ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਆਈ ਸਾਹਮਣੇ, ਅਪ੍ਰੈਲ ’ਚ ਘੱਟ ਪਈ ਗਰਮੀ, ਜਾਣੋ ਅਗਲੇ ਦਿਨਾਂ ਦਾ ਹਾਲ

05/02/2024 12:19:47 PM

ਨਵਾਂਸ਼ਹਿਰ (ਮਨੋਰੰਜਨ )- ਅਪ੍ਰੈਲ ਮਹੀਨਾ ਖ਼ਤਮ ਹੋ ਚੁੱਕਿਆ ਹੈ। ਅਪ੍ਰੈਲ ਵਿਚ ਸਿਰਫ਼ ਸੱਤ ਦਿਨ ਹੀ ਅਜਿਹੇ ਰਹੇ ਜਦ ਦਿਨ ਦਾ ਪਾਰਾ 40 ਡਿਗਰੀ ਨੂੰ ਛੂਹਿਆ ਅਤੇ ਇਸ ਤੋਂ ਉਪਰ ਰਿਹਾ। ਮੌਸਮ ਵਿਭਾਗ ਅਨੁਸਾਰ ਇਨ੍ਹਾਂ ਦੋ ਸਾਲਾ ਵਿਚ ਆਸ ਦੇ ਅਨੁਸਾਰ ਗਰਮੀ ਦੇ ਦਿਨ ਘੱਟ ਰਹੇ। ਇਸ ਦੀ ਵਜ੍ਹਾ ਮੌਸਮ ਵਿਭਾਗ ਪੱਛਮੀ ਹਵਾਵਾਂ ਅਤੇ ਬੱਦਲ ਛਾਉਣ ਦਾ ਅਸਰ ਦੱਸ ਰਹੇ ਹਨ। ਹਾਲਾਂਕਿ ਇਸ ਮੌਸਮ ਪਰਿਵਰਤਨ ਦਾ ਅਸਰ ਮਾਨਸੂਨ ’ਤੇ ਨਹੀਂ ਪਵੇਗਾ। ਮੌਸਮ ਮਾਹਿਰਾ ਦਾ ਕਹਿਣਾ ਹੈ ਕਿ ਹੁਣ ਤੱਕ ਦੇ ਜਲਵਾਯੂ ਲੱਛਣ ਦੇ ਆਧਾਰ ’ਤੇ ਚੰਗੇ ਮਾਨਸੂਨ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਘਰੋਂ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਆਏ ਸੇਵਾ ਮੁਕਤ ਫ਼ੌਜੀ ਦੀ ਸਤਲੁਜ ਦਰਿਆ ’ਚੋਂ ਮਿਲੀ ਲਾਸ਼

ਇਸ ਮਹੀਨੇ ਗਰਮੀ ਨਹੀਂ ਵਿਖਾਏਗੀ ‘ਨਰਮੀ’ਤਾਪਮਾਨ ਆਮ ਨਾਲੋਂ ਵੱਧ ਹੋਵੇਗਾ 
ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਵਧੇਰੇ ਹਿੱਸਿਆਂ ’ਚ ਮਈ ਮਹੀਨੇ ’ਚ ਤਿੱਖੀ ਗਰਮੀ ਪਏਗੀ । ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਹਿ ਸਕਦਾ ਹੈ । 2 ਤੋਂ 4 ਦਿਨ ਲੂ ਵੀ ਚੱਲ ਸਕਦੀ ਹੈ। ਆਈ. ਐੱਮ. ਡੀ. ਦੇ ਮੁਖੀ ਮ੍ਰਿਤੁੰਜੇ ਮਹਾਪਾਤਰਾ ਨੇ ਡਿਜੀਟਲ ਮਾਧਿਅਮ ਰਾਹੀਂ ਮੰਗਲਵਾਰ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉੱਤਰੀ-ਪੱਛਮੀ ਭਾਰਤ, ਮੱਧ ਭਾਰਤ ਅਤੇ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਵਧੇਰੇ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹੇਗਾ।

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਮੁਤਾਬਕ ਵੀਰਵਾਰ ਨੂੰ ਮੌਸਮ ਸਾਫ਼ ਰਹੇਗਾ, ਜਦਕਿ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਸ਼ਹਿਰ ’ਚ ਅੰਸ਼ਕ ਤੌਰ ’ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। 4 ਮਈ ਨੂੰ ਇਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਸਰਗਰਮ ਦਿਖਾਈ ਦੇ ਰਹੀ ਹੈ, ਜਿਸ ਕਾਰਨ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਬਾਅਦ ਮੌਸਮ ਸਾਫ਼ ਰਹਿਣ ਦੇ ਆਸਾਰ ਹਨ।

ਉਨ੍ਹਾਂ ਦੱਸਿਆ ਕਿ ਦੇਸ਼ ਦੇ ਕੁਝ ਹਿੱਸਿਆਂ ’ਚ ਪਾਰਾ ਆਮ ਨਾਲੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। ਗੰਗਾ ਦੇ ਮੈਦਾਨਾਂ , ਮੱਧ ਭਾਰਤ ਤੇ ਉੱਤਰੀ-ਪੂਰਬੀ ਭਾਰਤ ਦੇ ਵਧੇਰੇ ਹਿੱਸਿਆਂ ਨੂੰ ਛੱਡ ਕੇ ਦੇਸ਼ ’ਚ ਬਾਕੀ ਥਾਈਂ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਵੱਧ ਰਹਿ ਸਕਦਾ ਹੈ। ਮਈ ਮਹੀਨੇ ’ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਮਹਾਪਾਤਰਾ ਨੇ ਕਿਹਾ ਕਿ ਮੱਧ ਪ੍ਰਦੇਸ਼, ਵਿਦਰਭ, ਤੇਲੰਗਾਨਾ ਤੇ ਤਾਮਿਲਨਾਡੂ ’ਚ ਆਮ ਤੋਂ ਵੱਧ ਬਾਰਿਸ਼ ਹੋ ਸਕਦੀ ਹੈ। 

ਅਪ੍ਰੈਲ ਵਿਚ ਗਰਮੀ ਘੱਟ ਪੈਣ ਨਾਲ ਮੱਛਰ ਵਧੇ
ਦੱਸਿਆ ਜਾਂਦਾ ਹੈ ਕਿ ਇਸ ਵਾਰ ਅਪ੍ਰੈਲ ਵਿਚ ਮੱਛਰਾਂ ਦਾ ਪ੍ਰਕੋਪ ਜ਼ਿਆਦਾ ਵੇਖਿਆ ਗਿਆ ਹੈ। ਇਸ ਦਾ ਕਾਰਨ ਮੌਸਮ ਵਿਚ ਆਇਆ ਬਦਲਾਅ ਹੈ। ਇਸ ਵਾਰ ਅਪ੍ਰੈਲ ਵਿਚ ਤੇਜ਼ ਗਰਮੀ ਨਹੀਂ ਪੈਂਦੀ ਹੈ। ਬੱਦਲ ਹੋਣਾ, ਬੂੰਦਾਬਾਦੀ ਤੋਂ ਲੈ ਕੇ ਗੜੇਮਾਰੀ ਤੱਕ ਹੋਈ। ਮੌਸਮ ਵਿਚ ਨਮੀ ਜ਼ਿਆਦਾ ਰਹੀ। ਇਸ ਤਰ੍ਹਾਂ ਤਾਪਮਾਨ ਦੀ ਵਜ੍ਹਾ ਨਾਲ ਮੱਛਰਾਂ ਦਾ ਪ੍ਰਕੋਪ ਵਧਿਆ।

ਤਾਪਮਾਨ ’ਚ 10 ਤੋਂ 15 ਡਿਗਰੀ ਦੀ ਗਿਰਾਵਟ
ਉਛੇ ਹੀ ਭਾਰਤ ਦੇ ਉੱਤਰੀ ਰਾਜਾਂ ਖ਼ਾਸ ਕਰਕੇ ਪੰਜਾਬ ਅਤੇ ਹਰਿਆਣੇ ’ਚ ਪਹਾੜਾਂ ’ਚ ਹੋ ਰਹੀ ਬਰਫ਼ਬਾਰੀ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ’ਚ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ 40 ਡਿਗਰੀ ਵਾਲਾ ਕੜਕ ਮੌਸਮ ਨਰਮ ਰੁੱਖ ਅਪਣਾਉਣ ਲਈ ਮਜਬੂਰ ਹੋ ਚੁੱਕਾ ਹੈ। ਪਿਛਲੇ 2-3 ਦਿਨਾਂ ਤੋਂ ਪੰਜਾਬ ’ਚ ਦਿਨ ਵੇਲੇ ਲਗਭਗ 28 ਤੋਂ 30 ਡਿਗਰੀ ਅਤੇ ਰਾਤ ਵੇਲੇ ਲਗਭਗ 20 ਡਿਗਰੀ ਤਾਪਮਾਨ ਚੱਲ ਰਿਹਾ ਹੈ। ਇਹ ਮੌਸਮ ਜਿੱਥੇ ਆਮ ਲੋਕਾਂ ਲਈ ਵੱਡੀ ਰਾਹਤ ਦੇ ਰਿਹਾ ਹੈ, ਉੱਥੇ ਕਿਸਾਨਾਂ ਲਈ ਵੱਡੀ ਮੁਸੀਬਤਾਂ ਦਾ ਕਾਰਨ ਬਣਿਆ ਹੋਇਆ ਹੈ। ਜੰਮੂ ਕਸ਼ਮੀਰ ’ਚ ਬਰਫਬਾਰੀ ਤੇ ਭਾਰੀ ਬਾਰਿਸ਼ ਕਾਰਨ ਦਿਨ-ਰਾਤ ਦੇ ਤਾਪਮਾਨ ‘ਚ ਕਾਫ਼ੀ ਗਿਰਾਵਟ ਆਈ ਹੈ। ਹਿਮਾਚਲ ’ਚ ਵੀ ਬਰਫ਼ਬਾਰੀ ਕਾਰਨ ਮੌਸਮ ਨੇ ਵੱਡੀ ਕਰਵਟ ਬਦਲੀ ਹੈ। ਇਸ ਮੌਸਮ ’ਚ ਏ. ਸੀ. ਅਤੇ ਕੂਲਰ ਲਗਭਗ ਬੰਦ ਹੋ ਜਾਣ ਕਾਰਨ ਬਿਜਲੀ ਦੀ ਖ਼ਪਤ ’ਚ ਵੀ ਭਾਰੀ ਨਮੀ ਆਈ ਹੈ। ਇਸ ਦੇ ਇਲਾਵਾ ਪੰਜਾਬ ’ਚ ਵੀ ਕਈ ਥਾਵਾਂ ’ਤੇ ਮੀਂਹ ਅਤੇ ਗੜ੍ਹੇਮਾਰੀ ਕਾਰਨ ਲੋਕ ਗਰਮੀ ਤੋਂ ਭਾਰੀ ਰਾਹਤ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ- ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ 24 ਸਾਲਾ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News