ਗਾਜ਼ਾ ਜੰਗ ਹੁਣ ਵੀ ਲਾ ਰਹੀ ਕਰੂਡ ’ਚ ਅੱਗ, ਚੋਣਾਂ ਤੋਂ ਬਾਅਦ ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ!

04/11/2024 10:31:00 AM

ਨਵੀਂ ਦਿੱਲੀ (ਇੰਟ.) - ਇਜ਼ਰਾਈਲ ਅਤੇ ਹਮਾਸ ਦਰਮਿਆਨ ਗਾਜ਼ਾ ਪੱਟੀ ’ਚ ਜ਼ਾਰੀ ਜੰਗ ਨੇ ਪੂਰੇ ਪੱਛਮੀ ਏਸ਼ੀਆ ਦੀ ਰਾਜਨੀਤੀਕ ਵਿਵਸਥਾ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਅਜਿਹੇ ’ਚ ਕੱਚੇ ਤੇਲ ਦੀਆਂ ਕੀਮਤਾਂ ਰੋਜ਼ ਨਵੇਂ ਰਿਕਾਰਡ ਬਣਾ ਰਹੀਆਂ ਹਨ। ਫਿਲਹਾਲ ਕਰੂਡ ਆਇਲ ਦੀਆਂ ਕੀਮਤਾਂ ਆਪਣੇ ਹਾਈ ਲੈਵਲ ਨਾਲੋਂ ਥੋੜ੍ਹੀ ਹੇਠਾਂ ਆਈਆਂ ਹੈ ਪਰ ਅਜੇ ਵੀ 5 ਮਹੀਨਿਆਂ ਦੇ ਉੱਚੇ ਪੱਧਰ ’ਤੇ ਹੀ ਹਨ। ਇਸ ਦੇ ਨਾਲ ਓਪੇਕ ਦੇਸ਼ਾਂ ਦੇ ਪ੍ਰਮੁੱਖ ਕਾਰਕ ਈਰਾਨ ਦੇ ਸਪਲਾਈ ਘਟਾਉਣ ਦਾ ਜੋਖਿਮ ਵੀ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ

ਅਜਿਹੇ ’ਚ ਸੰਭਵ ਹੈ ਕਿ ਆਉਣ ਵਾਲੇ ਦਿਨਾਂ ’ਚ ਕੱਚੇ ਤੇਲ ਦੇ ਭਾਅ ਦੁਨੀਆ ’ਚ ਕਹਿਰ ਮਚਾਉਣਗੇ ਅਤੇ ਭਾਰਤ ਵਰਗੇ ਦੇਸ਼ਾਂ ’ਚ ਪੈਟਰੋਲ-ਡੀਜ਼ਲ ਮਹਿੰਗਾ ਹੋ ਜਾਵੇਗਾ, ਕਿਉਂਕਿ ਇਹ ਕੱਚੇ ਤੇਲ ਦੀ ਦਰਾਮਦ ’ਤੇ ਨਿਰਭਰ ਹੈ। ਭਾਰਤ ਦੁਨੀਆ ਦਾ ਤੀਜਾ ਵੱਡਾ ਕਰੂਡ ਇੰਪੋਰਟਰ ਹੈ। ਆਪਣੀ ਜ਼ਰੂਰਤ ਦਾ 85 ਫ਼ੀਸਦੀ ਕਰੂਡ ਆਇਲ ਭਾਰਤ ਦਰਾਮਦ ਕਰਦਾ ਹੈ। ਇਸ ਤਰ੍ਹਾਂ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ ਵੱਧਣ ਨਾਲ ਦੇਸ਼ ’ਚ ਜਲਦੀ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਸੰਭਵ ਹੈ ਕਿ ਚੋਣਾਂ ਖ਼ਤਮ ਹੋਣ ਤੋਂ ਬਾਅਦ ਹੀ ਇਹ ਵਾਧਾ ਹੋ ਜਾਵੇ।

ਮੰਗਲਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਬਣੀ ਰਹੀ। ਬ੍ਰੇਂਟ ਕਰੂਡ ਆਇਲ ਦੇ ਪ੍ਰਾਈਸ ’ਚ ਮਾਮੂਲੀ ਹੀ ਸਹੀ ਫਿਰ ਤੋਂ ਵਾਧਾ ਦਰਜ ਕੀਤਾ ਗਿਆ ਹੈ। ਬ੍ਰੇਂਟ ਕਰੂਡ ਆਇਲ 5 ਸੈਂਟਸ ਵੱਧ ਕੇ 90.43 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ, ਜਦੋਂਕਿ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂ. ਟੀ. ਆਈ.) ਕੱਚੇ ਤੇਲ ਦੇ ਭਾਅ 86.33 ਡਾਲਰ ’ਤੇ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ

ਡਿੱਗ ਕੇ ਇੰਝ ਫਿਰ ਚੜ੍ਹਿਆ ਕੱਚਾ ਤੇਲ
ਇਜ਼ਰਾਈਲ ਅਤੇ ਹਮਾਸ ਦਰਮਿਆਨ ਸੀਜ਼ਫਾਇਰ ਲਈ ਕਾਹਿਰਾ ’ਚ ਸ਼ੁਰੂ ਹੋਈ ਨਵੇਂ ਦੌਰ ਦੀ ਗੱਲਬਾਤ ਪਿੱਛੋਂ ਸੋਮਵਾਰ ਨੂੰ ਬ੍ਰੇਂਟ ਅਤੇ ਡਬਲਯੂ. ਟੀ. ਆਈ. ਦੋਵਾਂ ’ਚ ਹੀ ਕਾਫੀ ਫ਼ਰਕ ਤੋਂ ਬਾਅਦ ਗਿਰਾਵਟ ਦਰਜ ਕੀਤੀ ਗਈ ਸੀ। ਹਾਲਾਂਕਿ ਮੰਗਲਵਾਰ ਨੂੰ ਬ੍ਰੇਂਟ ’ਚ ਆਏ ਮਾਮੂਲੀ ਉਛਾਲ ਨੇ ਮਾਰਕੀਟ ਦੀਆਂ ਆਸਾਂ ਨੂੰ ਤੋੜ ਦਿੱਤਾ। ਇਕ ਖ਼ਬਰ ਮੁਤਾਬਕ ਇਸ ਦਾ ਇਕ ਕਾਰਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਾਨਿਆਹੂ ਦਾ ਉਹ ਬਿਆਨ ਵੀ ਰਿਹਾ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ਗਾਜਾ ਦੇ ਰਫਾਹ ਐਨਕਲੇਵ ’ਚ ਇਜ਼ਰਾਈਲ ਦੇ ਹਮਲੇ ਦੀ ਤਰੀਕ ਤੈਅ ਹੋ ਚੁੱਕੀ ਹੈ। ਇਸ ਨੇ ਬਾਜ਼ਾਰ ਦੀਆਂ ਬਚੀਆਂ ਹੋਈਆਂ ਆਸਾਂ ’ਤੇ ਵੀ ਪਾਣੀ ਫੇਰ ਦਿੱਤਾ।

ਇਹ ਵੀ ਪੜ੍ਹੋ - ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਇੰਝ ਉਤਾਰ ਦਿੱਤਾ ਮੌਤ ਦੇ ਘਾਟ

ਪੱਛਮੀ ਦੇਸ਼ਾਂ ਦੇ ਹਾਲਾਤ ’ਤੇ ਨਿਰਭਰ ਹੈ ਕੱਚੇ ਤੇਲ ਦੀ ਕੀਮਤ
ਐਕਸਪਰਟਸ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ’ਚ ਜੇਕਰ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹੇ ਤਾਂ ਕੱਚਾ ਤੇਲ ਮਹਿੰਗਾ ਹੋ ਜਾਵੇਗਾ ਅਤੇ ਇਸ ਦਾ ਅਸਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ ਪਵੇਗਾ। ਹਮਾਸ ਨੂੰ ਈਰਾਨ ਦੀ ਹਮਾਇਤ ਹਾਸਲ ਹੈ, ਜੋ ਤੇਲ ਉਤਪਾਦਨ ਦੇਸ਼ਾਂ (ਓਪੇਕ) ’ਚ ਤੀਜਾ ਸਭ ਤੋਂ ਵੱਡਾ ਆਇਲ ਪ੍ਰੋਡਿਊਸਰ ਦੇਸ਼ ਹੈ। ਅਜਿਹੇ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਦਾ ਜੋਖ਼ਮ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ

ਇਸ ਦੌਰਾਨ ਤੁਰਕੀਏ ਨੇ ਵੀ ਮੰਗਲਵਾਰ ਨੂੰ ਜੈੱਟ ਫਿਊਲ ਸਮੇਤ ਕਈ ਹੋਰ ਪੈਟਰੋਲੀਅਮ ਪ੍ਰੋਡਕਟ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ। ਇਹ ਪਾਬੰਦੀ ਗਾਜਾ ’ਚ ਸੀਜ਼ਫਾਇਰ ਨਹੀਂ ਹੁੰਦਾ। ਉੱਥੇ ਮੈਕਸੀਕੋ ਦੀ ਸਰਕਾਰੀ ਤੇਲ ਕੰਪਨੀ ਪੇਮੈਕਸ ਦਾ ਕਹਿਣਾ ਹੈ ਕਿ ਉਹ ਆਪਣੀ ਬਰਾਮਦ ਘਟਾ ਕੇ 3,30,000 ਬੈਰਲ ਪ੍ਰਤੀ ਦਿਨ ’ਤੇ ਲਿਆਵੇਗੀ। ਇਸ ਨਾਲ ਅਮਰੀਕੀ, ਯੂਰਪੀ ਅਤੇ ਏਸ਼ੀਆਈ ਦੇਸ਼ਾਂ ਨੂੰ ਕੰਪਨੀ ਤੋਂ ਹੋਣ ਵਾਲੀ ਸਪਲਾਈ ਇਕ ਤਿਹਾਈ ਤੱਕ ਘਟੇਗੀ। ਇਸੇ ਤਰ੍ਹਾਂ ਮਾਰਕੀਟ ’ਚ ਕੱਚੇ ਤੇਲ ਦੀਆਂ ਕੀਮਤਾਂ ਹੋਰ ਵਧਣ ਦੀ ਆਸ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News