ਜਾਣੋ ਮੈਨੁਅਲ ਗਿਅਰਬਾਕਸ ਅਤੇ ਆਟੋਮੈਟਿਕ ਟਰਾਂਸਮਿਸ਼ਨ ਦੇ ਫਾਇਦੇ ਤੇ ਨੁਕਸਾਨ

02/02/2021 1:32:43 PM

ਆਟੋ ਡੈਸਕ– ਕਾਰ ਨਿਰਮਾਤਾ ਕੰਪਨੀਆਂ ਅੱਜ-ਕੱਲ੍ਹ ਆਪਣੀਆਂ ਬਹੁਤ ਸਾਰੀਆਂ ਕਾਰਾਂ ਨੂੰ ਮੈਨੁਅਲ ਗਿਅਰਬਾਕਸ ਦੇ ਨਾਲ-ਨਾਲ ਆਟੋਮੈਟਿਕ ਟਰਾਂਸਮਿਸ਼ਨ ਦੇ ਬਦਲ ਨਾਲ ਵੀ ਲਿਆ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਮੈਨੁਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ’ਚ ਕੀ ਫਰਕ ਹੁੰਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸਿਆ ਜਾਵੇਗਾ ਕਿ ਤੁਹਾਡੇ ਲਈ ਕਿਹੜੇ ਟਰਾਂਸਮਿਸ਼ਨ ਵਾਲੀ ਕਾਰ ਠੀਕ ਰਹੇਗੀ। 

ਮੈਨੁਅਲ ਟਰਾਂਸਮਿਸ਼ਨ
ਇਨ੍ਹੀਂ ਦਿਨੀਂ ਲੋਕ ਆਟੋਮੈਟਿਕ ਕਾਰਾਂ ਵਲ ਜ਼ਿਆਦਾ ਆਕਰਸ਼ਿਤ ਹੋ ਰਹੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਮੈਨੁਅਲ ਟਰਾਂਸਮਿਸ਼ਨ ਵਾਲੀਆਂ ਕਾਰਾਂ ਅੱਜ ਵੀ ਕਾਫੀ ਕਾਮਯਾਬ ਹਨ। ਮੈਨੁਅਲ ਟਰਾਂਸਮਿਸ਼ਨ ਦਾ ਰੱਖ-ਰਖਾਅ ਘੱਟ ਘੱਟ ਕਰਨਾ ਪੈਂਦਾ ਹੈ ਜਿਸ ਨਾਲ ਤੁਹਾਡੀ ਜੇਬ ’ਤੇ ਵਾਧੂ ਬੋਝ ਨਹੀਂ ਪੈਂਦਾ। ਮੈਨੁਅਲ ਕਾਰਾਂ ਦੀ ਮਾਈਲੇਜ ਵੀ ਆਟੋਮੈਟਿਕ ਕਾਰਾਂ ਨਾਲੋਂ ਜ਼ਿਆਦਾ ਹੁੰਦੀ ਹੈ। ਪਹਾੜੀ ਇਲਾਕੇ ’ਚ ਜਦੋਂ ਪਾਵਰ ਦੀ ਜ਼ਿਆਦਾ ਲੋੜ ਹੁੰਦੀ ਹੈ ਤਾਂ ਉਸ ਸਮੇਂ ਆਟੋਮੈਟਿਕ ਕਾਰ ’ਚ ਸਮੱਸਿਆ ਆ ਸਕਦੀ ਹੈ ਪਰ ਮੈਨੁਅਲ ਕਾਰ ਨੂੰ ਤੁਸੀਂ ਪਹਾੜੀ ਇਲਾਕੇ ’ਚ ਆਸਾਨੀ ਨਾਲ ਚੜ੍ਹਾ ਸਕਦੇ ਹੋ। ਇਸ ਤੋਂ ਇਲਾਵਾ ਮੈਨੁਅਲ ਦੇ ਮੁਕਾਬਲੇ ਆਟੋਮੈਟਿਕ ਕਾਰਾਂ ਜ਼ਿਆਦਾ ਮਹਿੰਦੀਆਂ ਵੀ ਹੁੰਦੀਆਂ ਹਨ। 

ਆਟੋਮੈਟਿਕ ਟਰਾਂਸਮਿਸ਼ਨ
ਆਟੋਮੈਟਿਕ ਟਰਾਂਸਮਿਸ਼ਨ ਵਾਲੀਆਂ ਕਾਰਾਂ ਮੈਨੁਅਲ ਦੇ ਮੁਕਾਬਲੇ ਲੰਬੇ ਸਫ਼ਰ ਲਈ ਜ਼ਿਆਦਾ ਆਰਾਮਦਾਇਕ ਰਹਿੰਦੀਆਂ ਹਨ। ਤੁਹਾਨੂੰ ਲੰਬੇ ਸਫ਼ਰ ਦੌਰਾਨ ਵਾਰ-ਵਾਰ ਕਲੱਚ ਦਬਾਅ ਕੇ ਗਿਅਰ ਨਹੀਂ ਬਦਲਣਾ ਪੈਂਦਾ ਕਿਉਂਕਿ ਤੁਹਾਡੀ ਕਾਰ ਖ਼ੁਦ ਹੀ ਇੰਜਣ ਦੀ ਲੋੜ ਦੇ ਹਿਸਾਬ ਨਾਲ ਗਿਅਰ ਸ਼ਿਫਟ ਕਰ ਲਵੇਗੀ। ਜ਼ਿਆਦਾ ਭੀੜ ਵਾਲੇ ਇਲਾਕਿਾਂ ’ਚ ਆਟੋਮੈਟਿਕ ਕਾਰ ਨੂੰ ਚਲਾਉਣਾ ਆਸਾਨ ਹੁੰਦਾ ਹੈ। ਜੇਕਰ ਤੁਸੀਂ ਡਰਾਈਵਿੰਗ ਸਿਖ ਰਹੇ ਹੋ ਤਾਂ ਵੀ ਤੁਹਾਡੇ ਲਈ ਆਟੋਮੈਟਿਕ ਕਾਰ ਚਲਾਉਣਾ ਕਾਫੀ ਆਸਾਨ ਹੈ। 
ਕਾਰ ਖ਼ਰੀਦਦੇ ਸਮੇਂ ਕਈ ਲੋਕ ਕੰਫਰਟ ਚਾਹੁੰਦੇ ਹਨ, ਉਥੇ ਹੀ ਕੁਝ ਲੋਕ ਆਪਣੇ ਬਜਟ ਦਾ ਧਿਆਨ ਰੱਖਦੇ ਹੋਏ ਹੀ ਇਸ ਨੂੰ ਖ਼ਰੀਦਦੇ ਹਨ। ਤੁਸੀਂ ਆਪਣੀ ਲੋੜ ਦੇ ਹਿਸਾਬ ਨਾਲ ਹੀ ਤੈਅ ਕਰ ਸਕਦੇ ਹੋ ਕਿ ਤੁਸੀਂ ਆਰਾਮਦਾਇਕ ਅਤੇ ਮਹਿੰਗੀ ਆਟੋਮੈਟਿਕ ਕਾਰ ਖ਼ਰੀਦਣੀ ਹੈ ਜਾਂ ਫਿਰ ਘੱਟ ਬਜਟ ਵਾਲੀ ਇਕ ਰੈਗੁਲਰ ਕਾਰ ਖ਼ਰੀਦਣੀ ਹੈ। 


Rakesh

Content Editor

Related News