ਅਮਰੀਕਾ ਦੇ ਬਾਲਟੀਮੋਰ ''ਚ ਪੁਲ ਟੁੱਟਣ ਨਾਲ ਭਾਰਤ ਸਮੇਤ ਕਈ ਦੇਸ਼ਾਂ ਨੂੰ ਹੋਵੇਗਾ ਕਰੋੜਾਂ ਰੁਪਏ ਦਾ ਨੁਕਸਾਨ
Friday, Mar 29, 2024 - 10:27 AM (IST)
ਨਵੀਂ ਦਿੱਲੀ (ਇੰਟ) - ਅਮਰੀਕਾ ਦੇ ਬਾਲਟੀਮੋਰ 'ਚ ਇਕ ਵੱਡਾ ਹਾਦਸਾ ਵਾਪਰਿਆ ਹੋਇਆ ਹੈ। ਇਸ ਹਾਦਸੇ ਵਿਚ ਬਾਲਟੀਮੋਰ 'ਕੀ' ਬ੍ਰਿਜ ਨਾਲ ਇਕ ਕੰਟੇਨਰ ਜਹਾਜ਼ ਟਕਰਾਅ ਗਿਆ, ਜਿਸ ਤੋਂ ਬਾਅਦ ਪੁਲ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਿਆ। ਸੋਸ਼ਲ ਮੀਡੀਆ 'ਤੇ ਪੁਲ ਡਿੱਗਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਵੱਡਾ ਕੰਟੇਨਰ ਸ਼ਿਪ ਪੁਲ ਦੇ ਪਿਲਰ ਨਾਲ ਟਕਰਾਇਆ, ਜਿਸ ਤੋਂ ਬਾਅਦ ਪੁਲ ਪਟਪਸਕੋ ਨਦੀ 'ਚ ਡੁੱਬ ਗਿਆ ਪਰ ਇਸ ਪੁਲ ਦੇ ਟੁੱਟਣ ਦਾ ਅਸਰ ਅਗਲੇ ਕਈ ਮਹੀਨਿਆਂ ਤੱਕ ਅਮਰੀਕਾ ਸਮੇਤ ਦੁਨੀਆ ਦੇ ਦੇਸ਼ਾਂ 'ਤੇ ਪੈ ਸਕਦਾ ਹੈ।
ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ
ਦਰਅਸਲ, ਇਸ ਕਾਰਨ ਗਲੋਬਲ ਸਪਲਾਈ ਚੇਨ 'ਚ ਰੁਕਾਵਟ ਹੋਣ ਦਾ ਖਦਸ਼ਾ ਹੈ। ਪਨਾਮਾ ਨਹਿਰ 'ਚ ਸੁੱਕੇ ਅਤੇ ਲਾਲ ਸਾਗਰ 'ਚ ਹੂਤੀ ਬਾਗੀਆਂ ਦੇ ਮਿਜ਼ਾਈਲ ਹਮਲੇ ਕਾਰਨ ਗਲੋਬਲ ਸਪਲਾਈ ਚੇਨ ਪਹਿਲਾਂ ਹੀ ਵਿਗੜੀ ਹੋਈ ਹੈ। ਹੁਣ ਬਾਲਟੀਮੋਰ 'ਚ ਬ੍ਰਿਜ ਟੁੱਟਣ ਨਾਲ ਇਸ ਦੀ ਪ੍ਰੇਸ਼ਾਨੀ ਵੱਧ ਗਈ ਹੈ। ਪੁਲ ਟੁੱਟਣ ਕਾਰਨ ਉਸ ਰੂਟ ਤੋਂ ਜਾਣ ਵਾਲੇ ਸਾਰੇ ਸ਼ਿਪ ਰੋਕ ਦਿੱਤੇ ਗਏ ਹਨ। ਇਸ ਨਾਲ 25 ਲੱਖ ਟਨ ਕੋਲੇ ਅਤੇ ਫੋਰਡ ਮੋਟਰ ਅਤੇ ਜਨਰਲ ਮੋਟਰ ਦੁਆਰਾ ਬਣਾਈਆਂ ਗਈਆਂ ਸੈਂਕੜੇ ਕਾਰਾਂ ਦੇ ਅਟਕਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਨਾਲ ਭਾਰਤ ਲਈ ਵੀ ਅਮਰੀਕਾ ਤੋਂ ਕੋਲੇ ਦੀ ਸਪਲਾਈ 'ਤੇ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ - SBI ਦੇ ਕਰੋੜਾਂ ਗਾਹਕਾਂ ਨੂੰ ਲੱਗੇਗਾ ਝਟਕਾ, 1 ਅਪ੍ਰੈਲ ਤੋਂ ਵੱਧ ਜਾਣਗੇ ਡੈਬਿਟ ਕਾਰਡ ਦੇ ਖ਼ਰਚੇ
ਬਾਲਟੀਮੋਰ ਪੋਰਟ ਤੋਂ ਹੀ ਆਉਂਦੈ ਕੋਲਾ
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਬਾਲਟੀਮੋਰ ਹਾਦਸੇ ਕਾਰਨ ਨਿਊ ਜਰਸੀ ਅਤੇ ਵਰਜੀਨੀਆ ਦੇ ਪੋਰਟ 'ਤੇ ਦਬਾਅ ਵੱਧ ਸਕਦਾ ਹੈ। ਬਾਲਟੀਮੋਰ ਅਮਰੀਕਾ ਦੇ ਪੂਰਬੀ ਕੰਢੇ ਦੇ ਸਭ ਤੋਂ ਬਿਜ਼ੀ ਪੋਰਟ 'ਚੋਂ ਇਕ ਹੈ। ਇਹ ਕਾਰ ਅਤੇ ਲਾਈਟ ਟਰੱਕ ਬਣਾਉਣ ਵਾਲੀਆਂ ਯੂਰਪੀਅਨ ਕੰਪਨੀਆਂ ਲਈ ਬੇਹੱਦ ਮਹੱਤਵਪੂਰਨ ਪੋਰਟ ਵੀ ਹੈ। ਮਰਸਿਡੀਜ਼, ਫਾਕਸਵੈਗਨ ਅਤੇ ਬੀ. ਐੱਮ. ਡਬਲਯੂ. ਦੀਆਂ ਇਸ ਪੋਰਟ ਦੇ ਆਸ-ਪਾਸ ਫੈਸਿਲਿਟੀਜ਼ ਹਨ।
ਇਹ ਵੀ ਪੜ੍ਹੋ - ਭਾਰਤੀ ਸੈਲਾਨੀਆਂ 'ਚ ਵਧਿਆ ਆਸਟ੍ਰੇਲੀਆ ਜਾਣ ਦਾ ਚਾਅ, ਸਾਲ ਦੇ ਸ਼ੁਰੂ 'ਚ ਹੀ ਪੁੱਜੇ ਹਜ਼ਾਰਾਂ ਲੋਕ
ਭਾਰਤ ਨੂੰ ਕਰੋੜਾਂ ਦਾ ਨੁਕਸਾਨ ਹੋਣ ਦਾ ਅਨੁਮਾਨ
ਇਸ ਤੋਂ ਇਲਾਵਾ ਬਾਲਟੀਮੋਰ ਅਮਰੀਕਾ ਤੋਂ ਕੋਲਾ ਐਕਸਪੋਰਟ ਦਾ ਦੂਜਾ ਵੱਡਾ ਟਰਮੀਨਲ ਹੈ। ਇਸ ਤੋਂ ਖ਼ਾਸ ਤੌਰ 'ਤੇ ਭਾਰਤ ਨੂੰ ਕੋਲੇ ਦੀ ਬਰਾਮਦ ਪ੍ਰਭਾਵਿਤ ਹੋ ਸਕਦੀ ਹੈ। ਭਾਰਤ ਦੀ ਕੁੱਲ ਕੋਲਾ ਦਰਾਮਦ 'ਚ ਅਮਰੀਕਾ ਦੀ ਹਿੱਸੇਦਾਰੀ 6 ਫ਼ੀਸਦੀ ਹੈ। ਭਾਰਤ ਲਈ ਕੋਲੇ ਦਾ ਸਾਰਾ ਐਕਸਪੋਰਟ ਬਾਲਟੀਮੋਰ ਪੋਰਟ ਤੋਂ ਹੀ ਹੁੰਦਾ ਹੈ। ਭਾਰਤ 'ਚ ਕੋਲੇ ਦੀ ਸਾਲਾਨਾ ਖਪਤ 1000 ਮਿਲੀਅਨ ਟਨ ਹੈ, ਜਿਸ 'ਚੋਂ 240 ਮਿਲੀਅਨ ਟਨ ਦੀ ਦਰਾਮਦ ਹੁੰਦੀ ਹੈ। ਇਸ ਹਿਸਾਬ ਨਾਲ ਬਾਲਟੀਮੋਰ ਹਾਦਸੇ ਕਾਰਨ ਭਾਰਤ ਨੂੰ ਕਰੋੜਾਂ ਦਾ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8