ਗੂਗਲ ਦਾ ਵੱਡਾ ਫੈਸਲਾ: ਹੁਣ ਨਵੇਂ ਯੂਜ਼ਰਸ ਨੂੰ ਨਹੀਂ ਮਿਲੇਗੀ 15GB ਮੁਫਤ ਸਟੋਰੇਜ, ਜਾਣੋ ਕੀ ਹੈ ਨਵਾਂ ਨਿਯਮ**
Friday, May 15, 2026 - 10:58 AM (IST)
ਗੈਜੇਟ ਡੈਸਕ - ਜੇਕਰ ਤੁਸੀਂ ਨਵਾਂ ਗੂਗਲ ਅਕਾਊਂਟ ਬਣਾਉਣ ਜਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਗੂਗਲ ਨੇ ਆਪਣੀ ਫ੍ਰੀ ਸਟੋਰੇਜ ਪਾਲਿਸੀ 'ਚ ਵੱਡੀ ਕਟੌਤੀ ਕੀਤੀ ਹੈ। ਹੁਣ ਤੱਕ ਗੂਗਲ ਹਰ ਨਵੇਂ ਯੂਜ਼ਰ ਨੂੰ 15GB ਮੁਫਤ ਕਲਾਊਡ ਸਟੋਰੇਜ ਦਿੰਦਾ ਸੀ, ਪਰ ਹੁਣ ਇਸ ਨਿਯਮ ਨੂੰ ਬਦਲ ਦਿੱਤਾ ਗਿਆ ਹੈ।
ਹੁਣ ਮਿਲੇਗੀ ਸਿਰਫ 5GB ਸਟੋਰੇਜ
ਨਵੀਂ ਰਿਪੋਰਟਾਂ ਮੁਤਾਬਕ, ਨਵਾਂ ਗੂਗਲ ਅਕਾਊਂਟ ਬਣਾਉਣ 'ਤੇ ਯੂਜ਼ਰਸ ਨੂੰ ਹੁਣ ਸਿਰਫ 5GB ਡਾਟਾ ਹੀ ਮਿਲੇਗਾ। ਇਹ ਸਟੋਰੇਜ ਗੂਗਲ ਡਰਾਈਵ , ਜੀਮੇਲ ਅਤੇ ਗੂਗਲ ਫੋਟੋਜ਼ ਲਈ ਸਾਂਝੀ ਹੋਵੇਗੀ।
15GB ਸਟੋਰੇਜ ਲਈ ਕਰਨੀ ਹੋਵੇਗੀ ਇਹ ਸ਼ਰਤ ਪੂਰੀ
ਗੂਗਲ ਨੇ 15GB ਸਟੋਰੇਜ ਦੇਣ ਲਈ ਇਕ ਨਵੀਂ ਸ਼ਰਤ ਰੱਖੀ ਹੈ। ਜੇਕਰ ਯੂਜ਼ਰਸ ਪੂਰੀ 15GB ਸਟੋਰੇਜ ਹਾਸਲ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਗੂਗਲ ਅਕਾਊਂਟ ਨਾਲ ਫੋਨ ਨੰਬਰ ਲਿੰਕ ਅਤੇ ਵੈਰੀਫਾਈ ਕਰਨਾ ਹੋਵੇਗਾ। ਫੋਨ ਨੰਬਰ ਜੋੜਨ ਤੋਂ ਬਾਅਦ ਹੀ ਯੂਜ਼ਰਸ ਨੂੰ ਵਾਧੂ ਸਟੋਰੇਜ ਦਿੱਤੀ ਜਾਵੇਗੀ।
ਕਿਉਂ ਲਿਆ ਗਿਆ ਇਹ ਫੈਸਲਾ?
ਗੂਗਲ ਇਹ ਬਦਲਾਅ ਚੁੱਪਚਾਪ ਤਰੀਕੇ ਨਾਲ ਲਾਗੂ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਕ ਯੂਜ਼ਰ ਨੂੰ ਨਵਾਂ ਅਕਾਊਂਟ ਸੈੱਟਅੱਪ ਕਰਦੇ ਸਮੇਂ ਇਸ ਬਾਰੇ ਨੋਟੀਫਿਕੇਸ਼ਨ ਮਿਲਿਆ। ਜ਼ਿਕਰਯੋਗ ਹੈ ਕਿ ਪਹਿਲਾਂ ਗੂਗਲ ਦੀ 15GB ਦੀ ਲਿਮਿਟ ਐਪਲ ਵਰਗੀਆਂ ਕੰਪਨੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਸੀ, ਪਰ ਹੁਣ ਇਸ 'ਚ ਬਦਲਾਅ ਕਰ ਦਿੱਤਾ ਗਿਆ ਹੈ।
ਦੋ ਸਿਮ ਕਾਰਡ ਵਾਲਿਆਂ ਲਈ ਰਾਹ
ਐਂਡਰਾਇਡ ਅਥਾਰਟੀ ਦੀ ਰਿਪੋਰਟ ਅਨੁਸਾਰ, ਜਿਹੜੇ ਲੋਕਾਂ ਕੋਲ ਇਕ ਤੋਂ ਵੱਧ ਐਕਟਿਵ ਸਿਮ ਕਾਰਡ ਹਨ, ਉਹ ਵੱਖ-ਵੱਖ ਨੰਬਰਾਂ ਦੀ ਵਰਤੋਂ ਕਰਕੇ ਅਤੇ ਉਨ੍ਹਾਂ ਨੂੰ ਵੈਰੀਫਾਈ ਕਰਕੇ ਜ਼ਿਆਦਾ ਸਟੋਰੇਜ ਲਿਮਿਟ ਹਾਸਲ ਕਰ ਸਕਦੇ ਹਨ। ਇਸ ਤਰ੍ਹਾਂ ਉਹ ਇਸ ਨਵੇਂ ਨਿਯਮ ਨੂੰ ਬਾਈਪਾਸ ਕਰ ਸਕਣਗੇ।
