜਾ ਸਕਦੀ ਹੈ। ਆਰਥਿਕ ਸਥਿਤੀ ਫਿਲਹਾਲ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਹੈ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਉੱਧਰ, ਯੂਰਪ ਦੀ ਮਹਿੰਗਾਈ ’ਚ ਪਿਛਲੇ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਯੂਰਪੀਏ ਸੈਂਟਰਲ ਬੈਂਕ ਨੂੰ ਉਧਾਰ ਲੈਣ ਦੀ ਲਾਗਤ ਨੂੰ ਘੱਟ ਕਰਨ ਦਾ ਮੌਕਾ ਮਿਲ ਗਿਆ ਹੈ। ਇਸ ਤੋਂ ਇਲਾਵਾ ਚੀਨ ਦੇ ਉਮੀਦ ਤੋਂ ਜ਼ਿਆਦਾ ਮਜ਼ਬੂਤ ਮੈਨੂਫੈਕਚਰਿੰਗ ਡਾਟਾ ਅਤੇ ਚੀਨੀ ਸਮੈਲਟਰਾਂ ਵੱਲੋਂ ਉਤਪਾਦਨ ’ਚ ਕਟੌਤੀ ਦੀ ਯੋਜਨਾ ਨੇ ਵੀ ਧਾਤੂਆਂ ਦੀ ਮੰਗ ਨੂੰ ਬੜ੍ਹਾਵਾ ਦਿੱਤਾ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News