ਈਰਾਨ ਨੇ ਇਜ਼ਰਾਇਲੀ ਹਮਲਿਆਂ ਤੋਂ ਕੀਤਾ ਇਨਕਾਰ, ਸੀਰੀਆ ਦੇ ਰੱਖਿਆ ਟਿਕਾਣਿਆਂ ਨੂੰ ਪਹੁੰਚਿਆ ਨੁਕਸਾਨ

Friday, Apr 19, 2024 - 05:17 PM (IST)

ਈਰਾਨ ਨੇ ਇਜ਼ਰਾਇਲੀ ਹਮਲਿਆਂ ਤੋਂ ਕੀਤਾ ਇਨਕਾਰ, ਸੀਰੀਆ ਦੇ ਰੱਖਿਆ ਟਿਕਾਣਿਆਂ ਨੂੰ ਪਹੁੰਚਿਆ ਨੁਕਸਾਨ

ਯੇਰੂਸ਼ਲਮ/ਤੇਹਰਾਨ (ਯੂ.ਐਨ.ਆਈ.) - ਇੱਕ ਈਰਾਨੀ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਜ਼ਰਾਈਲ ਦੁਆਰਾ ਕੀਤੇ ਗਏ ਹਮਲਿਆਂ ਤੋਂ ਇਨਕਾਰ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਈਰਾਨ ਵਿਰੁੱਧ ਕੋਈ ਮਿਜ਼ਾਈਲ ਹਮਲਾ ਨਹੀਂ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਸਫਹਾਨ ਵਿੱਚ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਅਤੇ ਇੱਕ ਸ਼ੱਕੀ ਵਸਤੂ ਨੂੰ ਨਿਸ਼ਾਨਾ ਬਣਾਇਆ ਜਿਸ ਕਾਰਨ ਧਮਾਕੇ ਦੀ ਗੂੰਜ ਆਈ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਈਰਾਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਈਰਾਨ ਨੇ ਕਿਹਾ ਹੈ ਕਿ ਉਸ ਦੀ ਧਰਤੀ 'ਤੇ ਕੋਈ ਵਿਦੇਸ਼ੀ ਹਮਲਾ ਨਹੀਂ ਹੋਇਆ ਹੈ।

ਇਜ਼ਰਾਈਲ 'ਤੇ ਈਰਾਨੀ ਡਰੋਨ ਹਮਲੇ ਦੇ ਸੱਤ ਦਿਨ ਬਾਅਦ, ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਈਰਾਨ 'ਤੇ ਮਿਜ਼ਾਈਲਾਂ ਦਾਗੀਆਂ, ਜੋ ਇਸਫਾਹਾਨ ਸੂਬੇ ਵਿਚ ਡਿੱਗੀਆਂ। ਇਰਾਨ ਨੂੰ ਹੋਏ ਨੁਕਸਾਨ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਇਸ ਦੌਰਾਨ ਸੀਰੀਆ ਨੇ ਵੀ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਹਮਲੇ ਨੇ ਦੇਸ਼ ਦੇ ਦੱਖਣੀ ਹਿੱਸੇ 'ਚ ਰੱਖਿਆ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਈਰਾਨੀ ਸਮਾਚਾਰ ਏਜੰਸੀ ਫਾਰਸ ਦੀ ਰਿਪੋਰਟ ਮੁਤਾਬਕ ਈਰਾਨੀ ਸੂਬੇ ਇਸਫਾਹਾਨ 'ਚ ਤਿੰਨ ਧਮਾਕੇ ਸੁਣੇ ਗਏ।

ਇਹ ਧਮਾਕੇ ਡਰੋਨ ਜਾਂ ਮਿਜ਼ਾਈਲਾਂ ਦੇ ਹਮਲਿਆਂ ਦੇ ਨਤੀਜੇ ਵਜੋਂ ਹੋਏ, ਜਿਸ ਤੋਂ ਬਾਅਦ ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਗਿਆ। ਈਰਾਨੀ ਸਮਾਚਾਰ ਏਜੰਸੀ ISNA ਨੇ ਈਰਾਨੀ ਫੌਜੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਫੌਜ ਦਾ ਰਾਡਾਰ ਸਟੇਸ਼ਨ ਸੰਭਾਵਿਤ ਨਿਸ਼ਾਨਾ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਇਲਾਕੇ ਦੇ ਕਈ ਦਫ਼ਤਰਾਂ ਦੀਆਂ ਇਮਾਰਤਾਂ ਦੇ ਸ਼ੀਸ਼ੇ ਉੱਡ ਗਏ ਪਰ ਹਮਲੇ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਹਮਲੇ ਤੋਂ ਬਾਅਦ ਇਸਫਾਹਾਨ 'ਚ ਸ਼ਾਂਤੀ ਹੈ ਅਤੇ ਆਵਾਜਾਈ ਆਮ ਵਾਂਗ ਬਣੀ ਹੋਈ ਹੈ। ਇਕ ਹੋਰ ਰਿਪੋਰਟ ਅਨੁਸਾਰ ਈਰਾਨ ਨੇ ਹਮਲੇ ਨੂੰ ਵਧਾਉਣ ਅਤੇ ਜਵਾਬੀ ਕਾਰਵਾਈ ਕਰਨ ਲਈ ਕੋਈ ਉਕਸਾਹਟ ਨਹੀਂ ਦਿਖਾਈ ਹੈ। ਰਿਪੋਰਟ ਵਿਚ ਇਕ ਫੌਜੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਈਰਾਨ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਹਮਲੇ ਪਿੱਛੇ ਵਿਦੇਸ਼ੀ ਹੱਥ ਸੀ। ਉਨ੍ਹਾਂ ਕਿਹਾ ਕਿ ਸਾਡੇ 'ਤੇ ਕੋਈ ਬਾਹਰੀ ਹਮਲਾ ਨਹੀਂ ਹੋਇਆ ਹੈ ਅਤੇ ਚਰਚਾ ਦਾ ਵਿਸ਼ਾ ਹਮਲੇ ਨਾਲੋਂ ਘੁਸਪੈਠ ਦਾ ਹੈ।

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਸ਼ਨੀਵਾਰ ਰਾਤ ਨੂੰ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਇਜ਼ਰਾਈਲ ਦੇ ਖੇਤਰ 'ਤੇ ਆਪਣੇ ਪਹਿਲੇ ਸਿੱਧੇ ਹਮਲੇ ਵਿੱਚ ਇਜ਼ਰਾਈਲ 'ਤੇ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਲਾਂਚ ਕੀਤੀਆਂ। ਇਹ ਹਮਲਾ ਅਪ੍ਰੈਲ ਦੇ ਸ਼ੁਰੂ ਵਿੱਚ ਸੀਰੀਆ ਦੀ ਰਾਜਧਾਨੀ ਵਿੱਚ ਈਰਾਨੀ ਕੌਂਸਲੇਟ ਉੱਤੇ ਇਜ਼ਰਾਈਲੀ ਹਵਾਈ ਹਮਲੇ ਦੇ ਜਵਾਬ ਵਿੱਚ ਸੀ। ਇਜ਼ਰਾਈਲੀ ਫੌਜ ਅਨੁਸਾਰ, ਇਜ਼ਰਾਈਲ ਨੇ ਸਾਰੇ ਡਰੋਨਾਂ ਸਮੇਤ ਈਰਾਨ ਦੁਆਰਾ ਦਾਗੇ ਗਏ 99 ਪ੍ਰਤੀਸ਼ਤ ਹਵਾਈ ਹਥਿਆਰਾਂ ਨੂੰ ਹਵਾ ਵਿੱਚ ਰੋਕ ਦਿੱਤਾ ਗਿਆ।

ਬੇਰੂਤ ਵਿੱਚ ਸੀਰੀਆ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਜ਼ਰਾਈਲ ਨੇ ਅੱਧੀ ਰਾਤ ਤੋਂ ਬਾਅਦ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਤੋਂ ਰਾਕੇਟ ਦਾਗੇ ਅਤੇ ਦੱਖਣੀ ਸੀਰੀਆ ਵਿੱਚ ਇੱਕ ਹਵਾਈ ਰੱਖਿਆ ਬੇਸ ਨੂੰ ਮਾਰਿਆ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ।


author

Harinder Kaur

Content Editor

Related News