ਗੂਗਲ ਪਲੇਅ ਸਟੋਰ ''ਚ ਬਿਨਾਂ ਸਾਈਨ ਇਨ ਕੀਤੇ ਅਪਡੇਟ ਹੋ ਜਾਣਗੀਆਂ ਐਂਡ੍ਰਾਇਡ ਐਪਸ

02/17/2019 6:47:01 PM

ਗੈਜੇਟ ਡੈਸਕ- ਗੂਗਲ ਇਕ ਅਜਿਹਾ ਫੀਚਰ ਨੂੰ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਦੇ ਨਾਲ ਗੂਗਲ ਪਲੇਅ ਦੇ ਰਾਹੀਂ ਪ੍ਰੀਲੋਡਿਡ ਐਪਸ ਆਟੋ-ਅਪਡੇਟ ਹੋ ਜਾਣਗੇ, ਇੱਥੇ ਤੱਕ ਕਿ ਯੂਜ਼ਰਸ ਆਪਣੇ ਗੂਗਲ ਅਕਾਊਂਟਸ 'ਚ ਸਾਈਨ-ਇਨ ਨਹੀਂ ਕਰਣਗੇ, ਫਿਰ ਵੀ ਇਹ ਐਪ ਆਪਣੇ ਆਪ ਅਪਡੇਟ ਹੋ ਜਾਣਗੇ। ਐਂਡ੍ਰਾਇਡ ਪੁਲਸ ਦੀ ਸ਼ੁਕਰਵਾਰ ਦੀ ਰਿਪੋਰਟ 'ਚ ਕਿਹਾ ਗਿਆ ਕਿ ਇਸ ਫੀਚਰ ਦੇ ਨਾਲ ਸਰਚ ਇੰਜਣ ਦਿੱਗਜ ਦਾ ਟਿੱਚਾ ਆਉਣ ਵਾਲੇ ਮਹੀਨਿਆਂ 'ਚ ਯੂਜ਼ਰਸ ਨੂੰ ਜ਼ਿਆਦਾ ਅਨੂਕੁਲ ਐਪ ਅਨੁਭਵ ਉਪਲੱਬਧ ਕਰਾਉਣਾ ਹੈ। 

ਨਵੇਂ ਫੀਚਰ ਦੀ ਟੈਸਟਿੰਗ
ਰਿਪੋਰਟ 'ਚ ਗੂਗਲ ਵਲੋਂ ਡਿਵੈੱਲਪਰ ਨੂੰ ਲਿੱਖੇ ਖੱਤ ਦੇ ਹਵਾਲੇ ਤੋਂ ਕਿਹਾ ਗਿਆ, ਆਉਣ ਵਾਲੇ ਮਹੀਨਿਆਂ 'ਚ ਗੂਗਲ ਪਲੇਅ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ, ਜੋ ਆਪਣੇ ਆਪ ਹੀ ਗੂਗਲ ਪਲੇਅ ਪ੍ਰੀ-ਲੋਡਿਡ ਐਪਸ ਨੂੰ ਅਪਡੇਟ ਕਰੇਗਾ ਤੇ ਯੂਜ਼ਰਸ ਨੂੰ ਇਹ ਆਪਸ਼ਨ ਵੀ ਦਿੱਤੀ ਜਾਵੇਗੀ ਕਿ ਉਹ ਇਸ ਫੀਚਰ ਨੂੰ ਜਦ ਚਾਅਣ ਬੰਦ ਕਰ ਸਕਣ। ਇਸ ਤੋਂ ਡਿਵੈੱਲਪਰ ਨੂੰ ਵੀ ਪੁਰਾਣੀ ਐਪ ਵਰਜਨ ਨੂੰ ਜਾਰੀ ਰੱਖਣ ਦੀ ਲਾਗਤ 'ਚ ਬਚਤ ਹੋਵੇਗੀ।PunjabKesari
ਇਸ ਵਰਜ਼ਨ 'ਤੇ ਕਰੇਗਾ ਕੰਮ
ਪਹਿਲਾਂ ਜੇਕਰ ਯੂਜ਼ਰਸ ਆਪਣੇ ਗੂਗਲ ਅਕਾਊਂਟਸ 'ਚ ਸਾਈਨ-ਇਨ ਨਹੀਂ ਕਰਦੇ ਸਨ, ਤਾਂ ਉਨ੍ਹਾਂ ਦੇ ਡਿਵਾਈਸ ਦੇ ਪ੍ਰੀ-ਇੰਸਟਾਲਡ ਐਪਸ (ਪਲੇਅ ਸਟੋਰ ਸਮੇਤ) ਨੂੰ ਅਪਡੇਟ ਨਹੀਂ ਮਿਲ ਪਾਉਂਦੀ ਸੀ। ਗੂਗਲ ਨੇ ਡਿਵੈੱਲਪਰਸ ਨੂੰ ਸਲਾਹ ਦਿੱਤੀ ਹੈ ਕਿ ਉਹ ਸੁਨਿਸਚਿਤ ਕਰਣਗੇ ਕਿ ਗੂਗਲ ਅਕਾਊਂਟਸ ਦੀ ਅਨੁਪਸਥਿਤੀ 'ਚ ਉਨ੍ਹਾਂ ਦੀਆਂ ਐਪ ਦੀ ਅਪਡੇਟ ਬਿਲਕੁਲ ਠੀਕ ਤਰੀਕੇ ਨਾਲ ਹੋ ਸਕਣ।

ਰਿਪੋਰਟ 'ਚ ਕਿਹਾ ਗਿਆ ਕਿ ਇਹ ਫੀਚਰ ਸਿਰਫ ਐਂਡ੍ਰਾਇਡ ਲਾਲੀਪਾਪ ਜਾਂ ਉਸ ਤੋਂ ਉਪਰ ਦੇ ਵਰਜਨਜ਼ ਦੇ ਨਾਲ ਵੇਚੇ ਗਏ ਮੋਬਾਈਲ ਫੋਨਜ਼ 'ਚ ਹੀ ਕੰਮ ਕਰੇਗਾ।


Related News