6 ਮਹੀਨਿਆਂ 'ਚ 11000 ਰੁਪਏ ਵਧੀ ਸੋਨੇ ਦੀ ਕੀਮਤ, 5 ਸਾਲਾਂ 'ਚ ਦਿੱਤਾ 112 ਫ਼ੀਸਦੀ ਦਾ ਬੰਪਰ ਰਿਟਰਨ

03/30/2024 11:55:12 AM

ਬਿਜ਼ਨੈੱਸ ਡੈਸਕ : ਸਾਲ 2024 ਵਿੱਚ ਅਮਰੀਕੀ ਫੈੱਡ ਵਿਆਜ ਦਰਾਂ ਵਿੱਚ ਤਿੰਨ ਵਾਰ ਕਟੌਤੀ ਹੋਣ ਦੀ ਉਮੀਦ ਦੇ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਜਾ ਰਿਹਾ ਹੈ। ਵਿੱਤੀ ਸਾਲ 2024 ਦੇ ਆਖਰੀ ਕਾਰੋਬਾਰੀ ਦਿਨ, MCX ਐਕਸਚੇਂਜ 'ਤੇ ਅਪ੍ਰੈਲ 2024 ਦੀ ਡਿਲੀਵਰੀ ਵਾਲਾ ਸੋਨਾ 67,800 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਪਿਛਲੇ 6 ਮਹੀਨਿਆਂ 'ਚ ਸੋਨੇ ਦੀਆਂ ਕੀਮਤਾਂ 'ਚ 11,000 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਵਿਸ਼ਵ ਪੱਧਰ 'ਤੇ ਮੌਜੂਦਾ ਵਿੱਤੀ ਸਾਲ 2024 ਦੇ ਆਖਰੀ ਕਾਰੋਬਾਰੀ ਦਿਨ ਸੋਨਾ 2,254 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ - ਵੱਡੀ ਖ਼ਬਰ : 30-31 ਮਾਰਚ ਨੂੰ ਬੰਦ ਰਹਿਣਗੇ ਦੇਸ਼ ਦੇ ਇਸ ਸੂਬੇ ਦੇ ਪੈਟਰੋਲ ਪੰਪ, ਨਹੀਂ ਮਿਲੇਗਾ ਤੇਲ

5 ਸਾਲਾਂ ਵਿੱਚ 112% ਰਿਟਰਨ
ਜੇਕਰ ਅਸੀਂ ਵਿੱਤੀ ਸਾਲ 2024 'ਚ ਸੋਨੇ ਤੋਂ ਰਿਟਰਨ 'ਤੇ ਨਜ਼ਰ ਮਾਰੀਏ ਤਾਂ ਇਹ ਠੀਕ-ਠਾਕ ਰਿਹਾ ਹੈ। ਕੇਡੀਆ ਐਡਵਾਈਜ਼ਰੀ ਦੇ ਐੱਮਡੀ ਅਜੇ ਕੇਡੀਆ ਨੇ ਦੱਸਿਆ ਕਿ ਸੋਨੇ ਨੇ 1 ਸਾਲ ਵਿੱਚ 13.53 ਫ਼ੀਸਦੀ ਰਿਟਰਨ ਦਿੱਤਾ ਹੈ। ਇਸ ਨੇ 2 ਸਾਲਾਂ 'ਚ 31.14 ਫ਼ੀਸਦੀ ਰਿਟਰਨ ਦਿੱਤਾ ਹੈ। 3 ਸਾਲਾਂ 'ਚ 49.01 ਫ਼ੀਸਦੀ ਰਿਟਰਨ ਦਿੱਤਾ ਹੈ। ਇਸ ਨੇ ਚਾਰ ਸਾਲਾਂ 'ਚ 56.51 ਫ਼ੀਸਦੀ ਅਤੇ 5 ਸਾਲਾਂ 'ਚ 112.54 ਫ਼ੀਸਦੀ ਰਿਟਰਨ ਦਿੱਤਾ ਹੈ। ਇਸ ਦੌਰਾਨ ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ 1 ਸਾਲ 'ਚ 3.92 ਫ਼ੀਸਦੀ ਰਿਟਰਨ ਦਿੱਤਾ ਹੈ। 2 ਸਾਲਾਂ 'ਚ 12.46 ਫ਼ੀਸਦੀ ਰਿਟਰਨ, ਤਿੰਨ ਸਾਲਾਂ 'ਚ 15.30 ਫ਼ੀਸਦੀ ਰਿਟਰਨ, ਚਾਰ ਸਾਲਾਂ 'ਚ 88.22 ਫ਼ੀਸਦੀ ਅਤੇ 5 ਸਾਲਾਂ 'ਚ 99.53 ਫ਼ੀਸਦੀ ਰਿਟਰਨ ਦਿੱਤਾ ਹੈ।

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

75,000 ਰੁਪਏ ਤੱਕ ਜਾ ਸਕਦਾ ਸੋਨਾ 
ਕਮੋਡਿਟੀ ਬਾਜ਼ਾਰ ਦੇ ਮਾਹਰਾਂ ਅਨੁਸਾਰ ਸੋਨੇ ਦੀਆਂ ਕੀਮਤਾਂ ਵਿੱਚ ਇਹ ਵਾਧਾ ਵਿੱਤੀ ਸਾਲ 2025 ਵਿੱਚ ਜਾਰੀ ਰਹੇਗਾ, ਕਿਉਂਕਿ 2024 ਵਿਚ ਯੂਐੱਸ ਫੇਡ ਦੁਆਰਾ ਵਿਆਜ ਦਰਾਂ ਵਿੱਚ 3 ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਨਵੇਂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ 'ਚ 3 ਦਰਾਂ 'ਚ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ। ਮਾਹਿਰਾਂ ਅਨੁਸਾਰ ਭੂ-ਰਾਜਨੀਤਿਕ ਤਣਾਅ, ਅਮਰੀਕਾ ਵਿੱਚ ਮਹਿੰਗਾਈ ਵਿੱਚ ਗਿਰਾਵਟ ਅਤੇ ਅਮਰੀਕੀ ਡਾਲਰ ਦੀਆਂ ਦਰਾਂ ਆਦਿ ਕਾਰਨ ਸੋਨੇ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਇਸ ਕਾਰਨ ਨਵੇਂ ਵਿੱਤੀ ਸਾਲ 'ਚ MCX 'ਤੇ ਸੋਨਾ ਵਾਇਦਾ 75,000 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ।

ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ

ਇਸ ਹਫ਼ਤੇ 1334 ਰੁਪਏ ਪ੍ਰਤੀ 10 ਗ੍ਰਾਮ ਵਧੀ ਕੀਮਤ 
MCX ਐਕਸਚੇਂਜ 'ਤੇ 5 ਜੂਨ, 2024 ਨੂੰ ਡਿਲੀਵਰੀ ਵਾਲਾ ਸੋਨਾ ਸੋਨਾ ਸ਼ੁੱਕਰਵਾਰ, 22 ਮਾਰਚ ਨੂੰ 66,367 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਹ ਸੋਨਾ ਵੀਰਵਾਰ 28 ਮਾਰਚ ਨੂੰ 67,701 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਇਸ ਹਫ਼ਤੇ ਸੋਨੇ ਦੀ ਫਿਊਚਰ ਕੀਮਤ 1334 ਰੁਪਏ ਪ੍ਰਤੀ 10 ਗ੍ਰਾਮ ਡਿੱਗ ਗਈ ਹੈ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News