ਵਾਰ-ਵਾਰ ਰੀਚਾਰਜ ਦਾ ਝੰਜਟ ਖ਼ਤਮ ! ਸਿਰਫ਼ 489 'ਚ ਮਿਲੇਗੀ ਅਨਲਿਮਟਿਡ ਕਾਲਿੰਗ ਤੇ ਡਾਟਾ

Sunday, May 10, 2026 - 12:31 PM (IST)

ਵਾਰ-ਵਾਰ ਰੀਚਾਰਜ ਦਾ ਝੰਜਟ ਖ਼ਤਮ ! ਸਿਰਫ਼ 489 'ਚ ਮਿਲੇਗੀ ਅਨਲਿਮਟਿਡ ਕਾਲਿੰਗ ਤੇ ਡਾਟਾ

ਗੈਜੇਟ ਡੈਸਕ - ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ, ਜਿਸ ਕੋਲ ਲਗਭਗ 41 ਕਰੋੜ ਉਪਭੋਗਤਾ ਹਨ, ਨੇ ਆਪਣੇ ਗਾਹਕਾਂ ਲਈ ਇਕ ਸ਼ਾਨਦਾਰ ਲੰਬੀ ਵੈਲਿਡਿਟੀ ਵਾਲਾ ਪਲਾਨ ਲਾਂਚ ਕੀਤਾ ਹੈ। ਜੇਕਰ ਤੁਸੀਂ 28 ਦਿਨਾਂ ਦੀ ਘੱਟ ਵੈਲਿਡਿਟੀ ਵਾਲੇ ਪਲਾਨਸ ਤੋਂ ਤੰਗ ਆ ਚੁੱਕੇ ਹੋ, ਤਾਂ ਕੰਪਨੀ ਦਾ 489 ਰੁਪਏ ਵਾਲਾ ਇਹ ਪ੍ਰੀਪੇਡ ਪਲਾਨ ਤੁਹਾਡੀ ਟੈਨਸ਼ਨ ਖਤਮ ਕਰ ਸਕਦਾ ਹੈ।

ਪਲਾਨ ਦੇ ਮੁੱਖ ਫਾਇਦੇ :-

77 ਦਿਨਾਂ ਦੀ ਵੈਲਿਡਿਟੀ
- ਇਸ ਪਲਾਨ ਵਿੱਚ ਗਾਹਕਾਂ ਨੂੰ ਪੂਰੇ 77 ਦਿਨਾਂ ਦੀ ਲੰਬੀ ਵੈਲਿਡਿਟੀ ਮਿਲਦੀ ਹੈ, ਜਿਸਦਾ ਮਤਲਬ ਹੈ ਕਿ ਤੁਸੀਂ ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਰੀਚਾਰਜ ਤੋਂ ਮੁਕਤ ਹੋ ਜਾਵੋਗੇ।

ਅਨਲਿਮਟਿਡ ਕਾਲਿੰਗ
- ਇਸ ਪਲਾਨ ਦੇ ਤਹਿਤ ਉਪਭੋਗਤਾਵਾਂ ਨੂੰ ਸਾਰੇ ਲੋਕਲ ਅਤੇ ਐਸ.ਟੀ.ਡੀ. (STD) ਨੈੱਟਵਰਕਾਂ 'ਤੇ ਅਨਲਿਮਟਿਡ ਮੁਫਤ ਕਾਲਿੰਗ ਦੀ ਸਹੂਲਤ ਦਿੱਤੀ ਜਾਂਦੀ ਹੈ।

ਡਾਟਾ ਸਹੂਲਤ
- ਇਹ ਪਲਾਨ ਉਨ੍ਹਾਂ ਲਈ ਬਹੁਤ ਵਧੀਆ ਹੈ ਜੋ ਮੁੱਖ ਤੌਰ 'ਤੇ ਕਾਲਿੰਗ ਲਈ ਸਸਤਾ ਪਲਾਨ ਲੱਭ ਰਹੇ ਹਨ। ਇਸ 'ਚ ਪੂਰੀ ਵੈਲਿਡਿਟੀ ਲਈ ਕੁੱਲ  6GB ਡਾਟਾ ਮਿਲਦਾ ਹੈ, ਜੋ ਇੰਟਰਨੈੱਟ ਦੇ ਜ਼ਰੂਰੀ ਕੰਮਾਂ ਲਈ ਕਾਫੀ ਹੈ।

SMS ਸਹੂਲਤ 
- ਇਸ ਪਲਾਨ 'ਚ ਗਾਹਕਾਂ ਨੂੰ ਪੂਰੀ ਮਿਆਦ ਲਈ ਕੁੱਲ 600 ਮੁਫਤ SMS ਵੀ ਮਿਲਦੇ ਹਨ।

ਏਅਰਟੈੱਲ ਨੇ ਗਾਹਕਾਂ ਦੀ ਸਹੂਲਤ ਲਈ ਆਪਣੀ ਸੂਚੀ 'ਚ 56 ਦਿਨ, 60 ਦਿਨ ਅਤੇ 84 ਦਿਨਾਂ ਵਾਲੇ ਹੋਰ ਵੀ ਕਈ ਕਿਫਾਇਤੀ ਪਲਾਨ ਸ਼ਾਮਲ ਕੀਤੇ ਹਨ। ਇਹ ਕਦਮ ਉਨ੍ਹਾਂ ਉਪਭੋਗਤਾਵਾਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ ਜੋ ਘੱਟ ਕੀਮਤ 'ਚ ਲੰਬੇ ਸਮੇਂ ਤੱਕ ਜੁੜੇ ਰਹਿਣਾ ਚਾਹੁੰਦੇ ਹਨ।


author

Sunaina

Content Editor

Related News