ਸਰਕਾਰ ਨੇ ਲਾਂਚ ਕੀਤਾ ਸਪੈਸ਼ਲ ਐਪ, ਹੁਣ ਸਮਾਰਟਫੋਨ ਨਾਲ ਹੋਵੇਗੀ ਕਿਡਨੀ ਦੀ ਦੇਖਭਾਲ

Tuesday, Apr 16, 2024 - 05:18 PM (IST)

ਸਰਕਾਰ ਨੇ ਲਾਂਚ ਕੀਤਾ ਸਪੈਸ਼ਲ ਐਪ, ਹੁਣ ਸਮਾਰਟਫੋਨ ਨਾਲ ਹੋਵੇਗੀ ਕਿਡਨੀ ਦੀ ਦੇਖਭਾਲ

ਗੈਜੇਟ ਡੈਸਕ- ਕਿਡਨੀ ਸਰੀਰ ਦਾ ਅਨਿੱਖੜਵਾਂ ਅਤੇ ਜ਼ਰੂਰੀ ਅੰਗ ਹੈ। ਇਕੱਲੀ ਕਿਡਨੀ ਦੀ ਸਮੱਸਿਆ ਕਾਰਨ ਸਰੀਰ ਦੇ ਕਈ ਅੰਗ ਬੀਮਾਰ ਹੋ ਜਾਂਦੇ ਹਨ। ਅਜਿਹੇ 'ਚ ਕਿਡਨੀ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅੱਜ-ਕੱਲ੍ਹ ਬਲੱਡ ਪ੍ਰੈਸ਼ਰ ਤੋਂ ਲੈ ਕੇ ਈਸੀਜੀ ਤੱਕ ਦੀ ਜਾਣਕਾਰੀ ਮੋਬਾਈਲ ਫ਼ੋਨ ਰਾਹੀਂ ਮਿਲਦੀ ਹੈ। ਅਜਿਹੇ 'ਚ ਸਰਕਾਰ ਨੇ ਕਿਡਨੀ ਲਈ ਇਕ ਖਾਸ ਐਪ ਵੀ ਲਾਂਚ ਕੀਤਾ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੀ ਕਿਡਨੀ ਦੀ ਸਿਹਤ ਦਾ ਧਿਆਨ ਰੱਖ ਸਕਦੇ ਹੋ। ਇਸ ਐਪ ਦਾ ਨਾਮ ਹੈਲੋਕਿਡਨੀ (HelloKidney) ਹੈ।

ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ 'ਤੇ ਮੌਜੂਦ ਹੈ HelloKidney 

HelloKidney ਐਪ ਨੂੰ ਤੁਸੀਂ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਮੁਫਤ 'ਚ ਡਾਊਨਲੋਡ ਕਰ ਸਕਦੇ ਹੋ। ਇਸ ਐਪ ਨੂੰ 4ਪੀ ਹੈਲਥਕੇਅਰ ਨੇ ਤਿਆਰ ਕੀਤਾ ਹੈ। ਡਿਜੀਟਲ ਇੰਡੀਆ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ HelloKidney ਐਪ ਬਾਰੇ ਜਾਣਕਾਰੀ ਦਿੱਤੀ ਹੈ। 

ਆਂਧਰਾ ਪ੍ਰਦੇਸ਼ ਸਰਕਾਰ ਇਕ ਅੰਤਰਰਾਸ਼ਟਰੀ ਏਜੰਸੀ ਦੁਆਰਾ ਸਮਰਥਿਤ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਐਪ ਰਾਹੀਂ ਕਿਡਨੀ ਰੋਗਾਂ ਦੀ ਜਾਂਚ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਕੇਂਦਰ ਨੇ ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਐੱਮ.) ਤਹਿਤ ਇਸ ਪਾਇਲਟ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। 

ਇਸ ਪ੍ਰਾਜੈਕਟ ਦੀ ਸ਼ੁਰੂਆਤ ਉਦਾਨਮ, ਏ ਕੋਂਡੁਰੂ ਅਤੇ ਕ੍ਰਿਸ਼ਨਾ ਅਤੇ ਗੁੰਟੂਰ ਜ਼ਿਲ੍ਹਿਆਂ ਦੇ ਦੋ ਮੰਡਲਾਂ ਵਿੱਚ ਹੋਣ ਵਾਲਾ ਹੈ। HelloKidney ਐਪ ਦੇ ਨਾਲ ਤੁਸੀਂ ਦਿਨ ਦੇ 24 ਘੰਟੇ ਆਪਣੀ ਕਿਡਨੀ ਦੀ ਸਿਹਤ ਨੂੰ ਟਰੈਕ ਕਰ ਸਕਦੇ ਹੋ ਅਤੇ ਆਪਣੇ ਡਾਕਟਰ ਨੂੰ ਪੂਰੀ ਜਾਣਕਾਰੀ ਦੇ ਸਕਦੇ ਹੋ।


author

Rakesh

Content Editor

Related News