ਲੋਕ ਸਭਾ ਚੋਣਾਂ 2024 : ਤੀਜੇ ਪੜਾਅ ਦੀ ਵੋਟਿੰਗ 'ਤੇ ਗੂਗਲ ਨੇ ਬਣਾਇਆ ਡੂਡਲ

Tuesday, May 07, 2024 - 01:16 PM (IST)

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਅੱਜ ਯਾਨੀ 7 ਮਈ ਨੂੰ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 93 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਅੱਜ ਗੁਜਰਾਤ ਦੀਆਂ 25, ਉੱਤਰ ਪ੍ਰਦੇਸ਼ ਦੀਆਂ 10, ਮਹਾਰਾਸ਼ਟਰ ਦੀਆਂ 11, ਕਰਨਾਟਕ ਦੀਆਂ 14  ਸੀਟਾਂ ਸਮੇਤ ਕੁੱਲ 93 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਰਿਕਾਰਡ ਗਿਣਤੀ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪੀ.ਐੱਮ. ਨੇ ਅਹਿਮਦਾਬਾਦ ਦੇ ਨਿਸ਼ਾਨ ਹਾਇਰ ਸੈਕੇਂਡਰੀ ਸਕੂਲ 'ਚ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਵੋਟ ਪਾਈ। 

ਇਸ ਖਾਸ ਮੌਕੇ 'ਤੇ ਗੂਗਲ ਨੇ ਵੀ ਡੂਡਲ ਬਣਾਇਆ ਹੈ। ਇਸ ਤੋਂ ਪਹਿਲਾਂ ਦੇ ਦੋ ਪੜਾਵਾਂ ਦੀ ਵੋਟਿੰਗ ਦੇ ਦਿਨ ਵੀ ਗੂਗਲ ਨੇ ਡੂਡਲ ਬਣਾਇਆ ਸੀ। ਗੂਗਲ ਦੇ ਅੱਜ ਦੇ ਡੂਡਲ ਦਾ ਨਾਂ ਭਾਰਤ ਦੀਆਂ ਆਮ ਚੋਣਾਂ 2024 ਹੈ। ਗੂਗਲ ਡੂਡਲ 'ਚ ਇਕ ਹੱਥ ਦਿਸ ਰਿਹਾ ਹੈ ਜਿਸ ਨੇ ਵੋਟਿੰਗ ਕੀਤੀ ਹੈ। ਉਂਗਲੀ 'ਤੇ ਸਿਆਹੀ ਲੱਗੀ ਹੈ ਜੋ ਕਿ ਵੋਟ ਪਾਉਣ ਤੋਂ ਬਾਅਦ ਲਗਾਈ ਜਾਂਦੀ ਹੈ। 


Rakesh

Content Editor

Related News