ਕਰੋੜਾਂ ਯੂਜ਼ਰਸ ਲਈ Good News ! ਸਾਰਾ ਸਾਲ ਰੀਚਾਰਜ ਦੀ No Tension, ਆ ਗਿਆ ਧਾਕੜ ਪਲਾਨ

Sunday, May 03, 2026 - 12:42 PM (IST)

ਕਰੋੜਾਂ ਯੂਜ਼ਰਸ ਲਈ Good News ! ਸਾਰਾ ਸਾਲ ਰੀਚਾਰਜ ਦੀ No Tension, ਆ ਗਿਆ ਧਾਕੜ ਪਲਾਨ

ਗੈਜੇਟ ਡੈਸਕ - ਦੇਸ਼ ਦੀ ਦੂਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਆਪਣੇ 41 ਕਰੋੜ ਤੋਂ ਵੱਧ ਯੂਜ਼ਰਸ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਆਪਣੇ ਗਾਹਕਾਂ ਦੀ ਸਹੂਲਤ ਲਈ ਇਕ ਅਜਿਹਾ ਪਲਾਨ ਪੇਸ਼ ਕੀਤਾ ਹੈ, ਜਿਸ ਨਾਲ ਹੁਣ ਗਾਹਕਾਂ ਨੂੰ ਵਾਰ-ਵਾਰ ਮਹਿੰਗੇ ਰੀਚਾਰਜ ਕਰਵਾਉਣ ਦੀ ਚਿੰਤਾ ਨਹੀਂ ਰਹੇਗੀ।

ਕੀਮਤ ਅਤੇ Validity
ਏਅਰਟੈੱਲ ਦੇ ਇਸ ਨਵੇਂ ਅਤੇ ਸਸਤੇ ਸਾਲਾਨਾ ਪਲਾਨ ਦੀ ਕੀਮਤ 2249 ਰੁਪਏ ਰੱਖੀ ਗਈ ਹੈ। ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ 'ਚ ਗਾਹਕਾਂ ਨੂੰ ਪੂਰੇ 365 ਦਿਨਾਂ (ਇੱਕ ਸਾਲ) ਦੀ ਵੈਲੀਡਿਟੀ ਮਿਲਦੀ ਹੈ। ਇਸ ਪਲਾਨ ਨੂੰ ਲੈ ਕੇ ਯੂਜ਼ਰਸ ਇਕ ਸਾਲ ਲਈ ਰੀਚਾਰਜ ਦੀ ਟੈਂਸ਼ਨ ਤੋਂ ਮੁਕਤ ਹੋ ਸਕਦੇ ਹਨ।

ਮਿਲਣ ਵਾਲੇ ਫਾਇਦੇ

ਅਨਲਿਮਟਿਡ ਕਾਲਿੰਗ
- ਇਸ ਪਲਾਨ 'ਚ ਯੂਜ਼ਰਸ ਨੂੰ ਦੇਸ਼ ਭਰ 'ਚ ਕਿਸੇ ਵੀ ਲੋਕਲ ਅਤੇ ਐਸਟੀਡੀ ਨੈੱਟਵਰਕ 'ਤੇ ਪੂਰੇ ਸਾਲ ਲਈ ਅਨਲਿਮਟਿਡ ਕਾਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ।

SMS ਸਹੂਲਤ 
- ਕਾਲਿੰਗ ਦੇ ਨਾਲ-ਨਾਲ, ਕੰਪਨੀ ਇਸ ਪਲਾਨ 'ਚ ਕੁੱਲ 3600 ਮੁਫ਼ਤ SMS ਵੀ ਪ੍ਰਦਾਨ ਕਰ ਰਹੀ ਹੈ।

ਡਾਟਾ ਲਾਭ
- ਜੇਕਰ ਡਾਟਾ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਗਾਹਕਾਂ ਨੂੰ ਪੂਰੇ ਸਾਲ ਲਈ ਕੁੱਲ 30GB ਡੇਟਾ ਦਿੱਤਾ ਜਾਂਦਾ ਹੈ।

ਕਿਨ੍ਹਾਂ ਲਈ ਹੈ ਇਹ ਪਲਾਨ ਫਾਇਦੇਮੰਦ?

ਇਹ ਪਲਾਨ ਉਨ੍ਹਾਂ ਯੂਜ਼ਰਸ ਲਈ ਸਭ ਤੋਂ ਵਧੀਆ ਵਿਕਲਪ ਹੈ ਜਿਨ੍ਹਾਂ ਨੂੰ ਕਾਲਿੰਗ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਇੰਟਰਨੈੱਟ ਡੇਟਾ ਦੀ ਵਰਤੋਂ ਘੱਟ ਕਰਦੇ ਹਨ। ਕੰਪਨੀ ਨੇ ਆਪਣੇ ਪੋਰਟਫੋਲੀਓ 'ਚ ਬਦਲਾਅ ਕਰਦਿਆਂ ਲੰਬੀ ਵੈਲੀਡਿਟੀ ਵਾਲੇ ਪਲਾਨਾਂ 'ਤੇ ਜ਼ੋਰ ਦਿੱਤਾ ਹੈ ਤਾਂ ਜੋ ਗਾਹਕਾਂ ਨੂੰ ਮਹਿੰਗੇ ਰੀਚਾਰਜ ਤੋਂ ਰਾਹਤ ਮਿਲ ਸਕੇ।


author

Sunaina

Content Editor

Related News