IPhone ਯੂਜਰਸ ਦੀ ਲੱਗੇਗੀ ਲਾਟਰੀ; ਕੰਪਨੀ ਨੂੰ ਮੋੜਣੇ ਪੈਣਗੇ 2377 ਕਰੋੜ ਰੁਪਏ

Wednesday, May 06, 2026 - 01:16 PM (IST)

IPhone ਯੂਜਰਸ ਦੀ ਲੱਗੇਗੀ ਲਾਟਰੀ; ਕੰਪਨੀ ਨੂੰ ਮੋੜਣੇ ਪੈਣਗੇ 2377 ਕਰੋੜ ਰੁਪਏ

ਗੈਜੇਟ ਡੈਸਕ - ਦੁਨੀਆ ਦੀ ਦਿੱਗਜ ਟੈਕਨਾਲੋਜੀ ਕੰਪਨੀ Apple ਆਪਣੇ ਹੀ ਕੀਤੇ ਵਾਅਦਿਆਂ ਕਾਰਨ ਕਾਨੂੰਨੀ ਮੁਸੀਬਤ 'ਚ ਫਸ ਗਈ ਹੈ। ਕੰਪਨੀ ਨੇ 250 ਮਿਲੀਅਨ ਡਾਲਰ (ਲਗਭਗ 2377 ਕਰੋੜ ਰੁਪਏ) ਦੇ ਇਕ ਵੱਡੇ ਸਮਝੌਤੇ 'ਤੇ ਸਹਿਮਤੀ ਜਤਾਈ ਹੈ। ਇਹ ਮਾਮਲਾ iPhone 16 ਅਤੇ iPhone 15 Pro ਦੇ ਯੂਜ਼ਰਸ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੂੰ ਹੁਣ ਕੰਪਨੀ ਵੱਲੋਂ ਮੁਆਵਜ਼ਾ ਦਿੱਤਾ ਜਾ ਸਕਦਾ ਹੈ।

ਕੀ ਹੈ ਪੂਰਾ ਮਾਮਲਾ?
ਇਹ ਵਿਵਾਦ ਐਪਲ ਦੇ Siri ਅਤੇ Apple Intelligence ਫੀਚਰਸ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਐਪਲ ਨੇ WWDC 2024 ਦੌਰਾਨ ਇਨ੍ਹਾਂ ਫੀਚਰਸ ਦਾ ਜ਼ੋਰਦਾਰ ਪ੍ਰਚਾਰ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਨਵੇਂ ਆਈਫੋਨ ਮਾਡਲ ਇਨ੍ਹਾਂ ਉੱਨਤ AI ਟੂਲਸ ਨਾਲ ਲੈਸ ਹੋਣਗੇ। ਪਰ ਜਦੋਂ ਇਹ ਫੋਨ ਬਾਜ਼ਾਰ 'ਚ ਆਏ, ਤਾਂ Genmoji, Playground ਅਤੇ ChatGPT ਇੰਟੀਗ੍ਰੇਸ਼ਨ ਵਰਗੇ ਕਈ ਅਹਿਮ ਫੀਚਰਸ ਗਾਇਬ ਸਨ ਜਾਂ ਅਧੂਰੇ ਸਨ। ਗਾਹਕਾਂ ਦਾ ਦੋਸ਼ ਹੈ ਕਿ ਕੰਪਨੀ ਦੀ ਮਾਰਕੀਟਿੰਗ ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ।

ਕਿਨ੍ਹਾਂ ਨੂੰ ਮਿਲੇਗਾ ਫਾਇਦਾ?
ਇਹ ਕਲਾਸ ਐਕਸ਼ਨ ਮੁਕੱਦਮਾ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੇ 10 ਜੂਨ 2024 ਤੋਂ 29 ਮਾਰਚ 2025 ਦੇ ਵਿਚਕਾਰ iPhone 16 ਜਾਂ iPhone 15 Pro ਖਰੀਦਿਆ ਸੀ। ਰਿਪੋਰਟਾਂ ਅਨੁਸਾਰ, ਅਮਰੀਕਾ 'ਚ ਯੋਗ ਗਾਹਕਾਂ ਨੂੰ ਪ੍ਰਤੀ ਡਿਵਾਈਸ 25 ਡਾਲਰ ਤੋਂ ਲੈ ਕੇ 95 ਡਾਲਰ ਤੱਕ ਦਾ ਭੁਗਤਾਨ ਮਿਲ ਸਕਦਾ ਹੈ। ਹਾਲਾਂਕਿ ਐਪਲ ਨੇ ਕਿਸੇ ਵੀ ਗਲਤੀ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ, ਪਰ ਲੰਬੇ ਕਾਨੂੰਨੀ ਵਿਵਾਦ ਤੋਂ ਬਚਣ ਲਈ ਉਹ ਇਸ ਸਮਝੌਤੇ ਲਈ ਤਿਆਰ ਹੋ ਗਏ ਹਨ।

ਟੈਕ ਇੰਡਸਟਰੀ ਲਈ ਸਬਕ 
ਐਪਲ ਵੱਲੋਂ ਲਾਂਚ ਤੋਂ ਪਹਿਲਾਂ ਵੱਡੇ ਵਾਅਦੇ ਕਰਨਾ ਅਤੇ ਬਾਅਦ 'ਚ ਫੀਚਰਸ ਨੂੰ ਹੌਲੀ-ਹੌਲੀ ਰੋਲ ਆਊਟ ਕਰਨਾ ਯੂਜ਼ਰਸ ਨੂੰ ਰਾਸ ਨਹੀਂ ਆਇਆ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਮਝੌਤਾ ਪੂਰੀ ਟੈਕ ਇੰਡਸਟਰੀ ਲਈ ਇਕ ਵੱਡਾ ਸਬਕ ਹੈ ਕਿ ਮਾਰਕੀਟਿੰਗ ਦੌਰਾਨ ਕੀਤੇ ਗਏ ਦਾਅਵਿਆਂ ਦਾ ਪੂਰਾ ਹੋਣਾ ਕਿੰਨਾ ਜ਼ਰੂਰੀ ਹੈ।


author

Sunaina

Content Editor

Related News