ਕੋਵੀਸ਼ੀਲਡ ਟੀਕਾ ਲਗਵਾਉਣ ਵਾਲਿਆਂ ਲਈ ਨਵੀਂ Update, ਪਹਿਲਾਂ ਹੀ ਜਾਰੀ ਹੋ ਚੁੱਕੀ ਹੈ Advisory

Saturday, May 04, 2024 - 11:14 AM (IST)

ਕੋਵੀਸ਼ੀਲਡ ਟੀਕਾ ਲਗਵਾਉਣ ਵਾਲਿਆਂ ਲਈ ਨਵੀਂ Update, ਪਹਿਲਾਂ ਹੀ ਜਾਰੀ ਹੋ ਚੁੱਕੀ ਹੈ Advisory

ਚੰਡੀਗੜ੍ਹ (ਸ਼ੀਨਾ) : ਕੋਵੀਸ਼ੀਲਡ ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਟੀਕਾਕਰਨ ਦੇ 21 ਤੋਂ 30 ਦਿਨਾਂ ਦੇ ਅੰਦਰ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਸਾਈਡ ਇਫੈਕਟ ਦਾ ਕੋਈ ਖ਼ਤਰਾ ਨਹੀਂ ਰਹਿੰਦਾ। ਇਸ ਲਈ ਜਿਨ੍ਹਾਂ ਲੋਕਾਂ ਨੇ ਇਹ ਟੀਕਾ ਲਗਵਾਇਆ ਹੈ, ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਇਸ ਸੰਭਾਵਿਤ ਖ਼ਤਰੇ ਨੂੰ ਧਿਆਨ ’ਚ ਰੱਖਦਿਆਂ ਭਾਰਤ ਸਰਕਾਰ ਨੇ 2021 ’ਚ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ।

ਇਹ ਵੀ ਪੜ੍ਹੋ : ਛੁੱਟੀ ਲੈਣ ਲਈ ਬਹਾਨਾ ਮਾਰਨ ਵਾਲੇ ਮੁਲਾਜ਼ਮ ਹੋ ਜਾਣ Alert, ਜ਼ਰਾ ਪੜ੍ਹ ਲੈਣ ਇਹ ਸਖ਼ਤ ਹੁਕਮ

ਕੋਵੀਸ਼ੀਲਡ ਵੈਕਸੀਨ ਤੇ ਦੁਰਲੱਭ ਖ਼ੂਨ ਦੇ ਥੱਕੇ ਦੇ ਮਾੜੇ ਪ੍ਰਭਾਵਾਂ ਵਿਚਕਾਰ ਸੰਭਾਵੀ ਸਬੰਧ ਬਾਰੇ ਐਸਟਰਾਜ਼ੇਨੇਕਾ ਦੇ ਐਲਾਨ ਤੋਂ ਬਾਅਦ ਟੀਕਾ ਲਗਵਾਉਣ ਵਾਲੇ ਲੋਕਾਂ ਦੇ ਮਨਾਂ ’ਚ ਉੱਠ ਰਹੇ ਸਵਾਲਾਂ ਦੇ ਮੱਦੇਨਜ਼ਰ ਪੀ. ਜੀ. ਆਈ. ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਮਧੂ ਗੁਪਤਾ, ਜੋ ਕੋਵੀਸ਼ੀਲਡ ਟ੍ਰਾਇਲ ਦੇ ਮੁੱਖ ਜਾਂਚਕਰਤਾ ਸਨ, ਨੇ ਕੋਵੀਸ਼ੀਲਡ ਬਾਰੇ ਗੱਲ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਕ ਬਹੁਤ ਹੀ ਦੁਰਲੱਭ ਸਾਈਡ ਇਫੈਕਟ, ਜਿਸ ਨੂੰ ਥ੍ਰੋਮੋਸਿਸ ਵਿਦ ਥ੍ਰੋਮਬੋਸਾਈਟੋਪੇਨੀਆ ਸਿੰਡਰੋਮ ਕਿਹਾ ਜਾਂਦਾ ਹੈ, ਟੀਕਾਕਰਨ ਦੇ 21 ਤੋਂ 30 ਦਿਨਾਂ ਦੇ ਵਿਚਕਾਰ ਹੋ ਸਕਦਾ ਹੈ, ਇਸ ਲਈ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡੀ ਵਾਰਦਾਤ : ਪੁਜਾਰੀ ਨੇ ਕਤਲ ਕਰ 'ਤਾ ਜਵਾਨ ਮੁੰਡਾ, ਹਵਨ ਕੁੰਡ ਹੇਠਾਂ ਦੱਬੀ ਲਾਸ਼ (ਵੀਡੀਓ)
ਪ੍ਰੋ. ਮਧੂ ਨੇ ਕਿਹਾ ਕਿ ਕੋਵੀਸ਼ੀਲਡ ਵੈਕਸੀਨ ਸਬੰਧੀ ਦੇਸ਼ ਭਰ ਦੇ 17 ਕੇਂਦਰਾਂ ’ਚ ਤਿੰਨ ਮਨੁੱਖੀ ਪ੍ਰੀਖਣ ਕੀਤੇ ਗਏ। ਉਨ੍ਹਾਂ ਕੇਂਦਰਾਂ ’ਚ ਪੀ. ਜੀ. ਆਈ. ਵੀ ਸ਼ਾਮਲ ਸੀ। ਇਹ ਟੀਕਾ ਪੀ. ਜੀ. ਆਈ. ’ਚ 250 ਭਾਗੀਦਾਰਾਂ ਨੂੰ ਲਾਇਆ ਗਿਆ ਸੀ ਪਰ ਇਨ੍ਹਾਂ ’ਚੋਂ ਕਿਸੇ ’ਚ ਵੀ ਇਹ ਸਾਈਡ ਇਫੈਕਟ ਨਹੀਂ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਮਨੁੱਖੀ ਪ੍ਰੀਖਣ ’ਚ ਦੇਸ਼ ਭਰ ’ਚ 1600 ਪ੍ਰਤੀਭਾਗੀ ਸ਼ਾਮਲ ਸਨ। ਇਨ੍ਹਾਂ ’ਚੋਂ ਕਿਸੇ ’ਚ ਵੀ ਇਸ ਦੇ ਮਾੜੇ ਪ੍ਰਭਾਵ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਮਈ, 2021 ’ਚ ਭਾਰਤ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ’ਚ ਇਸ ਦੁਰਲੱਭ ਮਾੜੇ ਪ੍ਰਭਾਵ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਅਜਿਹੀਆਂ ਮਾੜੀਆਂ ਘਟਨਾਵਾਂ ਦੇ ਲੱਛਣ ਦਿਖਾਉਣ ਵਾਲੇ ਵਿਅਕਤੀ ਨੂੰ ਦੂਜੀ ਖ਼ੁਰਾਕ ਨਹੀਂ ਦਿੱਤੀ ਜਾਣੀ ਚਾਹੀਦੀ। ਜਦੋਂ ਕਿ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਸਾਈਡ ਇਫੈਕਟ 7 ਕਰੋੜ ਟੀਕਿਆਂ ’ਚੋਂ ਇਕ ਹੋ ਸਕਦਾ ਹੈ। ਇਹ ਅੰਕੜਾ ਉਨ੍ਹਾਂ ਦੇ ਸੂਚਨਾ ਪਰਚੇ ’ਚ ਵੀ ਦਰਜ ਹੈ। ਪ੍ਰੋ. ਮਧੂ ਨੇ ਦੱਸਿਆ ਕਿ ਪੀ. ਜੀ. ਆਈ. ਵਿਖੇ ਟੀਕਾਕਰਨ ਤੇ ਨਿਗਰਾਨੀ ਕਰਨ ਵਾਲੇ ਸਿਹਤ ਮੁਲਾਜ਼ਮਾਂ ’ਚੋਂ ਇਹ ਟੀਕਾ ਗੰਭੀਰ ਬਿਮਾਰੀ ਤੇ ਮੌਤ ਨੂੰ ਰੋਕਣ ’ਚ 70 ਫ਼ੀਸਦੀ ਕਾਰਗਰ ਪਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News