ਲਗਜ਼ਰੀ ਗੱਡੀਆਂ 'ਚ ਲੱਗਣ ਵਾਲੇ ਏਅਰਬੈਗ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ, ਸੱਚਾਈ ਪੜ੍ਹ ਹੋਵੋਗੇ ਹੈਰਾਨ

04/25/2024 2:32:49 PM

ਨਵੀਂ ਦਿੱਲੀ- ਨਕਲੀ ਏਅਰਬੈਗ ਮਾਮਲੇ ਨੂੰ ਲੈ ਕੇ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਪੁਲਸ ਨੇ ਨਕਲੀ ਏਅਰਬੈਗ ਬਣਾਉਣ ਵਾਲੇ ਦੋਸ਼ੀਆਂ ਨੂੰ ਫੜਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਾਮੀ ਬਰੈਂਡ ਦੀਆਂ ਗੱਡੀਆਂ ਬਣਾਉਣ ਵਾਲੀਆਂ 16 ਆਟੋਮੋਬਾਈਲ ਕੰਪਨੀਆਂ ਨੂੰ ਮੇਲ ਭੇਜੀ ਹੈ। ਸਾਰੇ ਬਰਾਮਦ ਏਅਰਬੈਗ ਦੀ ਕੁਆਲਿਟੀ ਦੀ ਜਾਂਚ ਕਰਵਾਈ ਜਾਵੇਗੀ। ਆਮ ਜਨਤਾ ਦੇ ਜ਼ਿੰਦਗੀ ਨਾਲ ਖਿਲਵਾੜ ਕਰਨ ਨੂੰ ਵੇਖਦੇ ਹੋਏ ਮਜ਼ਬੂਤ ਕੇਸ ਬਣਾਉਣ 'ਤੇ ਕੰਮ ਚੱਲ ਰਿਹਾ ਹੈ। ਆਟੋਮੋਬਾਈਲ ਕੰਪਨੀਆਂ ਤੋਂ ਮੇਲ ਦਾ ਜਵਾਬ ਆਉਣ ਮਗਰੋਂ ਕਾਪੀ ਰਾਈਟ ਐਕਟ ਵੀ ਲਾਇਆ ਜਾ ਸਕਦਾ ਹੈ, ਕਿਉਂਕਿ ਇਹ ਇਨ੍ਹਾਂ ਕੰਪਨੀਆਂ ਤੋਂ ਅਧਿਕਾਰਤ ਨਹੀਂ ਸਨ। ਇਹ ਏਅਰਬੈਗ ਝੁੱਗੀਆਂ ਵਿਚ ਬਣ ਰਹੇ ਸਨ, ਜੋ ਕਿ ਨਾਮੀ ਕੰਪਨੀਆਂ ਦੀਆਂ ਗੱਡੀਆਂ ਦੇ ਨਕਲੀ ਏਅਰਬੈਗ ਹਨ। ਸੈਂਟਰਲ ਜ਼ਿਲ੍ਹਾ ਪੁਲਸ ਨੇ 16 ਅਪ੍ਰੈਲ ਨੂੰ ਛਾਪੇਮਾਰੀ ਕਰ ਕੇ ਨਾਮੀ ਆਟੋਮੋਬਾਈਲ ਕੰਪਨੀਆਂ ਦੇ 16 ਬ੍ਰੈਂਡੇਡ ਗੱਡੀਆਂ ਦੇ 921 ਨਕਲੀ ਏਅਰਬੈਗ ਅਤੇ ਰਾ-ਮਟੀਰੀਅਲ ਰਿਕਵਰ ਕੀਤੇ। ਇਨ੍ਹਾਂ ਦੀ ਕੀਮਤ ਇਕ ਕਰੋੜ 20 ਹਜ਼ਾਰ ਰੁਪਏ ਦੱਸੀ ਗਈ ਹੈ। ਏਅਰਬੈਗ ਦੇ 287 ਮੋਟਰ ਅਤੇ 109 ਰਾ ਮਟੀਰੀਅਲ ਦੀਆਂ ਚੀਜ਼ਾਂ ਬਰਾਮਦ ਕੀਤੀਆਂ। 

ਇਹ ਵੀ ਪੜ੍ਹੋ- CM ਅਰਵਿੰਦ ਕੇਜਰੀਵਾਲ ਦੀ ਗੈਰ-ਹਾਜ਼ਰੀ 'ਚ ਪਤਨੀ ਸੁਨੀਤਾ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

PunjabKesari

ਦੋਸ਼ੀਆਂ ਨੇ ਪੁਲਸ ਨੂੰ ਦੱਸਿਆ ਕਿ ਕਬਾੜ ਹੋ ਚੁੱਕੀਆਂ ਗੱਡੀਆਂ ਜ਼ਰੀਏ ਰਾ-ਮਟੀਰੀਅਲ ਇਕੱਠਾ ਕਰਦੇ ਸਨ। ਖ਼ੁਦ ਹੀ ਵੈਲਡਿੰਗ ਜ਼ਰੀਏ ਤਿਆਰ ਕਰਦੇ ਸਨ। ਦੋਸ਼ੀ ਪਹਿਲਾਂ ਖ਼ੁਦ ਵੀ ਪੁਰਾਣੀਆਂ ਗੱਡੀਆਂ ਦੇ ਸਕਰੈਪ ਦਾ ਕੰਮ ਕਰਦੇ ਸਨ। ਇੱਥੋਂ ਹੀ ਇਨ੍ਹਾਂ ਨੂੰ ਨਕਲੀ ਏਅਰਬੈਗ ਬਣਾਉਣ ਦਾ ਆਈਡੀਆ ਆਇਆ। ਯੂ-ਟਿਊਬ ਤੋਂ ਤਰੀਕਾ ਸਿੱਖਿਆ, ਜਿਸ ਤੋਂ ਬਾਅਦ ਏਅਰਬੈਗ  ਬਣਾਉਣ ਲੱਗੇ। ਦੋਸ਼ੀ ਤਿੰਨ ਸਾਲ ਤੋਂ ਇਸ ਕੰਮ ਨੂੰ ਗੈਰ-ਕਾਨੂੰਨੀ ਰੂਪ ਨਾਲ ਕਰ ਰਹੇ ਸਨ। ਉਹ ਐਕਸੀਡੈਂਟਲ ਗੱਡੀਆਂ ਦੇ ਏਅਰਬੈਗ ਦੇ ਮੋਟਰ ਅਤੇ ਲੋਗੋ ਖਰੀਦਦੇ ਸਨ। ਇਨ੍ਹਾਂ ਦੇ ਹੁਣ ਤੱਕ 2000 ਤੋਂ ਜ਼ਿਆਦਾ ਨਕਲੀ ਏਅਰਬੈਗ ਮਾਰਕੀਟ ਵਿਚ ਵੇਚੇ ਜਾਣ ਦੀ ਸ਼ੰਕਾ ਹੈ। ਦਰਅਸਲ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਮਾਰਕੀਟ ਵਿਚ ਇਕ ਨਾਮੀ ਕੰਪਨੀ ਦੀ ਗੱਡੀ ਦੇ ਏਅਰਬੈਗ ਦੀ ਕੀਮਤ ਡੇਢ ਲੱਖ ਰੁਪਏ ਸੀ ਪਰ ਉਸੇ ਕੰਪਨੀ ਦਾ ਲੋਗੋ ਲਾ ਕੇ ਨਕਲੀ ਏਅਰਬੈਗ 30 ਤੋਂ 50 ਹਜ਼ਾਰ ਰੁਪਏ ਵਿਚ ਵੇਚ ਰਹੇ ਸਨ।

ਇਹ ਵੀ ਪੜ੍ਹੋ- ਭਲਕੇ ਹੋਵੇਗੀ ਦੂਜੇ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ, ਬੰਦ ਰਹਿਣਗੇ ਸਕੂਲ ਅਤੇ ਕਾਲਜ

ਦੋਸ਼ੀਆਂ ਨੇ ਪੁਲਸ ਨੂੰ ਦੱਸਿਆ ਕਿ ਦਿੱਲੀ-NCR ਵਿਚ ਚੱਲ ਰਹੇ ਪ੍ਰਾਈਵੇਟ ਗੈਰੇਜਾਂ ਅਤੇ ਵਰਕਸ਼ਾਪਾਂ 'ਚ ਉਨ੍ਹਾਂ ਵੱਲੋਂ ਬਣਾਏ ਜਾਅਲੀ ਏਅਰਬੈਗ ਦੀ ਮੰਗ ਹੈ। ਦਰਅਸਲ ਸਸਤੇ ਹੋਣ ਕਾਰਨ ਉਨ੍ਹਾਂ ਦੇ ਸਾਮਾਨ ਦੀ ਮੰਗ ਵਧਣ ਲੱਗੀ। ਉਹ ਖੁਦ ਵਾਹਨਾਂ ਦੇ ਸਕਰੈਪ ਦੇ ਕਾਰੋਬਾਰ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸਨ, ਜਿਸ ਕਾਰਨ ਆਟੋਮੋਬਾਈਲ ਬਾਜ਼ਾਰ ਵਿਚ ਉਸ ਦੀ ਚੰਗੀ ਸਾਖ ਹੈ। ਦੂਜੇ ਸੂਬਿਆਂ ਤੋਂ ਵੀ ਉਨ੍ਹਾਂ ਕੋਲ ਮੰਗ ਆਉਣ ਲੱਗੀ, ਜਿਸ ਨੂੰ ਉਹ ਕੋਰੀਅਰ ਰਾਹੀਂ ਭੇਜਦੇ ਸਨ। ਮੁਲਜ਼ਮਾਂ ਨੇ ਪੁਲਸ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੂੰ ਕੋਈ ਤਕਨੀਕੀ ਜਾਣਕਾਰੀ ਨਹੀਂ ਸੀ। ਉਹ ਸਿਰਫ਼ ਪੁਰਾਣੀਆਂ ਗੱਡੀਆਂ ਤੋਂ ਏਅਰਬੈਗ ਸਬੰਧੀ ਸਾਮਾਨ ਮੰਗਵਾ ਕੇ ਅਤੇ ਨਵਾਂ ਮਟੀਰੀਅਲ ਮਾਰਕੀਟ ਤੋਂ ਖਰੀਦ ਕੇ ਇਨ੍ਹਾਂ ਨੂੰ ਤਿਆਰ ਕਰ ਰਹੇ ਸਨ।

ਇਹ ਵੀ ਪੜ੍ਹੋ- SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ; ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਨੇ ਗੁਆਈ ਜਾਨ

ਨਕਲੀ ਏਅਰਬੈਗ ਜਾਨਲੇਵਾ ਸਾਬਤ ਹੋ ਸਕਦੇ ਹਨ

ਕਾਰ ਸਵਾਰਾਂ ਦੀ ਸੁਰੱਖਿਆ ਲਈ ਸੀਟ ਬੈਲਟ ਤੋਂ ਬਾਅਦ, ਏਅਰਬੈਗ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਦਾ ਪੂਰਾ ਸਿਸਟਮ ਕੁਝ ਮਾਈਕ੍ਰੋ ਸਕਿੰਟਾਂ ਦੀ ਸਮਾਂ ਸੀਮਾ ਵਿਚ ਇਕੱਠੇ ਕੰਮ ਕਰਦਾ ਹੈ, ਤਾਂ ਹੀ ਦੁਰਘਟਨਾ ਦੀ ਸਥਿਤੀ ਵਿਚ ਲੋਕਾਂ ਦੀ ਜਾਨ ਬਚ ਪਾਉਂਦੀ ਹੈ। ਜੇਕਰ ਇਸ 'ਚ ਲਗਾਇਆ ਗਿਆ ਕੋਈ ਵੀ ਸੈਂਸਰ ਖਰਾਬ ਕੁਆਲਿਟੀ ਦਾ ਹੈ ਤਾਂ ਏਅਰਬੈਗ ਨਹੀਂ ਖੁੱਲ੍ਹੇਗਾ ਅਤੇ ਜੇਕਰ ਏਅਰਬੈਗ ਦੀ ਸਮੱਗਰੀ ਦੀ ਗੁਣਵੱਤਾ ਖਰਾਬ ਹੈ ਤਾਂ ਵੀ ਫਾਇਦੇ ਦੀ ਬਜਾਏ ਨੁਕਸਾਨ ਦੀ ਸੰਭਾਵਨਾ ਜ਼ਿਆਦਾ ਹੈ। ਹਰ ਕੋਈ ਜਾਣਦਾ ਹੈ ਕਿ ਦੁਰਘਟਨਾ ਦੀ ਸਥਿਤੀ ਵਿਚ ਏਅਰਬੈਗ ਇਕ ਗੁਬਾਰੇ ਵਾਂਗ ਖੁੱਲ੍ਹਦਾ ਹੈ ਤਾਂ ਜੋ ਯਾਤਰੀ ਅਤੇ ਡਰਾਈਵਰ ਦੀ ਜਾਨ ਬਚ ਸਕੇ। ਪਰ ਇਹ ਵੀ ਸੱਚ ਹੈ ਕਿ ਜੇਕਰ ਏਅਰਬੈਗ ਸਿਸਟਮ ਖਰਾਬ ਹੋ ਜਾਵੇ ਤਾਂ ਇਹ ਜਾਨ ਵੀ ਲੈ ਸਕਦਾ ਹੈ।

ਇਹ ਵੀ ਪੜ੍ਹੋ- UGC ਦਾ ਵੱਡਾ ਐਲਾਨ, 4 ਸਾਲ ਦੀ ਅੰਡਰਗਰੈਜੂਏਟ ਡਿਗਰੀ ਵਾਲੇ ਵਿਦਿਆਰਥੀ ਵੀ ਕਰ ਸਕਣਗੇ PhD

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News