ਹੁਣ ਵ੍ਹਟਸਐਪ ਰਾਹੀਂ ਮਿਲੇਗੀ ਸੁਪਰੀਮ ਕੋਰਟ ’ਚ ਦਾਇਰ ਮੁਕੱਦਮਿਆਂ ਦੀ ਅਪਡੇਟ

04/26/2024 11:21:57 AM

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਡਿਜੀਟਲੀਕਰਨ ਵੱਲ ਇਕ ਮਹੱਤਵਪੂਰਨ ਕਦਮ ਵਧਾਉਂਦੇ ਹੋਏ ਵੀਰਵਾਰ ਨੂੰ ਐਲਾਨ ਕੀਤਾ ਕਿ ਸੁਪਰੀਮ ਕੋਰਟ ਵ੍ਹਟਸਐਪ ਰਾਹੀਂ ਵਕੀਲਾਂ ਨੂੰ ਮੁਕੱਦਮਿਆਂ ਨੂੰ ਦਾਖਲ ਕਰਨ ਅਤੇ ਸੂਚੀਬੱਧ ਕਰਨ ਨਾਲ ਸੰਬੰਧਤ ਜਾਣਕਾਰੀ ਸਾਂਝੀ ਕਰੇਗਾ। ਉਨ੍ਹਾਂ ਕਿਹਾ ਕਿ ਇਸ ਦਾ ਬਹੁਤ ਪ੍ਰਭਾਵਸ਼ਾਲੀ ਅਸਰ ਹੋਵੇਗਾ ਅਤੇ ਇਸ ਕਦਮ ਨਾਲ ਕਾਗਜ਼ ਨੂੰ ਬਚਾਉਣ ਵਿਚ ਵੀ ਮਦਦ ਮਿਲੇਗੀ।

ਚੀਫ ਜਸਟਿਸ ਦੀ ਅਗਵਾਈ ਵਾਲੀ 9 ਜੱਜਾਂ ਦੀ ਬੈਂਚ ਨੇ ਪਟੀਸ਼ਨਾਂ ਤੋਂ ਪੈਦਾ ਇਕ ਗੁੰਝਲਦਾਰ ਕਾਨੂੰਨੀ ਸਵਾਲ ’ਤੇ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਜਸਟਿਸ ਚੰਦਰਚੂੜ ਨੇ ਵ੍ਹਟਸਐਪ ਨੂੰ ਅਦਾਲਤ ਦੀ ਸੂਚਨਾ ਅਤੇ ਟੈਕਨਾਲੋਜੀ (ਆਈ. ਸੀ. ਟੀ.) ਸੇਵਾਵਾਂ ਨਾਲ ਜੋੜਨ ਦਾ ਇਹ ਐਲਾਨ ਕੀਤਾ। ਨਿਆਂ ਤੱਕ ਪਹੁੰਚ ਦੇ ਅਧਿਕਾਰ ਨੂੰ ਮਜ਼ਬੂਤ ਬਣਾਉਣ ਅਤੇ ਨਿਆਂ ਤੰਤਰ ਵਿਚ ਪਾਰਦਰਸ਼ਿਤਾ ਨੂੰ ਵਧਾਉਣ ਲਈ ਸੁਪਰੀਮ ਕੋਰਟ ਆਪਣੀਆਂ ਆਈ. ਟੀ. ਸੇਵਾਵਾਂ ਨੂੰ ਵ੍ਹਟਸਐਪ ਨਾਲ ਜੋੜਨ ਦਾ ਐਲਾਨ ਕਰਦੀ ਹੈ। ਜਸਟਿਸ ਚੰਦਰਚੂੜ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪਹਿਲ ਤਹਿਤ ‘ਐਡਵੋਕੇਟ ਆਨ ਰਿਕਾਰਡ’ ਅਤੇ ਸੁਪਰੀਮ ਕੋਰਟ ਦੇ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਹੋਣ ਵਾਲੇ ਵਕੀਲਾਂ ਨੂੰ ਮੁਕੱਦਮੇ ਨੂੰ ਆਨਲਾਈਨ ਦਾਖ਼ਲ ਕਰਨ, ਵਾਦ ਸੂਚੀ, ਹੁਕਮ ਅਤੇ ਫੈਸਲਿਆਂ ਸੰਬੰਧੀ ਆਟੋਮੇਟਿਡ ਸੰਦਸ਼ ਪ੍ਰਾਪਤ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News