YouTube ਯੂਜ਼ਰਸ ਦੀ ਹੋ ਗਈ ਬੱਲੇ-ਬੱਲੇ! ਹੁਣ ਬਿਨਾਂ ਪੈਸੇ ਖਰਚੇ ਮਿਲੇਗਾ 'ਪ੍ਰੀਮੀਅਮ' ਫੀਚਰ, ਜਾਣੋ ਵਰਤੋਂ ਦਾ ਤਰੀਕਾ

Saturday, May 02, 2026 - 12:40 PM (IST)

YouTube ਯੂਜ਼ਰਸ ਦੀ ਹੋ ਗਈ ਬੱਲੇ-ਬੱਲੇ! ਹੁਣ ਬਿਨਾਂ ਪੈਸੇ ਖਰਚੇ ਮਿਲੇਗਾ 'ਪ੍ਰੀਮੀਅਮ' ਫੀਚਰ, ਜਾਣੋ ਵਰਤੋਂ ਦਾ ਤਰੀਕਾ

ਗੈਜੇਟ ਡੈਸਕ- YouTube ਦੇ ਕਰੋੜਾਂ ਯੂਜ਼ਰਸ ਲਈ ਇਕ ਬਹੁਤ ਹੀ ਚੰਗੀ ਖਬਰ ਸਾਹਮਣੇ ਆਈ ਹੈ। ਕੰਪਨੀ ਨੇ ਹੁਣ ਆਪਣਾ ਇਕ ਅਜਿਹਾ ਸ਼ਾਨਦਾਰ ਫੀਚਰ ਸਾਰੇ ਯੂਜ਼ਰਸ ਲਈ ਮੁਫਤ ਕਰ ਦਿੱਤਾ ਹੈ, ਜਿਸ ਲਈ ਪਹਿਲਾਂ ਸਿਰਫ ਪ੍ਰੀਮੀਅਮ ਸਬਸਕ੍ਰਾਈਬਰਸ ਨੂੰ ਹੀ ਪੈਸੇ ਦੇਣੇ ਪੈਂਦੇ ਸਨ। 

ਕੀ ਹੈ ਇਹ ਖਾਸ ਫੀਚਰ?
ਇਹ ਫੀਚਰ ਯੂਟਿਊਬ ਦਾ ਪਿਕਚਰ-ਇਨ-ਪਿਕਚਰ (PiP) ਮੋਡ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਵੀ ਵੀਡੀਓ ਨੂੰ ਬੈਕਗਰਾਊਂਡ 'ਚ ਇਕ ਛੋਟੇ ਪਲੇਅਰ ਦੇ ਰੂਪ 'ਚ ਦੇਖ ਸਕਦੇ ਹਨ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਯੂਟਿਊਬ ਐਪ ਤੋਂ ਬਾਹਰ ਨਿਕਲ ਕੇ ਆਪਣੇ ਫੋਨ 'ਤੇ ਕੋਈ ਹੋਰ ਕੰਮ ਕਰਦੇ ਹੋਏ ਵੀ ਵੀਡੀਓ ਨੂੰ ਲਗਾਤਾਰ ਦੇਖ ਸਕਦੇ ਹੋ। ਇਸ ਨੂੰ ਚਾਲੂ ਕਰਨ ਲਈ ਵੀਡੀਓ ਚਲਦੇ ਸਮੇਂ ਸਿਰਫ ਹੋਮ ਬਟਨ ਦਬਾਉਣ ਦੀ ਜ਼ਰੂਰਤ ਹੁੰਦੀ ਹੈ।

ਗਲੋਬਲ ਪੱਧਰ 'ਤੇ ਹੋਇਆ ਲਾਂਚ
ਸਰੋਤਾਂ ਅਨੁਸਾਰ, ਕੰਪਨੀ ਨੇ ਹੁਣ ਇਸ ਫੀਚਰ ਨੂੰ ਗਲੋਬਲ ਪੱਧਰ 'ਤੇ ਸਾਰੇ ਐਂਡਰਾਇਡ ਅਤੇ ਆਈਓਐਸ ਯੂਜ਼ਰਸ ਲਈ ਉਪਲਬਧ ਕਰਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਇਹ ਸੁਵਿਧਾ ਸਿਰਫ ਅਮਰੀਕਾ (US) 'ਚ ਮੁਫਤ ਸੀ, ਪਰ ਹੁਣ ਦੁਨੀਆ ਭਰ ਦੇ ਯੂਜ਼ਰਸ ਇਸ ਦਾ ਲਾਹਾ ਲੈ ਸਕਣਗੇ।

ਕੀ ਹੁਣ ਪ੍ਰੀਮੀਅਮ ਲੈਣ ਦੀ ਲੋੜ ਨਹੀਂ?
ਜੇਕਰ ਤੁਸੀਂ ਸਿਰਫ PiP ਫੀਚਰ ਲਈ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਸੀ, ਤਾਂ ਹੁਣ ਤੁਹਾਨੂੰ ਪੈਸੇ ਖਰਚਣ ਦੀ ਲੋੜ ਨਹੀਂ ਪਵੇਗੀ। ਹਾਲਾਂਕਿ, ਜੇਕਰ ਤੁਸੀਂ ਬਿਨਾਂ ਇਸ਼ਤਿਹਾਰਾਂ (Ads) ਦੇ ਵੀਡੀਓ ਦੇਖਣਾ ਚਾਹੁੰਦੇ ਹੋ ਜਾਂ ਵੀਡੀਓ ਡਾਊਨਲੋਡ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਅਜੇ ਵੀ ਯੂਟਿਊਬ ਪ੍ਰੀਮੀਅਮ ਲੈਣਾ ਪਵੇਗਾ, ਜਿਸ ਦੀ ਭਾਰਤ 'ਚ ਮਾਸਿਕ ਕੀਮਤ 149 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਹੌਲੀ-ਹੌਲੀ ਮਿਲੇਗਾ ਫੀਚਰ
ਕੰਪਨੀ ਨੇ ਦੱਸਿਆ ਹੈ ਕਿ ਇਹ ਫੀਚਰ ਹੌਲੀ-ਹੌਲੀ ਰੋਲਆਊਟ ਕੀਤਾ ਜਾ ਰਿਹਾ ਹੈ। ਜੇਕਰ ਤੁਹਾਡੇ ਫੋਨ 'ਤੇ ਅਜੇ ਇਹ ਫੀਚਰ ਨਹੀਂ ਆਇਆ, ਤਾਂ ਆਉਣ ਵਾਲੇ ਕੁਝ ਮਹੀਨਿਆਂ 'ਚ ਇਹ ਸਾਰੇ ਯੂਜ਼ਰਸ ਲਈ ਉਪਲਬਧ ਹੋ ਜਾਵੇਗਾ।


author

Sunaina

Content Editor

Related News