ਰਾਸਤੇ ਬੰਦ ਕਰਨ 'ਤੇ ਪੁਲਸ ਵਾਲਿਆਂ ਨਾਲ ਉਲਝੇ MP ਸੁਖਜਿੰਦਰ ਰੰਧਾਵਾ, ਆਖ 'ਤੀ ਇਹ ਗੱਲ

Tuesday, Feb 24, 2026 - 09:18 AM (IST)

ਰਾਸਤੇ ਬੰਦ ਕਰਨ 'ਤੇ ਪੁਲਸ ਵਾਲਿਆਂ ਨਾਲ ਉਲਝੇ MP ਸੁਖਜਿੰਦਰ ਰੰਧਾਵਾ, ਆਖ 'ਤੀ ਇਹ ਗੱਲ

ਚੰਡੀਗੜ੍ਹ : ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਵਿਖੇ ਥਾਣੇ ਦਾ ਰਾਸਤਾ ਬੈਰੀਕੇਡ ਲਗਾ ਕੇ ਬੰਦ ਕਰਨ ਨੂੰ ਲੈ ਕੇ ਪੁਲਸ ਮੁਲਾਜ਼ਮਾਂ 'ਤੇ ਜੰਮ ਕੇ ਵਰ੍ਹੇ। ਰਾਤ ਦੇ ਸਮੇਂ ਰਾਸਤੇ ਬੰਦ ਕਰਨ ਨੂੰ ਲੈ ਕੇ ਪੁਲਸ ਵਾਲਿਆਂ ਮੁਲਾਜ਼ਮਾਂ ਨਾਲ ਉਲਝਦੇ ਹੋਏ MP ਸੁਖਜਿੰਦਰ ਰੰਧਾਵਾ ਨੇ ਗੁੱਸੇ ਵਿਚ ਉਨ੍ਹਾਂ ਦੀ ਕਲਾਸ ਲਗਾਉਂਦੇ ਹੋਏ ਕਿਹਾ ਕਿ ਤੁਸੀਂ ਸਾਰੇ ਰਾਸਤੇ ਬੰਦ ਕਰ ਦਿੱਤੇ। ਕੀ ਪੁਲਸ ਸਿਰਫ਼ ਆਪਣੇ-ਆਪ ਦੀ ਰੱਖਿਆ ਲਈ ਉੱਥੇ ਖੜ੍ਹੀ ਹੈ। ਇਹ ਰਾਸਤੇ ਤੁਸੀਂ ਮੇਰੇ ਆਉਣ ਲਈ ਖੋਲ੍ਹ ਦਿੱਤੇ ਬਾਕੀ ਦੇ ਲੋਕ ਕਿਹੜੇ ਪਾਸੇ ਤੋਂ ਲੰਘਣਗੇ। ਆਮ ਲੋਕ ਤੁਹਾਡੀ ਇਸ ਹਰੱਕਤ ਨਾਲ ਕਿਥੇ ਜਾਣਗੇ। 

ਇਹ ਵੀ ਪੜ੍ਹੋ : ‘ਭਾਰਤ ਟੈਕਸੀ’ ਨਾਲ ਬਦਲੇਗੀ ਹੁਣ ਡਰਾਈਵਰਾਂ ਦੀ ਕਿਸਮਤ! ਅਮਿਤ ਸ਼ਾਹ ਦਾ ਵੱਡਾ ਬਿਆਨ

 

MP ਰੰਧਾਵਾ ਨੇ ਪੁਲਸ ਵਾਲਿਆਂ ਨਾਲ ਉਲਝੇ ਹੋਏ ਕਿਹਾ ਰਾਸਤੇ ਬੰਦ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਦੱਸ ਦੇਈਏ ਕਿ ਬੀਤੀ ਦੇਰ ਰਾਤ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਦੇ ਨੇੜੇ ਥਾਣਿਆਂ ਅਤੇ ਨਾਕਿਆਂ ਦਾ ਅਚਾਨਕ ਦੌਰਾ ਕਰਦੇ ਹੋਏ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਥਾਣਾ ਡੇਰਾ ਬਾਬਾ ਨਾਨਕ ਦੇ ਰਸਤੇ ਨੂੰ ਪੁਲਸ ਮੁਲਾਜ਼ਮਾਂ ਵੱਲੋਂ ਬੰਦ ਕਰ ਦਿੱਤਾ ਗਿਆ। ਰਾਸਤੇ ਬੰਦ ਕੀਤੇ ਦੇਖ MP ਸੁਖਜਿੰਦਰ ਸਿੰਘ ਰੰਧਾਵਾ ਪੁਲਸ ਮੁਲਾਜ਼ਮਾਂ 'ਤੇ ਭੜਕ ਗਏ। ਥਾਣੇ ਦਾ ਰਸਤਾ ਬੰਦ ਹੋਣ 'ਤੇ ਉਨ੍ਹਾਂ ਨੇ ਪੁਲਸ ਨੂੰ ਕਈ ਸਵਾਲ ਕੀਤੇ, ਜਿਸ ਦੌਰਾਨ ਉਨ੍ਹਾਂ ਨੂੰ ਗੁੱਸਾ ਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਡੇਰਾ ਬਾਬਾ ਨਾਨਕ ਦੇ ਲੋਕਾਂ ਜਾਂ ਆਮ ਲੋਕਾਂ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਕਿਥੇ ਜਾਣ। ਰਸਤੇ ਬੰਦ ਹੋਣ ਕਾਰਨ ਕਿਵੇਂ ਉਹ ਥਾਣਿਆਂ ਤੱਕ ਪਹੁੰਚਣਗੇ?

ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ ਮਾਲਾਮਾਲ ਹੋਣਗੇ ਕੇਂਦਰੀ ਮੁਲਾਜ਼ਮ! ਇੰਨੇ ਫੀਸਦੀ ਵਧੇਗਾ ਮਹਿੰਗਾਈ ਭੱਤਾ

ਉਨ੍ਹਾਂ ਕਿਹਾ ਕਿ ਜਦੋਂ ਇੱਕ ਪੁਲਸ ਵਾਲੇ ਨੇ ਮੇਰੀ ਕਾਰ ਨੂੰ ਆਉਂਦੇ ਦੇਖਿਆ ਤਾਂ ਉਨ੍ਹਾਂ ਨੇ ਰਸਤਾ ਖੋਲ੍ਹ ਦਿੱਤਾ। ਤੁਹਾਡੀ ਪੁਲਸ ਅਤੇ ਤੁਹਾਡੇ ਅਧਿਕਾਰੀ ਮਰ ਚੁੱਕੇ ਹਨ। ਰੰਧਾਵਾ ਨੇ ਪੁਲਸ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਮੋਟੀਆਂ ਤਨਖਾਵਾਂ ਤਾਂ ਮਿਲ ਰਹੀਆਂ ਹਨ ਪਰ ਉਹ ਆਪਣੀ ਡਿਊਟੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ।.ਹੱਦ ਹੀ ਹੋ ਗਈ, ਸੱਤਿਆਨਾਸ਼ ਕਰ'ਤਾ ਤੁਸੀਂ ਪੰਜਾਬ ਦਾ। ਇੰਨੀਆਂ ਵੱਡੀਆਂ ਵਾਰਦਾਤਾਂ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਸਬਕ ਨਹੀ ਲੈ ਰਿਹਾ। ਰੰਧਾਵਾ ਨੇ ਸਥਿਤੀ ਨਾਲ ਨਜਿੱਠਣ ਲਈ ਪੁਲਸ ਕਾਰਵਾਈ ‘ਤੇ ਸਵਾਲ ਉਠਾਏ ਤੇ ਐਸਐਸਪੀ ਗੁਰਦਾਸਪੁਰ ਆਦੀਆਂ ਤੇ ਦੋਰਾਂਗਲਾ ਪੁਲਿਸ ਸਟੇਸ਼ਨ ਦੇ ਐਸਐਚਓ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। 

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ

ਜ਼ਿਕਰਯੋਗ ਹੈ ਕਿ ਬੀਤੇ ਦਿਨ ਗੁਰਦਾਸਪੁਰ ਦੇ ਸਰਹੱਦੀ ਪਿੰਡ ਆਦੀਆਂ ‘ਚ ਪੁਲਸ ਚੌਂਕੀ 'ਤੇ ਹਮਲਾ ਕਰਕੇ ਦੋ ਪੁਲਸ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੁਖਜਿੰਦਰ ਸਿੰਘ ਰੰਧਾਵਾ ਇਸ ਦੌਰਾਨ ਕੋਟਲੀ ਸੂਰਤ ਮੱਲੀ ਪੁਲਸ ਸਟੇਸ਼ਨ ਨੇੜੇ ਵੀ ਪੁੱਜੇ, ਜਿੱਥੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁਲਸ ਚੌਕੀਆਂ ਜਾਂ ਪੁਲਸ ਸਟੇਸ਼ਨ ਦੇ ਬਾਹਰ ਕੋਈ ਗਾਰਡ ਮੌਜੂਦ ਨਹੀਂ ਸਨ। ਨਾਕਿਆਂ ‘ਤੇ ਵੀ ਕੋਈ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਹੈ। ਉਨ੍ਹਾਂ ਕਿਹਾ, “ਸ਼ਰਮ ਦੀ ਗੱਲ ਹੈ ਕਿ ਚੈੱਕ ਪੋਸਟ ‘ਤੇ ਕੋਈ ਨਹੀਂ। ਇੱਕ ਸੰਸਦ ਮੈਂਬਰ ਲੋਕਾਂ ਲਈ ਰਾਤ ਦੇ ਸਮੇਂ ਸੜਕ ‘ਤੇ ਘੁੰਮ ਰਿਹਾ ਹੈ, ਜਿੱਥੇ ਕੋਈ ਐਸਐਚਓ ਨਹੀਂ। ਪੰਜਾਬ ਇਸ ਤਰ੍ਹਾਂ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ?

ਇਹ ਵੀ ਪੜ੍ਹੋ : ਵਿਦਿਆਰਥਣ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ! ਪਹਿਲਾਂ ਕੀਤਾ ਜਬਰ-ਜ਼ਨਾਹ, ਫ਼ਿਰ ਸੈਨੀਟਾਈਜ਼ਰ ਪਾ ਕੇ ਲਾ 'ਤੀ ਅੱਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News