ਸ਼ੰਭੂ ਟੋਲ ਪਲਾਜ਼ਾ ਬੰਦ ਹੋਣ ਕਾਰਨ ਰੋਜ਼ਾਨਾ ਹੋ ਰਿਹੈ ਲੱਖਾਂ ਦਾ ਨੁਕਸਾਨ, ਯਾਤਰੀ ਵੀ ਪਰੇਸ਼ਾਨ

Thursday, Apr 11, 2024 - 05:30 PM (IST)

ਸ਼ੰਭੂ ਟੋਲ ਪਲਾਜ਼ਾ ਬੰਦ ਹੋਣ ਕਾਰਨ ਰੋਜ਼ਾਨਾ ਹੋ ਰਿਹੈ ਲੱਖਾਂ ਦਾ ਨੁਕਸਾਨ, ਯਾਤਰੀ ਵੀ ਪਰੇਸ਼ਾਨ

ਅੰਬਾਲਾ- ਹਰਿਆਣਾ-ਪੰਜਾਬ ਅੰਤਰਰਾਜੀ ਸਰਹੱਦ 'ਤੇ ਸਥਿਤ ਸ਼ੰਭੂ ਟੋਲ ਪਲਾਜ਼ਾ ਬੰਦ ਹੋਣ ਨਾਲ ਨਾ ਸਿਰਫ਼ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ, ਸਗੋਂ ਇਸ ਨਾਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੂੰ ਰੋਜ਼ਾਨਾ ਕਰੀਬ 72 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਸੂਤਰਾਂ ਮੁਤਾਬਕ ਨੈਸ਼ਨਲ ਹਾਈਵੇਅ-44 'ਤੇ ਟੋਲ ਪਲਾਜ਼ਾ 'ਤੇ ਇਕ ਦਿਨ ਵਿਚ 40,000 ਤੋਂ 50,000 ਵਾਹਨ ਲੰਘਦੇ ਸਨ ਪਰ 10 ਫਰਵਰੀ ਤੋਂ ਕਿਸਾਨਾਂ ਅਤੇ ਸਰਕਾਰ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਇਸ ਨੂੰ ਸੀਲ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਸਕੂਲ ਬੱਸ ਪਲਟਣ ਕਾਰਨ 5 ਬੱਚਿਆਂ ਦੀ ਮੌਤ, ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਖੁੱਲ੍ਹਿਆ ਸੀ ਸਕੂਲ

ਟੋਲ ਪਲਾਜ਼ਾ ਪਿਛਲੇ ਦੋ ਮਹੀਨਿਆਂ ਤੋਂ ਬੰਦ ਹੋਣ ਕਾਰਨ ਕੇਂਦਰ ਸਰਕਾਰ ਦੇ ਖ਼ਜ਼ਾਨੇ ਨੂੰ 43 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਭਾਵੇਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੁਝ ਘੰਟਿਆਂ ਲਈ ਟੋਲ ਮੁਕਤ ਕਰ ਦਿੱਤਾ ਜਾਂਦਾ ਹੈ ਪਰ ਨੁਕਸਾਨ ਲੱਖਾਂ 'ਚ ਹੀ ਹੁੰਦਾ ਹੈ। ਟੋਲ ਪਲਾਜ਼ਾ 'ਤੇ ਪਹੁੰਚਣ ਵਾਲੇ ਬਹੁਤ ਸਾਰੇ ਯਾਤਰੀਆਂ ਨੂੰ ਪੁਲਸ ਮੁਲਾਜ਼ਮਾਂ ਵਲੋਂ ਬਦਲਵੇਂ ਰਸਤਿਆਂ ਵੱਲ ਭੇਜ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ- ਬੇਰਹਿਮ ਮਾਪਿਆਂ ਦਾ ਸ਼ਰਮਨਾਕ ਕਾਰਾ; 18 ਮਹੀਨਿਆਂ ਦੀ ਬੱਚੀ ਦਾ ਕਤਲ ਮਗਰੋਂ ਕਬਰ 'ਚ ਦਫ਼ਨਾਈ ਲਾਸ਼

ਰਾਜਪੁਰਾ, ਅੰਮ੍ਰਿਤਸਰ ਅਤੇ ਪਟਿਆਲਾ ਨੂੰ ਜਾਣ ਵਾਲੇ ਯਾਤਰੀ ਪਿੰਡ ਦੀਆਂ ਸੜਕਾਂ ਤੋਂ ਇਲਾਵਾ ਜ਼ੀਰਕਪੁਰ ਜਾਂ ਲਾਲੜੂ ਤੋਂ ਅੰਬਾਲਾ-ਚੰਡੀਗੜ੍ਹ ਰੂਟ ਅਤੇ ਘਨੌਰ ਤੋਂ ਅੰਬਾਲਾ-ਕੈਥਲ ਸੜਕ ਵਰਗੇ ਹੋਰ ਰਸਤੇ ਅਪਣਾ ਰਹੇ ਹਨ। ਇਕ ਸਥਾਨਕ ਨਿਵਾਸੀ ਯੋਗੇਸ਼ ਕੁਮਾਰ ਨੇ ਕਿਹਾ ਕਿ ਮੈਨੂੰ ਹਰ ਹਫ਼ਤੇ ਰਾਜਪੁਰਾ ਜਾਣਾ ਪੈਂਦਾ ਹੈ। ਜਦੋਂ ਕਿ ਪਹਿਲਾਂ ਅੰਬਾਲਾ ਸ਼ਹਿਰ ਤੋਂ ਲਗਭਗ 25-30 ਮਿੰਟ ਲੱਗਦੇ ਸਨ। ਹੁਣ ਉੱਥੇ ਪਹੁੰਚਣ ਲਈ ਮੈਨੂੰ ਇਕ ਘੰਟਾ ਲੱਗ ਜਾਂਦਾ ਹੈ। ਇਸ ਕਾਰਨ ਮੇਰਾ ਵਾਧੂ ਈਂਧਨ ਵੀ ਖਰਚ ਹੋ ਰਿਹਾ ਹੈ।

ਇਹ ਵੀ ਪੜ੍ਹੋ- ਵੱਡਾ ਹਾਦਸਾ; ਕਰੰਟ ਲੱਗਣ ਕਾਰਨ 13 ਬੱਚੇ ਝੁਲਸੇ

ਅੰਬਾਲਾ ਗੁਡਸ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਜੈਨ ਨੇ ਕਿਹਾ ਕਿ ਸ਼ੰਭੂ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਟਰਾਂਸਪੋਰਟ ਕਾਰੋਬਾਰ ਨੂੰ ਭਾਰੀ ਨੁਕਸਾਨ ਹੋਇਆ ਹੈ। ਟਰੱਕ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਵਾਧੂ ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੇ ਹਨ, ਜਿਸ ਕਾਰਨ ਵਾਧੂ ਈਂਧਨ ਦੀ ਵਰਤੋਂ ਹੋ ਰਹੀ ਹੈ। ਗਾਹਕ ਟਰਾਂਸਪੋਰਟਰਾਂ ਨੂੰ ਸਮੇਂ ਸਿਰ ਸਾਮਾਨ ਪਹੁੰਚਾਉਣ ਲਈ ਕਹਿੰਦੇ ਹਨ ਪਰ ਬਦਲਵੇਂ ਰੂਟਾਂ ’ਤੇ ਟਰੱਕ ਜਾਮ ਵਿਚ ਫਸ ਜਾਂਦੇ ਹਨ। ਅਸੀਂ ਕਿਸਾਨਾਂ ਅਤੇ ਸਰਕਾਰ ਨੂੰ ਇਸ ਮੁੱਦੇ ਨੂੰ ਹੱਲ ਕਰਨ ਦੀ ਬੇਨਤੀ ਕਰਦੇ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News