ਹੁਣ ਸਿਰਫ਼ 61 ਰੁਪਏ ''ਚ ਮਿਲਣਗੇ 1000 ਤੋਂ ਵੱਧ ਲਾਈਵ ਟੀਵੀ ਚੈਨਲ ਅਤੇ OTT, ਜਾਣੋ ਪੂਰਾ ਪਲਾਨ

Wednesday, May 13, 2026 - 12:37 PM (IST)

ਹੁਣ ਸਿਰਫ਼ 61 ਰੁਪਏ ''ਚ ਮਿਲਣਗੇ 1000 ਤੋਂ ਵੱਧ ਲਾਈਵ ਟੀਵੀ ਚੈਨਲ ਅਤੇ OTT, ਜਾਣੋ ਪੂਰਾ ਪਲਾਨ

ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. (BSNL) ਨੇ ਆਪਣੇ ਕਰੋੜਾਂ ਗਾਹਕਾਂ ਲਈ ਇਕ ਬਹੁਤ ਹੀ ਸਸਤਾ ਅਤੇ ਸ਼ਾਨਦਾਰ ਆਫਰ ਪੇਸ਼ ਕੀਤਾ ਹੈ। ਕੰਪਨੀ ਨੇ ਆਪਣੇ BSNL IFTV ਪਲਾਨ ਦੀਆਂ ਕੀਮਤਾਂ 'ਚ 50 ਫੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਯੂਜ਼ਰਸ ਨੂੰ ਸਿਰਫ਼ 61 ਰੁਪਏ 'ਚ 1000 ਤੋਂ ਵੱਧ ਲਾਈਵ ਟੀਵੀ ਚੈਨਲ ਅਤੇ ਕਈ OTT ਐਪਸ ਦਾ ਐਕਸੈਸ ਮਿਲੇਗਾ।

ਬਿਨਾਂ DTH ਦੇ ਦੇਖ ਸਕੋਗੇ ਲਾਈਵ ਟੀਵੀ
ਕੰਪਨੀ ਨੇ ਇਹ ਪਲਾਨ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਸ ਲਈ ਤਿਆਰ ਕੀਤਾ ਹੈ ਜੋ ਬ੍ਰੌਡਬੈਂਡ ਦੇ ਨਾਲ ਬਿਨਾਂ ਵੱਖਰੇ DTH ਕਨੈਕਸ਼ਨ ਦੇ ਲਾਈਵ ਟੀਵੀ ਚੈਨਲਾਂ ਦਾ ਆਨੰਦ ਲੈਣਾ ਚਾਹੁੰਦੇ ਹਨ। ਬੀ.ਐੱਸ.ਐੱਨ.ਐੱਲ. ਨੇ ਆਪਣੇ ਅਧਿਕਾਰਤ 'X' ਹੈਂਡਲ ਰਾਹੀਂ ਇਸ ਆਫਰ ਦੀ ਘੋਸ਼ਣਾ ਕੀਤੀ ਹੈ।

151 ਰੁਪਏ ਵਾਲਾ ਪ੍ਰੀਮੀਅਮ ਪਲਾਨ ਵੀ ਉਪਲਬਧ
ਲਾਈਵ ਟੀਵੀ ਦੇ ਨਾਲ ਪ੍ਰੀਮੀਅਮ OTT ਐਪਸ ਦਾ ਸ਼ੌਕ ਰੱਖਣ ਵਾਲਿਆਂ ਲਈ ਕੰਪਨੀ ਨੇ 151 ਰੁਪਏ ਵਾਲਾ IFTV ਪ੍ਰੀਮੀਅਮ ਪਲਾਨ ਵੀ ਪੇਸ਼ ਕੀਤਾ ਹੈ। ਇਸ ਪਲਾਨ ਦੀ ਵੈਧਤਾ 30 ਦਿਨਾਂ ਦੀ ਹੈ, ਜਿਸ 'ਚ ਯੂਜ਼ਰਸ ਨੂੰ ਪੂਰਾ ਮਹੀਨਾ ਮਨੋਰੰਜਨ ਦਾ ਭਰਪੂਰ ਡੋਜ਼ ਮਿਲੇਗਾ।

ਸਾਲਾਨਾ ਪਲਾਨਾਂ 'ਤੇ ਵੀ ਮਿਲ ਰਹੀ ਹੈ ਛੋਟ
ਬੀ.ਐੱਸ.ਐੱਨ.ਐੱਲ. ਨੇ ਆਪਣੇ ਦੋ ਵੱਡੇ ਸਾਲਾਨਾ ਪਲਾਨਾਂ (1499 ਰੁਪਏ ਅਤੇ 2399 ਰੁਪਏ) ਦੀਆਂ ਕੀਮਤਾਂ 'ਚ ਵੀ 5 ਫੀਸਦੀ ਦੀ ਕਟੌਤੀ ਕੀਤੀ ਹੈ। ਇਹ ਆਫਰ 17 ਮਈ ਤੱਕ ਉਪਲਬਧ ਹੈ, ਜਿਸ ਦੇ ਤਹਿਤ ਯੂਜ਼ਰਸ ਨੂੰ 200 ਰੁਪਏ ਤੱਕ ਦੀ ਬਚਤ ਹੋ ਸਕਦੀ ਹੈ। ਹਾਲਾਂਕਿ, ਇਸ ਛੋਟ ਦਾ ਲਾਭ ਲੈਣ ਲਈ ਯੂਜ਼ਰਸ ਨੂੰ ਕੰਪਨੀ ਦੀ ਵੈੱਬਸਾਈਟ ਜਾਂ Self Care app ਰਾਹੀਂ ਰਿਚਾਰਜ ਕਰਵਾਉਣਾ ਹੋਵੇਗਾ।


author

Sunaina

Content Editor

Related News