ਯੂਕ੍ਰੇਨ ਦੇ ਖਾਰਕਿਵ ਸ਼ਹਿਰ ''ਤੇ ਰੂਸੀ ਮਿਜ਼ਾਈਲ ਹਮਲਿਆਂ ''ਚ 6 ਲੋਕਾਂ ਦੀ ਮੌਤ, 11 ਜ਼ਖ਼ਮੀ

Saturday, Apr 06, 2024 - 06:01 PM (IST)

ਯੂਕ੍ਰੇਨ ਦੇ ਖਾਰਕਿਵ ਸ਼ਹਿਰ ''ਤੇ ਰੂਸੀ ਮਿਜ਼ਾਈਲ ਹਮਲਿਆਂ ''ਚ 6 ਲੋਕਾਂ ਦੀ ਮੌਤ, 11 ਜ਼ਖ਼ਮੀ

ਕੀਵ (ਭਾਸ਼ਾ): ਰੂਸੀ ਫੌਜ ਵੱਲੋਂ ਸ਼ੁੱਕਰਵਾਰ ਰਾਤ ਨੂੰ ਯੂਕ੍ਰੇਨ ‘ਤੇ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਕਾਰਨ ਖਾਰਕਿਵ ‘ਚ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਖਾਰਕੀਵ ਖੇਤਰ ਦੇ ਗਵਰਨਰ ਓਲੇਹ ਸਿਨਿਹੁਬੋਵ ਨੇ ਦੱਸਿਆ ਕਿ ਸ਼ਹਿਰ 'ਤੇ ਮਿਜ਼ਾਈਲ ਹਮਲਿਆਂ ਕਾਰਨ ਰਿਹਾਇਸ਼ੀ ਇਮਾਰਤਾਂ, ਇੱਕ ਗੈਸ ਸਟੇਸ਼ਨ, ਇੱਕ ਕਿੰਡਰਗਾਰਟਨ, ਇੱਕ ਕੈਫੇ, ਇੱਕ ਦੁਕਾਨ ਅਤੇ ਕਈ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹਵਾਈ ਸੈਨਾ ਦੇ ਕਮਾਂਡਰ ਮੁਤਾਬਕ ਰੂਸ ਨੇ ਰਾਤ ਭਰ ਯੂਕ੍ਰੇਨ 'ਤੇ ਕੁੱਲ 32 ਈਰਾਨ ਦੇ ਬਣੇ ਡਰੋਨ ਅਤੇ 6 ਮਿਜ਼ਾਈਲਾਂ ਦਾਗੀਆਂ।

ਇਹ ਵੀ ਪੜ੍ਹੋ: ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ; ਭਿਆਨਕ ਸੜਕ ਹਾਦਸੇ 'ਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ

ਲੈਫਟੀਨੈਂਟ ਜਨਰਲ ਮਾਈਕੋਲਾ ਓਲੇਸ਼ਚੁਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਕ੍ਰੇਨ ਦੇ ਹਵਾਈ ਰੱਖਿਆ ਬਲਾਂ ਨੇ ਤਿੰਨ ਕਰੂਜ਼ ਮਿਜ਼ਾਈਲਾਂ ਅਤੇ 28 ਡਰੋਨਾਂ ਨੂੰ ਡੇਗ ਦਿੱਤਾ। ਉਨ੍ਹਾਂ ਕਿਹਾ, ''ਰੂਸੀ ਕਾਤਲਾਂ ਦੇ ਯੂਕ੍ਰੇਨੀਆਂ ਨੂੰ ਡਰਾਉਣ ਅਤੇ ਖਾਰਕਿਵ ਅਤੇ ਹੋਰ ਸ਼ਾਂਤੀਪੂਰਨ ਸ਼ਹਿਰਾਂ 'ਤੇ ਹਮਲੇ ਜਾਰੀ ਹਨ।'' ਰੂਸੀ ਫੌਜ ਨੇ ਇਨ੍ਹਾਂ ਹਮਲਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਕਿਹਾ ਹੈ ਕਿ ਯੂਕ੍ਰੇਨ ਨੇ ਸ਼ਨੀਵਾਰ ਸਵੇਰੇ ਰੂਸ 'ਤੇ ਰਾਕੇਟ ਦਾਗੇ। ਰੂਸੀ ਰੱਖਿਆ ਮੰਤਰਾਲ ਨੇ ਕਿਹਾ ਕਿ ਉਸ 'ਤੇ ਦਾਗੇ ਗਏ ਸਾਰੇ 10 ਰਾਕਟਾਂ ਨੂੰ ਰੂਸ ਦੇ ਸਰਹੱਦੀ ਖੇਤਰ ਬੇਲਗੋਰੋਡ'ਚ ਹਵਾਈ ਰੱਖਿਆ ਪ੍ਰਣਾਲੀਆਂ ਨੇ ਡੇਗ ਦਿੱਤਾ।

ਇਹ ਵੀ ਪੜ੍ਹੋ: ਅਮਰੀਕੀ ਪੁਲਸ ਨੇ ਬੱਸ 'ਚ ਕੁੜੀ ਨੂੰ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ 'ਚ ਭਾਰਤੀ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News