ਸਾਵਧਾਨ! ਤੁਹਾਡਾ Smart TV ਕਰ ਰਿਹਾ ਹੈ ਤੁਹਾਡੀ ਜਾਸੂਸੀ ; ਤੁਰੰਤ ਕਰੋ ਇਹ ਕੰਮ ਨਹੀਂ ਤਾਂ...

Friday, May 01, 2026 - 11:16 AM (IST)

ਸਾਵਧਾਨ! ਤੁਹਾਡਾ Smart TV ਕਰ ਰਿਹਾ ਹੈ ਤੁਹਾਡੀ ਜਾਸੂਸੀ ; ਤੁਰੰਤ ਕਰੋ ਇਹ ਕੰਮ ਨਹੀਂ ਤਾਂ...

ਗੈਜੇਟ ਡੈਸਕ - ਭਾਰਤ  'ਚ ਸਮਾਰਟ ਟੀਵੀ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਟੀਵੀ 'ਤੇ ਤੁਸੀਂ ਆਪਣੇ ਮਨਪਸੰਦ ਪ੍ਰੋਗਰਾਮ ਦੇਖਦੇ ਹੋ, ਉਹ ਤੁਹਾਡੀ ਹਰ ਹਰਕਤ 'ਤੇ ਨਜ਼ਰ ਰੱਖ ਰਿਹਾ ਹੈ? ਹਾਲ ਹੀ ਦੀਆਂ ਰਿਪੋਰਟਾਂ ਅਨੁਸਾਰ, ਸਮਾਰਟ ਟੀਵੀ 'ਚ ਮੌਜੂਦ ਇਕ ਖਾਸ ਤਕਨੀਕ ਤੁਹਾਡੇ ਪਰਿਵਾਰ ਦੀ ਪ੍ਰਾਈਵੇਸੀ (ਨਿਜਤਾ) ਲਈ ਵੱਡਾ ਖਤਰਾ ਬਣ ਸਕਦੀ ਹੈ।

ਇਸ ਤਕਨੀਕ ਨੂੰ ACR (Automatic Content Recognition) ਕਿਹਾ ਜਾਂਦਾ ਹੈ। ਇਹ ਤੁਹਾਡੇ ਟੀਵੀ ਦੀ ਸਕ੍ਰੀਨ 'ਤੇ ਦਿਖਾਈ ਦੇਣ ਵਾਲੀ ਹਰ ਚੀਜ਼ ਦੀ ਲਗਾਤਾਰ ਜਾਂਚ ਕਰਦੀ ਹੈ ਅਤੇ ਹਰ ਕੁਝ ਸਕਿੰਟਾਂ 'ਚ ਸਕ੍ਰੀਨਸ਼ੌਟ ਜਾਂ ਸੈਂਪਲ ਲੈਂਦੀ ਰਹਿੰਦੀ ਹੈ। ਭਾਵੇਂ ਤੁਸੀਂ ਕੇਬਲ ਟੀਵੀ ਦੇਖ ਰਹੇ ਹੋ, ਗੇਮ ਖੇਡ ਰਹੇ ਹੋ ਜਾਂ ਲੈਪਟਾਪ ਕਨੈਕਟ ਕਰਕੇ ਕੁਝ ਦੇਖ ਰਹੇ ਹੋ, ACR ਇਹ ਪਛਾਣ ਲੈਂਦਾ ਹੈ ਕਿ ਤੁਸੀਂ ਕੀ ਦੇਖ ਰਹੇ ਹੋ। ਇਹ ਹੁਣ ਤੱਕ ਕਾਫੀ ਵੱਡੇ-ਵੱਡੇ ਬ੍ਰਾਂਡਾਂ 'ਚ ਪਹਿਲਾਂ ਤੋਂ ਹੀ ਚਾਲੂ (Default) ਰਹਿੰਦਾ ਹੈ।

ਇਸ ਤਕਨੀਕ ਰਾਹੀਂ ਇਕੱਠਾ ਕੀਤਾ ਗਿਆ ਡਾਟਾ ਇਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਨੂੰ ਵੇਚਿਆ ਜਾਂਦਾ ਹੈ। ਇਸ ਨਾਲ ਕੰਪਨੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿਹੜਾ ਸ਼ੋਅ ਕਿੰਨੀ ਦੇਰ ਦੇਖਿਆ, ਕੀ ਸਕਿਪ ਕੀਤਾ ਅਤੇ ਤੁਹਾਡੀਆਂ ਪਸੰਦਾਂ ਕੀ ਹਨ। ਇਸ ਜਾਣਕਾਰੀ ਦੇ ਅਧਾਰ 'ਤੇ ਤੁਹਾਨੂੰ ਟਾਰਗੇਟਡ ਇਸ਼ਤਿਹਾਰ ਦਿਖਾਏ ਜਾਂਦੇ ਹਨ। ਅਮਰੀਕਾ ਵਰਗੇ ਦੇਸ਼ਾਂ 'ਚ ਤਾਂ ਇਸ ਮੁੱਦੇ ਨੂੰ ਲੈ ਕੇ ਕਈ ਕੰਪਨੀਆਂ 'ਤੇ ਮੁਕੱਦਮੇ ਵੀ ਹੋ ਚੁੱਕੇ ਹਨ।

ਆਪਣੀ ਪ੍ਰਾਈਵੇਸੀ ਨੂੰ ਕਿਵੇਂ ਬਚਾਈਏ?

ਤੁਸੀਂ ਆਪਣੇ ਸਮਾਰਟ ਟੀਵੀ ਦੀਆਂ ਕੁਝ ਸੈਟਿੰਗਾਂ ਬਦਲ ਕੇ ਇਸ ਜਾਸੂਸੀ ਨੂੰ ਰੋਕ ਸਕਦੇ ਹੋ :-

- ਟੀਵੀ ਦੀ Privacy ਜਾਂ System Settings 'ਚ ਜਾਓ।
- ਉੱਥੇ Automatic Content Recognition, Viewing Data ਜਾਂ ACR ਨਾਮ ਦੇ ਆਪਸ਼ਨ ਨੂੰ ਲੱਭੋ।
- ਇਸ ਆਪਸ਼ਨ ਨੂੰ Off (ਬੰਦ) ਕਰ ਦਿਓ।
- ਕੁਝ ਟੀਵੀ 'ਚ ਇਹ 'Content Intelligence' ਜਾਂ 'Smart Insights' ਦੇ ਨਾਮ ਨਾਲ ਵੀ ਹੋ ਸਕਦਾ ਹੈ।

ਮਾਹਰਾਂ ਅਨੁਸਾਰ, ਨਵਾਂ ਟੀਵੀ ਖਰੀਦਣ ਸਮੇਂ ਉਸ ਦੀ ਪ੍ਰਾਈਵੇਸੀ ਪਾਲਿਸੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਅਤੇ ਸਮੇਂ-ਸਮੇਂ 'ਤੇ ਸੈਟਿੰਗਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੇਲੋੜਾ ਡਾਟਾ ਸ਼ੇਅਰ ਨਾ ਹੋਵੇ।


author

Sunaina

Content Editor

Related News