ਇੰਸਟਾਗ੍ਰਾਮ ''ਚ ਆ ਰਹੀ ਵੱਡੀ ਅਪਡੇਟ, ਮੈਸੇਜ ''ਚ ਆਟੋਮੈਟਿਕ ਬਲੱਰ ਹੋ ਜਾਣਗੀਆਂ ਗੰਦੀਆਂ ਤਸਵੀਰਾਂ
Wednesday, Apr 24, 2024 - 02:31 PM (IST)
ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅਸ਼ਲੀਲਤਾ ਨੂੰ ਰੋਕਣ ਲਈ ਇਕ ਵੱਡੇ ਫੀਚਰ 'ਤੇ ਕੰਮ ਕਰ ਰਿਹਾ ਹੈ। ਰਿਪੋਰਟ ਮੁਤਾਬਕ, ਇੰਸਟਾਗ੍ਰਾਮ ਇਕ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਡਾਇਰੈਕਟ ਮੈਸੇਜ 'ਚ ਆਉਣ ਵਾਲੀਆਂ ਅਸ਼ਲੀਲ ਤਸਵੀਰਾਂ ਅਟੋਮੈਟਿਕ ਬਲੱਰ (ਧੁੰਦਲੀ) ਹੋ ਜਾਣਗੀਆਂ।
ਇੰਸਟਾਗ੍ਰਾਮ ਨੇ ਆਪਣੇ ਇੱਕ ਬਲਾਗ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਹ ਜਿਨਸੀ ਘੁਟਾਲਿਆਂ ਅਤੇ ਚਿੱਤਰ ਦੁਰਵਿਵਹਾਰ ਨੂੰ ਰੋਕਣ ਦੀ ਦਿਸ਼ਾ ਵਿੱਚ ਕੰਪਨੀ ਦੁਆਰਾ ਇੱਕ ਨਵਾਂ ਕਦਮ ਹੈ। ਕੰਪਨੀ ਮੁਤਾਬਕ ਇਸ ਨਾਲ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਇਲਾਵਾ ਜਿਨਸੀ ਸ਼ੋਸ਼ਣ ਅਤੇ ਛੇੜਛਾੜ 'ਤੇ ਰੋਕ ਲਗਾਈ ਜਾਵੇਗੀ।
ਧੋਖੇਬਾਜ਼ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਨਗਨ ਫੋਟੋਆਂ ਸਾਂਝੀਆਂ ਕਰਕੇ ਲੋਕਾਂ ਨੂੰ ਧਮਕੀਆਂ ਦਿੰਦੇ ਹਨ ਅਤੇ ਬਲੈਕਮੇਲ ਕਰਦੇ ਹਨ। ਧੋਖੇਬਾਜ਼ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਵੀ ਮੰਗਦੇ ਹਨ। ਹਾਲ ਹੀ ਵਿੱਚ ਇਸ ਮਾਮਲੇ ਵਿੱਚ ਨਾਈਜੀਰੀਆ ਦੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਭਰਾਵਾਂ ਨੇ ਪਹਿਲਾਂ ਬਲੈਕਮੇਲ ਕੀਤਾ ਅਤੇ ਫਿਰ 15 ਸਾਲ ਦੀ ਲੜਕੀ ਨੂੰ ਅਗਵਾ ਕਰ ਲਿਆ ਸੀ।
ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਸ ਨੂੰ ਰੋਕਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਸੈਕਸਟੋਰਸ਼ਨ ਨੂੰ ਲੈ ਕੇ ਕਈ ਵਾਰ ਮੁਆਫੀ ਮੰਗੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਵੀ ਉਨ੍ਹਾਂ ਨੇ ਮੁਆਫੀ ਮੰਗੀ ਸੀ।