ਟ੍ਰਿਪਲ ਰੀਅਰ ਕੈਮਰੇ ਨਾਲ ਜਿਓਨੀ ਨੇ ਲਾਂਚ ਕੀਤਾ ਇਹ ਸਮਾਰਟਫੋਨ
Tuesday, Sep 29, 2020 - 10:30 PM (IST)

ਗੈਜੇਟ ਡੈਸਕ—ਜਿਓਨੀ ਨੇ ਆਪਣੀ ਐੱਸ-ਸੀਰੀਜ਼ ਤਹਿਤ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕਰੀਬ 3 ਸਾਲ ਪਹਿਲਾਂ ਐੱਸ.-ਸੀਰੀਜ਼ ਫੋਨ 2017 ’ਚ ਪੇਸ਼ ਕੀਤਾ ਸੀ ਅਤੇ ਹੁਣ ਕੰਪਨੀ ਨੇ Gionee S12 Lite ਤੋਂ ਪਰਦਾ ਚੁੱਕ ਦਿੱਤਾ ਹੈ। ਜਿਓਨੀ ਨੇ ਅਜੇ ਨਵੇਂ ਹੈਂਡਸੈੱਟ ਦੀ ਕੀਮਤ ਅਤੇ ਸਪੈਸੀਫਿਕੇਸ਼ਨ ਦਾ ਖੁਲਾਸਾ ਨਹੀਂ ਕੀਤਾ ਹੈ। ਜਿਓਨੀ ਐੱਸ12 ਲਾਈਟ ਐਂਡ੍ਰਾਇਡ 10 ਆਪਰੇਟਿੰਗ ਸਿਸਟਮ ’ਤੇ ਚੱਲਦਾ ਹੈ ਅਤੇ 32 ਜੀ.ਬੀ. ਇਨਬਿਲਟ ਸਟੋਰੇਜ਼ ਨਾਲ ਆਉਂਦਾ ਹੈ। ਫੋਨ ਬਲੂ ਅਤੇ ਗ੍ਰੇ ਕਲਰ ’ਚ ਮਿਲੇਗਾ।
ਸਪੈਸੀਫਿਕੇਸ਼ਨਸ
ਜਿਓਨੀ ਐੱਸ12 ਲਾਈਟ ’ਚ 6.52 ਇੰਚ ਐੱਚ.ਡੀ.+ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1600 ਪਿਕਸਲ ਹੈ। ਫੋਨ ’ਚ ਆਕਟਾ-ਕੋਰ ਮੀਡੀਆਟੇਕ ਹੀਲੀਓ ਏ25 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 3ਜੀ.ਬੀ. ਰੈਮ ਹੈ। ਇਨਬਿਲਟ ਸਟੋਰੇਜ਼ 32ਜੀ.ਬੀ. ਹੈ। ਜਿਓਨੀ ਦਾ ਇਹ ਸਮਾਰਟਫੋਨ ਐਂਡ੍ਰਾਇਡ 10 ਆਪਰੇਟਿੰਗ ਸਿਸਟਮ ’ਤੇ ਚੱਲਦਾ ਹੈ। ਫੋਨ ਡਿਊਲ ਸਿਮ ਸਪੋਰਟ ਕਰਦਾ ਹੈ। ਹੈਂਡਸੈੱਟ ’ਚ ਰੀਅਰ ’ਤੇ ਫਿਗਰਪਿ੍ਰੰਟ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਜਿਓਨੀ ਐੱਸ12 ਲਾਈਟ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ। ਫੋਨ ’ਚ 13 ਮੈਗਾਪਿਕਸਲ ਪ੍ਰਾਈਮਰੀ ਅਤੇ 5 ਮੈਗਾਪਿਕਸਲ ਅਲਟਰਾ-ਵਾਇਡ ਐਂਗਲ ਲੈਂਸ ਨਾਲ 12 ਮੈਗਾਪਿਕਸਲ ਡੈਪਥ ਸੈਂਸਰ ਹੈ। ਫੋਨ ’ਚ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਦੋਵੇਂ ਕੈਮਰੇ ਐੱਚ.ਡੀ. ਵੀਡੀਓ ਰਿਕਾਡਿੰਗ ਕਰ ਸਕਦੇ ਹਨ। ਹਾਲ ਹੀ ’ਚ ਜਿਓਨੀ ਨੇ ਭਾਰਤ ’ਚ ਐਂਟਰੀ-ਲੇਵਲ ਜਿਓਨੀ ਮੈਕਸ ਫੋਨ ਲਾਂਚ ਕੀਤਾ ਸੀ। 5,999 ਰੁਪਏ ਵਾਲੇ ਇਸ ਫੋਨ ’ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ’ਚ 2 ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ ਐਂਡ੍ਰਾਇਡ 10 ’ਤੇ ਚੱਲਦਾ ਹੈ।