iPhone 18 ਦੇ ਲਾਂਚ ਤੋਂ ਪਹਿਲਾਂ ਗਾਹਕਾਂ ਨੂੰ ਵੱਡਾ ਝਟਕਾ! ਸਸਤੇ ਮਾਡਲ ਹੋ ਸਕਦੇ ਨੇ ਮਹਿੰਗੇ, ਜਾਣੋ ਕੀ ਹੈ ਕਾਰਨ
Friday, May 15, 2026 - 12:07 PM (IST)
ਗੈਜੇਟ ਡੈਸਕ - ਐਪਲ ਦੀ ਆਉਣ ਵਾਲੀ iPhone 18 ਸੀਰੀਜ਼ ਨੂੰ ਲੈ ਕੇ ਇਕ ਵੱਡੀ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਆਈਫੋਨ ਪ੍ਰੇਮੀਆਂ ਲਈ ਚੰਗੀ ਅਤੇ ਬੁਰੀ ਦੋਵੇਂ ਤਰ੍ਹਾਂ ਦੀਆਂ ਖਬਰਾਂ ਹਨ। ਜਿੱਥੇ ਕੰਪਨੀ ਆਪਣੇ ਪ੍ਰੀਮੀਅਮ 'Pro' ਮਾਡਲਾਂ ਦੀਆਂ ਕੀਮਤਾਂ ਨੂੰ ਸਥਿਰ ਰੱਖ ਸਕਦੀ ਹੈ, ਉੱਥੇ ਹੀ ਸਸਤੇ ਜਾਂ ਬੇਸ ਮਾਡਲ ਖਰੀਦਣ ਵਾਲੇ ਗਾਹਕਾਂ ਨੂੰ ਵੱਧ ਕੀਮਤ ਚੁਕਾਉਣੀ ਪੈ ਸਕਦੀ ਹੈ।
Pro ਮਾਡਲਾਂ ਦੀ ਕੀਮਤ 'ਚ ਨਹੀਂ ਹੋਵੇਗਾ ਵੱਡਾ ਬਦਲਾਅ
ਰਿਪੋਰਟਾਂ ਦੇ ਮੁਤਾਬਕ, ਐਪਲ ਇਸ ਸਾਲ iPhone 18 Pro ਅਤੇ iPhone 18 Pro Max ਦੀਆਂ ਕੀਮਤਾਂ ਪਿਛਲੇ ਮਾਡਲਾਂ ਵਰਗੀਆਂ ਹੀ ਰੱਖ ਸਕਦਾ ਹੈ। iPhone 18 Pro ਦੀ ਸ਼ੁਰੂਆਤੀ ਕੀਮਤ 1,099 ਡਾਲਰ ਅਤੇ Pro Max ਦੀ ਕੀਮਤ 1,199 ਡਾਲਰ ਰਹਿਣ ਦੀ ਸੰਭਾਵਨਾ ਹੈ। ਕੰਪਨੀ ਦੀ ਇਹ ਰਣਨੀਤੀ ਸੈਮਸੰਗ ਦੇ Galaxy S26 ਪਲਾਨ ਵਰਗੀ ਮੰਨੀ ਜਾ ਰਹੀ ਹੈ, ਤਾਂ ਜੋ ਪ੍ਰੀਮੀਅਮ ਗਾਹਕਾਂ 'ਤੇ ਵਾਧੂ ਬੋਝ ਨਾ ਪਵੇ।
ਬੇਸ ਮਾਡਲ ਕਿਉਂ ਹੋਣਗੇ ਮਹਿੰਗੇ?
ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਬੇਸ iPhone 18, iPhone Air 2 ਅਤੇ iPhone 18e ਦੇ ਖਰੀਦਦਾਰਾਂ ਲਈ ਚਿੰਤਾ ਵੱਧ ਸਕਦੀ ਹੈ। ਇਸ ਦਾ ਮੁੱਖ ਕਾਰਨ ਮੈਮੋਰੀ ਅਤੇ ਸਟੋਰੇਜ ਦੀ ਵਧਦੀ ਲਾਗਤ ਦੱਸਿਆ ਜਾ ਰਿਹਾ ਹੈ। ਇਹ ਵੀ ਸੰਭਾਵਨਾ ਹੈ ਕਿ ਐਪਲ 128GB ਵੇਰੀਐਂਟ ਨੂੰ ਪੂਰੀ ਤਰ੍ਹਾਂ ਹਟਾ ਕੇ 256GB ਸਟੋਰੇਜ ਤੋਂ ਸ਼ੁਰੂਆਤ ਕਰੇ, ਜਿਸ ਕਾਰਨ ਸ਼ੁਰੂਆਤੀ ਕੀਮਤਾਂ 'ਚ ਵਾਧਾ ਹੋ ਸਕਦਾ ਹੈ।
ਲਾਂਚ ਰਣਨੀਤੀ 'ਚ ਪਹਿਲੀ ਵਾਰ ਵੱਡਾ ਬਦਲਾਅ
ਐਪਲ ਦੇ ਇਤਿਹਾਸ 'ਚ ਪਹਿਲੀ ਵਾਰ ਹੋ ਸਕਦਾ ਹੈ ਕਿ ਕੰਪਨੀ ਸਾਰੇ ਮਾਡਲ ਇਕੋ ਸਮੇਂ ਲਾਂਚ ਨਾ ਕਰੇ। ਜਾਣਕਾਰੀ ਮੁਤਾਬਕ:
- ਸਤੰਬਰ 2026 'ਚ ਸਿਰਫ਼ iPhone 18 Pro, Pro Max ਅਤੇ ਸ਼ਾਇਦ iPhone Fold ਜਾਂ Ultra ਮਾਡਲ ਲਾਂਚ ਕੀਤੇ ਜਾਣਗੇ।
- 2027 ਦੀ ਸ਼ੁਰੂਆਤ ਤੱਕ ਬੇਸ iPhone 18 ਅਤੇ ਹੋਰ ਸਸਤੇ ਮਾਡਲਾਂ ਦਾ ਲਾਂਚ ਟਾਲਿਆ ਜਾ ਸਕਦਾ ਹੈ।
ਇਸ ਫੈਸਲੇ ਨਾਲ ਉਨ੍ਹਾਂ ਗਾਹਕਾਂ ਨੂੰ ਵੱਡਾ ਝਟਕਾ ਲੱਗੇਗਾ ਜੋ ਤਿਉਹਾਰਾਂ ਜਾਂ ਕ੍ਰਿਸਮਸ ਦੇ ਸੀਜ਼ਨ ਦੌਰਾਨ ਨਵਾਂ ਅਤੇ ਸਸਤਾ ਆਈਫੋਨ ਖਰੀਦਣਾ ਚਾਹੁੰਦੇ ਹਨ, ਕਿਉਂਕਿ ਉਸ ਸਮੇਂ ਬਾਜ਼ਾਰ 'ਚ ਸਿਰਫ ਮਹਿੰਗੇ Pro ਮਾਡਲ ਹੀ ਉਪਲਬਧ ਹੋਣਗੇ। ਹਾਲਾਂਕਿ, ਐਪਲ ਵੱਲੋਂ ਅਜੇ ਤੱਕ ਇਹਨਾਂ ਕੀਮਤਾਂ ਜਾਂ ਲਾਂਚ ਪਲਾਨ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
