ਹੁਣ ਸਰਕਾਰੀ ਐਪਸ ਨੂੰ ਪਛਾਣਨਾ ਹੋਵੇਗਾ ਆਸਾਨ, ਗੂਗਲ ਕਰੇਗਾ ਸਪੇਸ਼ਲ ਲੇਬਲਿੰਗ

Tuesday, May 07, 2024 - 05:00 PM (IST)

ਹੁਣ ਸਰਕਾਰੀ ਐਪਸ ਨੂੰ ਪਛਾਣਨਾ ਹੋਵੇਗਾ ਆਸਾਨ, ਗੂਗਲ ਕਰੇਗਾ ਸਪੇਸ਼ਲ ਲੇਬਲਿੰਗ

ਗੈਜੇਟ ਡੈਸਕ- ਸੁਪਰਫਾਸਟ ਇੰਟਰਨੈੱਟ ਅਤੇ ਡੀਪਫੇਕ ਦੇ ਇਸ ਦੌਰ 'ਚ ਕਿਸੇ ਵੀ ਚੀਜ਼ ਨੂੰ ਪਛਾਣਨਾ ਬਹੁਤ ਹੀ ਮੁਸ਼ਕਿਲ ਕੰਮ ਹੈ। ਮੋਬਾਇਲ ਐਪ ਤੋਂ ਲੈ ਕੇ ਲੋਕਾਂ ਦੀ ਫਰਜ਼ੀ ਪ੍ਰੋਫਾਈਲ ਤਕ ਹਰ ਚੀਜ਼ ਫਰਜ਼ੀ ਬਣਾਈ ਜਾ ਰਹੀ ਹੈ। ਐਪ ਸਟੋਰ 'ਤੇ ਫਰਜ਼ੀ ਐਪਸ ਦੀ ਭਰਮਾਰ ਹੈ। ਇਸ ਤੋਂ ਬਚਣ ਲਈ ਸਰਕਾਰ ਨੇ ਕਮਰ ਕੱਸ ਲਈ ਹੈ। ਹੁਣ ਸਰਕਾਰੀ ਐਪਸ 'ਤੇ ਸਪੈਸ਼ਲ ਲੇਬਲਿੰਗ ਹੋਵੇਗੀ, ਜਿਸ ਨਾਲ ਉਨ੍ਹਾਂ ਦੀ ਪਛਾਣ ਹੋਵੇਗੀ। 

ਇਸ ਲਈ ਸਰਕਾਰ ਅਤੇ ਗੂਗਲ ਵਿਚਾਲੇ ਸਾਂਝੇਦਾਰੀ ਹੋਈ ਹੈ ਜਿਸ ਦੇ ਤਹਿਤ ਗੂਗਲ ਨੇ ਇਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਇਹ ਪਛਾਣ ਕਰਨਾ ਆਸਾਨ ਹੋ ਜਾਵੇਗਾ ਕਿ ਐਪ ਅਧਿਕਾਰਤ ਹੈ ਜਾਂ ਨਹੀਂ। ਗੂਗਲ ਸਰਕਾਰੀ ਐਪਸ 'ਤੇ ਇਕ ਲੇਬਲ ਲਗਾਵੇਗਾ ਅਤੇ ਇਸ ਤੋਂ ਇਲਾਵਾ ਡਿਸਕ੍ਰਿਪਸ਼ਨ ਵੀ ਡਿਟੇਲ 'ਚ ਹੋਵੇਗਾ। 

ਨਵੀਂ ਅਪਡੇਟ ਤੋਂ ਬਾਅਦ, ਸਾਰੇ ਸਰਕਾਰੀ ਐਪਸ ਦੇ ਨਾਲ ਇੱਕ ਸਰਕਾਰੀ ਬੈਗੇਜ ਹੋਵੇਗਾ। ਇਸ ਬੈਗੇਜ 'ਤੇ ਟੈਪ ਕਰਨ 'ਤੇ “Play verified this app is affiliated with a government entity” ਯਾਨੀ ਪਲੇਅ ਪੁਸ਼ਟੀ ਕਰਦਾ ਹੈ ਕਿ ਇਹ ਐਪ ਸਰਕਾਰ ਨਾਲ ਸੰਬੰਧਿਤ ਹੈ।

ਅਜਿਹੇ 'ਚ ਯੂਜ਼ਰਜ਼ ਲਈ ਫਰਜ਼ੀ ਅਤੇ ਅਸਲੀ ਸਰਕਾਰੀ ਐਪਸ ਦੀ ਪਛਾਣ ਕਰਨਾ ਆਸਾਨ ਹੋ ਜਾਵੇਗਾ। ਦੱਸ ਦੇਈਏ ਕਿ ਵੌਇਸ ਕਲੋਨਿੰਗ ਦੇ ਮਾਮਲੇ ਪਿਛਲੇ ਕੁਝ ਮਹੀਨਿਆਂ ਵਿੱਚ ਤੇਜ਼ੀ ਨਾਲ ਵਧੇ ਹਨ। ਕਈ ਅਜਿਹੀਆਂ ਐਪਸ ਹਨ ਜਿਨ੍ਹਾਂ ਦੇ ਨਾਂ ਸਰਕਾਰੀ ਐਪਸ ਦੇ ਨਾਂ ਨਾਲ ਮਿਲਦੇ-ਜੁਲਦੇ ਹਨ।

ਗੂਗਲ ਨੇ ਕਿਹਾ ਹੈ ਕਿ ਆਸਟ੍ਰੇਲੀਆ, ਜਾਪਾਨ, ਕੈਨੇਡਾ, ਬ੍ਰਾਜ਼ੀਲ, ਭਾਰਤ, ਬ੍ਰਿਟੇਨ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਲਗਭਗ 2,000 ਐਪਸ 'ਤੇ ਸਰਕਾਰੀ ਐਪਸ ਦੇ ਬੈਗੇਜ ਲਗਾਏ ਗਏ ਹਨ। ਭਾਰਤ ਵਿੱਚ ਇਹ ਬੈਗੇਜ ਡਿਜੀਲੌਕਰ, mAdhaar, NextGen mParivahan ਅਤੇ ਵੋਟਰ ਹੈਲਪਲਾਈਨ ਐਪਸ 'ਤੇ ਦੇਖੇ ਜਾ ਸਕਦੇ ਹਨ।


author

Rakesh

Content Editor

Related News