Ather ਨੇ ਲਾਂਚ ਕੀਤਾ ਨਵਾਂ ਫੈਮਲੀ ਇਲੈਕਟ੍ਰਿਕ ਸਕੂਟਰ, ਕੀਮਤ 1.10 ਲੱਖ ਰੁਪਏ ਤੋਂ ਸ਼ੁਰੂ
Saturday, Apr 06, 2024 - 05:47 PM (IST)
ਆਟੋ ਡੈਸਕ- ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਦਿੱਗਜ ਕੰਪਨੀ ਐਥਰ ਐਨਰਜੀ ਨੇ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। ਇਸ ਸਕੂਟਰ ਨੂੰ ਭਾਰਤੀ ਪਰਿਵਾਰਾਂ ਨੂੰ ਧਿਆਨ 'ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਇਲੈਕਟ੍ਰਿਕ ਸਕੂਟਰ ਦਾ ਨਾਂ Ather Rizta ਹੈ ਅਤੇ ਇਸਨੂੰ 1.10 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਰਿਜ਼ਟਾ ਨੂੰ ਦੋ ਮਾਡਲਾਂ ਅਤੇ ਤਿੰਨ ਵੇਰੀਐਂਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਐਥਰ ਐਨਰਜੀ ਦਾ ਇਹ ਨਵਾਂ ਸਕੂਟਰ ਸਕਿਡਕੰਟਰੋਲ, ਡੈਸ਼ਬੋਰਡ 'ਤੇ ਵਟਸਐਪ ਵਰਗੇ ਕਈ ਕੁਨੈਕਟਿਡ ਫੀਚਰਜ਼ ਦੇ ਨਾਲ ਆਉਂਦਾ ਹੈ। ਇਸਤੋਂ ਇਲਾਵਾ ਐਥਰ ਸਕੂਟਰ 'ਤੇ ਪਹਿਲਾਂ ਤੋਂ ਹੀ ਉਪਲੱਬਧ ਫੀਚਰਜ਼ ਜਿਵੇਂ- ਫਾਲ ਸੇਫ, ਐਰਮਜੈਂਸੀ ਸਟਾਪ ਸਿਗਨਲ ਅਤੇ ਥੈਫਟ ਅਤੇ ਟੋ ਡਿਟੈਕਸ਼ਨ ਸ਼ਾਮਲ ਹਨ।
ਐਥਰ ਐਨਰਜੀ ਨੂੰ 2013 'ਚ ਆਈ.ਆਈ.ਟੀ. ਗ੍ਰੈਜੁਏਟ ਤਰੁਣ ਮਹਿਤਾ ਅਤੇ ਸਵਪਨਿਲ ਜੈਨ ਦੁਆਰਾ ਲਾਂਚ ਕੀਤਾ ਗਿਆ ਸੀ। ਕੰਪਨੀ ਨੇ FY23 'ਚ 77,000 ਸਕੂਟਰ, FY24 'ਚ 1.08 ਲੱਖ ਸਕੂ6ਟਰ ਅਤੇ ਮਾਰਚ 2024 'ਚ 17,204 ਸਕੂਟਰ ਵੇਚੇ ਹਨ। ਪਿਛਲੇ ਇਕ ਦਹਾਕੇ 'ਚ ਐਥਰ ਨੇ ਐਥਰ 450 ਸੀਰੀਜ਼ 'ਤੇ ਫੋਕਸ ਕੀਤਾ ਹੈ, ਨਵੇਂ ਅਪਗ੍ਰੇਡਿਡ ਵੇਰੀਐਂਟ ਅਤੇ ਹਾਲ ਹੀ 'ਚ ਪ੍ਰੀਮੀਅਮ ਅਪੈਕਸ ਸਕੂਟਰ ਲਾਂਚ ਕੀਤਾ ਹੈ।
Ather Rizta 'ਚ ਮਿਲਣਗੇ ਇਹ ਬਿਹਤਰੀਨ ਫੀਚਰਜ਼
ਇਹ ਪਹਿਲੀ ਵਾਰ ਹੈ ਜਦੋਂ ਐਥਰ ਪੂਰੀ ਫੈਮਲੀ ਲਈ ਵੱਡੀ ਸੀਟ, ਬੈਕ ਰੈਸਟ, ਐਲੀਵੇਟਿਡ ਗ੍ਰੈਬ ਹੈਂਡਲ ਅਤੇ 34 ਲੀਟਰ ਦੇ ਵੱਡੇ ਸਟੋਰੇਜ ਸਪੇਸ ਵਾਲਾ ਸਕੂਟਰ ਲਾਂਚ ਕਰ ਰਿਹਾ ਹੈ। ਸੀਟ ਦੇ ਹੇਠਾਂ 22 ਲੀਟਰ ਸਟੋਰੇਜ ਸਪੇਸ ਵਾਲਾ ਇਕ ਫਰੰਟ ਬੈਗ ਵੀ ਹੈ। ਤੁਹਾਨੂੰ ਆਪਣੇ ਫੋਨ, ਟੈਬਲੇਟ, ਲੈਪਟਾਪ ਅਤੇ ਐਥਰ ਹੈਲੋ ਹੈਲਮੇਟ ਨੂੰ ਚਾਰਜ ਕਰਨ ਲਈ ਬੂਟੀ ਸਪੇਸ 'ਚ ਇਕ ਮਲਟੀਪਰਪਜ਼ ਚਾਰਜਰ ਵੀ ਮਿਲਦਾ ਹੈ।
ਕੰਪਨੀ ਨੇ ਦੱਸਿਆ ਕਿ ਬਿਲਕੁਲ ਨਵੇਂ ਰਿਜ਼ਟਾ 'ਚ 2 ਮਾਡਲ ਅਤੇ ਤਿੰਨ ਵੇਰੀਐਂਟ ਹੋਣਗੇ। ਇਸ ਵਿਚ ਰਿਜ਼ਟਾ ਐੱਸ. ਅਤੇ ਰਿਜ਼ਟਾ ਜ਼ੈੱਡ 2.9 ਕਿਲੋਵਾਟ ਬੈਟਰੀ ਦੇ ਨਾਲ ਅਤੇ ਇਕ ਟਾਪ-ਐਂਡ ਮਾਡਲ ਰਿਜ਼ਟਾ ਜ਼ੈੱਡ 3.7 ਕਿਲੋਵਾਟ ਦੇ ਨਾਲ ਹਨ। 2.9 ਕਿਲੋਵਾਟ ਵੇਰੀਐਂਟ 'ਚ 123 ਕਿਲੋਮੀਟਰ ਦੀ ਅਨੁਮਾਨਿਤ ਰੇਂਜ ਹੈ ਅਤੇ 3.7 ਕਿਲੋਵਾਟ ਵੇਰੀਐਂਟ 'ਚ 160 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੀ ਸਮਰੱਥਾ ਹੈ।