ਜਾਣੋ ਗਰਮੀਆਂ ''ਚ ਰੋਜ਼ਾਨਾ ਪੁਦੀਨੇ ਦੀ ਚਟਣੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ

Thursday, Apr 25, 2024 - 09:39 PM (IST)

ਜਾਣੋ ਗਰਮੀਆਂ ''ਚ ਰੋਜ਼ਾਨਾ ਪੁਦੀਨੇ ਦੀ ਚਟਣੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ

ਨਵੀਂ ਦਿੱਲੀ – ਪੁਦੀਨਾ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪੁਦੀਨੇ ’ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਮੌਜੂਦ ਹੁੰਦੇ ਹਨ, ਜੋ ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਠੀਕ ਕਰਨ 'ਚ ਸਾਡੀ ਮਦਦ ਕਰਦੇ ਹਨ। ਪੁਦੀਨੇ ਦੀਆਂ ਪੱਤੀਆਂ ‘ਚ ਵਿਟਾਮਿਨ-ਏ, ਬੀ, ਸੀ, ਡੀ ਅਤੇ ਈ ਸਣੇ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਦੀ ਪ੍ਰਚੂਰ ਤੱਤ ਪਾਏ ਜਾਂਦੇ ਹਨ। ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਗਰਮੀਆਂ ਦੇ ਮੌਸਮ 'ਚ ਪੁਦੀਨੇ ਦੀ ਹਰ ਘਰ 'ਚ ਵਰਤੋਂ ਖੱਟੀਆਂ ਚੀਜ਼ਾਂ ਅਤੇ ਚਾਹ ਬਣਾਉਣ 'ਚ ਕੀਤੀ ਜਾਂਦੀ ਹੈ। ਪੁਦੀਨਾ ਸਾਡੇ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਦਵਾਈਆਂ ਦੀ ਤਰ੍ਹਾਂ ਕੰਮ ਵੀ ਕਰਦਾ ਹੈ। ਗਰਮੀਆਂ ਵਿੱਚ ਪੁਦੀਨੇ ਦੀ ਚਟਨੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਪਾਚਨ-ਤੰਤਰ ਨੂੰ ਠੀਕ ਰੱਖਦੀ ਹੈ। 

ਇਮਿਊਨਿਟੀ ਬੂਸਟ ਹੁੰਦੀ ਹੈ
ਪੁਦੀਨੇ ਦੀ ਚਟਨੀ 'ਚ ਵਿਟਾਮਿਨ-ਸੀ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ, ਅਜਿਹੇ 'ਚ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਇਸ ਤੋਂ ਇਲਾਵਾ ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਰੋਕਣ 'ਚ ਮਦਦ ਕਰਦੀ ਹੈ।

ਦਰਦਾਂ ਤੋਂ ਮਿਲੇਗੀ ਰਾਹਤ
ਗਰਮੀ ਦੇ ਮੌਸਮ ਵਿੱਚ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਦਰਦ ਹੁੰਦਾ ਹੈ ਤਾਂ ਤੁਸੀਂ ਆਪਣੇ ਖਾਣੇ 'ਚ ਪੁਦੀਨੇ ਦੀ ਚਟਨੀ ਨੂੰ ਸ਼ਾਮਲ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਸਿਰ ਦਰਦ, ਮਾਸਪੇਸ਼ੀਆਂ ਦਾ ਦਰਦ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਪੁਦੀਨੇ 'ਚ ਪਾਇਆ ਜਾਣ ਵਾਲਾ ਆਇਰਨ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਣ 'ਚ ਮਦਦ ਕਰਦਾ ਹੈ।

ਢਿੱਡ ਨਾਲ ਜੁੜੀਆਂ ਸਮੱਸਿਆਵਾਂ
ਪੁਦੀਨੇ ਦੀ ਚਟਨੀ ਖਾਣ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ 'ਚ ਪਾਏ ਜਾਣ ਵਾਲੇ ਫਾਈਟੋਨਿਊਟ੍ਰੀਐਂਟਸ ਅਤੇ ਐਂਟੀਆਕਸੀਡੈਂਟ ਭੋਜਨ ਨੂੰ ਹਜ਼ਮ ਕਰਨ ਦਾ ਕੰਮ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਚਟਨੀ ਨੂੰ ਖਾਣ ਨਾਲ ਭੁੱਖ ਲਗਦੀ ਹੈ ਅਤੇ ਉਲਟੀਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਸਰੀਰ ਤੰਦਰੁਸਤ ਰਹਿੰਦਾ ਹੈ 
ਗਰਮੀਆਂ ਵਿੱਚ ਪੁਦੀਨੇ ਦੀ ਚਟਨੀ ਦਾ ਸੇਵਨ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਪਾਣੀ ਦੀ ਘਾਟ ਦੀ ਸਮੱਸਿਆ ਦੂਰ ਹੁੰਦੀ ਹੈ। ਪੁਦੀਨੇ 'ਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਗੁਣ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।  

ਲੂ ਲੱਗਣ ਦੀ ਸਮੱਸਿਆ
ਗਰਮੀਆਂ 'ਚ ਬਾਹਰ ਨਿਕਲਣ 'ਤੇ ਲੂ ਲੱਗਣ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਤੁਸੀਂ ਨਿਯਮਿਤ ਤੌਰ 'ਤੇ ਪੁਦੀਨੇ ਦੀ ਚਟਨੀ ਦਾ ਸੇਵਨ ਕਰਕੇ ਇਸ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। ਇਸ ਤੋਂ ਇਲਾਵਾ ਇਹ ਚਟਨੀ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰਦੀ ਹੈ, ਕਿਉਂਕਿ ਪੁਦੀਨੇ ਦੀ ਤਾਸੀਰ ਠੰਢੀ ਹੁੰਦੀ ਹੈ।


author

Aarti dhillon

Content Editor

Related News