ਮੋਟੋਰੋਲਾ ਨੇ ਲਾਂਚ ਕੀਤਾ ਆਪਣਾ ਪਹਿਲਾ AI ਫੋਨ, ਜਾਣੋ ਕੀਮਤ ਤੇ ਫੀਚਰਜ਼

Wednesday, Apr 03, 2024 - 06:49 PM (IST)

ਗੈਜੇਟ ਡੈਸਕ- ਮੋਟੋਰੋਲਾ ਨੇ ਆਪਣਾ ਨਵਾਂ ਸਮਾਰਟਫੋਨ Edge 50 Pro ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦੀ Edge 50 ਸੀਰੀਜ਼ ਦਾ ਪਹਿਲਾ ਫੋਨ ਹੈ। ਬ੍ਰਾਂਡ ਨੇ ਇਸ ਹੈਂਡਸੈੱਟ 'ਚ Qualcomm Snapdragon 7 Gen 3 ਪ੍ਰੋਸੈਸਰ ਦਿੱਤਾ ਹੈ। ਇਸ ਵਿਚ ਤੁਹਾਨੂੰ ਦਮਦਾਰ ਕੈਮਰਾ, ਪਾਰਵਫੁਲ ਬੈਟਰੀ ਮਿਲੇਗੀ। 

ਕੀਮਤ
Moto Edge 50 Pro ਨੂੰ ਕੰਪਨੀ ਨੇ 31,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਹੈ। ਇਹ ਕੀਮਤ ਫੋਨ ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਇਸ 'ਤੇ 2000 ਰੁਪਏ ਦਾ ਡਿਸਕਾਊਂਟ ਇੰਟ੍ਰੋਡਕਟਰੀ ਆਫਰ ਦੇ ਤਹਿਤ ਮਿਲ ਰਿਹਾ ਹੈ, ਜਿਸਤੋਂ ਬਾਅਦ ਇਸਦੀ ਕੀਮਤ 29,999 ਰੁਪਏ ਹੋ ਜਾਂਦੀ ਹੈ। 

ਉਥੇ ਹੀ ਸਮਾਰਟਫੋਨ ਦਾ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ 35,999 ਰੁਪਏ 'ਚ ਆਉਂਦਾ ਹੈ, ਜਿਸਨੂੰ ਆਫਰ ਤਹਿਤ 33,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਵੇਰੀਐਂਟ ਦੇ ਨਾਲ ਕੰਪਨੀ 125W ਦਾ ਚਾਰਜਰ ਦੇ ਰਹੀ ਹੈ। ਮੋਟੋਰੋਲਾ ਇਸ ਫੋਨ ਦੇ ਨਾਲ 2500 ਰੁਪਏ ਦਾ ਡਿਸਕਾਊਂਟ ਐੱਚ.ਡੀ.ਐੱਫ.ਸੀ. ਕਾਰਡਸ 'ਤੇ ਦੇ ਰਹੀ ਹੈ। ਇਸਦੀ ਸੇਲ 8 ਅਪ੍ਰੈਲ ਤੋਂ ਫਲਿਪਕਾਰਟ 'ਤੇ ਸ਼ੁਰੂ ਹੋਵੇਗੀ। 

ਫੀਚਰਜ਼

Moto Edge 50 Pro 'ਚ ਕੰਪਨੀ ਨੇ 6.7-ਇੰਚ ਦੀ pOLED ਡਿਸਪਲੇ ਦਿੱਤੀ ਹੈ, ਜੋ 144Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਸਮਾਰਟਫੋਨ ਦੀ ਪੀਕ ਬ੍ਰਾਈਟਨੈੱਸ 2000 ਨਿਟਸ ਹੈ। ਡਿਵਾਈਸ Qualcomm Snapdragon 7 Gen 3 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਵਿੱਚ 12GB ਰੈਮ ਅਤੇ 256GB ਸਟੋਰੇਜ ਹੈ।

ਹੈਂਡਸੈੱਟ ਐਂਡ੍ਰਾਇਡ 14 'ਤੇ ਆਧਾਰਿਤ ਹੈਲੋ UI 'ਤੇ ਕੰਮ ਕਰਦਾ ਹੈ। ਕੰਪਨੀ ਇਸ ਨੂੰ ਤਿੰਨ ਐਂਡ੍ਰਾਇਡ ਅਪਡੇਟ ਅਤੇ ਚਾਰ ਸਾਲ ਦੇ ਸਕਿਓਰਿਟੀ ਅਪਡੇਟ ਦੀ ਪੇਸ਼ਕਸ਼ ਕਰੇਗੀ। ਆਪਟਿਕਸ ਦੀ ਗੱਲ ਕਰੀਏ ਤਾਂ ਫੋਨ ਵਿੱਚ 50MP ਪ੍ਰਾਇਮਰੀ ਕੈਮਰਾ, 13MP ਅਲਟਰਾ ਵਾਈਡ ਐਂਗਲ ਲੈਂਸ ਅਤੇ ਇੱਕ ਟੈਲੀਫੋਟੋ ਲੈਂਸ ਹੈ।

ਕੰਪਨੀ ਨੇ ਫਰੰਟ 'ਚ 50MP ਸੈਲਫੀ ਕੈਮਰਾ ਦਿੱਤਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 4500mAh ਦੀ ਬੈਟਰੀ ਦਿੱਤੀ ਗਈ ਹੈ। ਫ਼ੋਨ 125W ਚਾਰਜਿੰਗ, 50W ਟਰਬੋ ਪਾਵਰ ਵਾਇਰਲੈੱਸ ਚਾਰਜਿੰਗ ਅਤੇ 10W ਰਿਵਰਸ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਇਸਨੂੰ ਤਿੰਨ ਰੰਗਾਂ - ਮੂਨਨਾਈਟ ਪਰਲ, ਲਕਸ ਲੈਵੇਂਡਰ ਅਤੇ ਬਲੈਕ ਬਿਊਟੀ ਦੇ ਵਿਕਲਪਾਂ ਵਿੱਚ ਖਰੀਦ ਸਕਦੇ ਹੋ।


Rakesh

Content Editor

Related News