Feng Shui Tips :ਕਾਰੋਬਾਰ ''ਚ ਹੋ ਰਹੇ ਨੁਕਸਾਨ ਤੋਂ ਨਿਜ਼ਾਤ ਦਿਵਾਏਗੀ ਫੇਂਗ ਸ਼ੂਈ ਦੀ ਇਹ ਲੱਕੀ ਕੈਟ
3/30/2024 11:20:30 AM
ਨਵੀਂ ਦਿੱਲੀ- ਜੇਕਰ ਤੁਸੀਂ ਆਪਣੇ ਕਾਰੋਬਾਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਫੇਂਗ ਸ਼ੂਈ ਸ਼ਾਸਤਰ ਦੀ ਮਦਦ ਲੈ ਕੇ ਇਸ ਤੋਂ ਨਿਜ਼ਾਤ ਪਾ ਸਕਦੇ ਹੋ। ਫੇਂਗ ਸ਼ੂਈ ਵਿੱਚ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹਨ ਜਿਵੇਂ ਲਾਫਿੰਗ ਬੁੱਧਾ, ਵਿੰਡ ਚਾਈਮ ਅਤੇ ਲੱਕੀ ਕੈਟ, ਜਿਨ੍ਹਾਂ ਨੂੰ ਆਪਣੇ ਘਰ ਅਤੇ ਦਫ਼ਤਰ 'ਚ ਰੱਖ ਕੇ ਤੁਸੀਂ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਲੱਕੀ ਕੈਟ ਨਾਲ ਜੁੜੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਕਾਰੋਬਾਰ 'ਚ ਆਉਣ ਵਾਲੀਆਂ ਪਰੇਸ਼ਾਨੀਆਂ ਦੇ ਨਾਲ-ਨਾਲ ਘਰ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰ ਸਕਦੇ ਹੋ।
ਜੇਕਰ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਹੈ ਤਾਂ ਤੁਸੀਂ ਆਪਣੀ ਦੁਕਾਨ ਜਾਂ ਦਫ਼ਤਰ 'ਚ ਲੱਕੀ ਕੈਟ ਨੂੰ ਪੱਛਮੀ ਦਿਸ਼ਾ 'ਚ ਰੱਖੋ। ਇਸ ਦੇ ਲਈ ਤੁਹਾਨੂੰ ਪੀਲੀ ਜਾਂ ਸਫੈਦ ਰੰਗ ਦੀ ਲੱਕੀ ਕੈਟ ਦੀ ਚਾਹੀਦੀ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਲੱਕੀ ਕੈਟ ਹੋਰ ਵੀ ਕਈ ਰੰਗਾਂ 'ਚ ਆਉਂਦੀ ਹੈ। ਜਾਣੋ ਰੰਗ ਦੇ ਹਿਸਾਬ ਨਾਲ ਲੱਕੀ ਕੈਟ ਦੇ ਫ਼ਾਇਦੇ...
-ਗੋਲਡਨ ਰੰਗ ਦੀ ਲੱਕੀ ਕੈਟ ਨੂੰ ਤੁਸੀਂ ਆਪਣੇ ਘਰ ਵਿੱਚ ਚੰਗੀ ਕਿਸਮਤ ਨੂੰ ਵਧਾਉਣ ਲਈ ਰੱਖ ਸਕਦੇ ਹੋ। ਦੱਸ ਦੇਈਏ ਕਿ ਇਸ ਨੂੰ ਮੁੱਖ ਹਾਲ ਵਿੱਚ ਰੱਖਣਾ ਚਾਹੀਦਾ ਹੈ। ਇਹ ਘਰ ਵਿਚ ਖੁਸ਼ਹਾਲੀ ਲੈ ਕੇ ਆਉਂਦੀ ਹੈ।
-ਜੇਕਰ ਤੁਸੀਂ ਲੰਬੇ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਦੇ ਲਈ ਤੁਸੀਂ ਆਪਣੇ ਕਮਰੇ ਦੀ ਪੂਰਬ ਦਿਸ਼ਾ ਵਿੱਚ ਹਰੇ ਰੰਗ ਦੀ ਲੱਕੀ ਕੇਟ ਰੱਖੋ। ਇਸ ਨਾਲ ਸਿਹਤ ਵਿੱਚ ਸੁਧਾਰ ਆਵੇਗਾ।
-ਆਪਣੇ ਪਰਿਵਾਰ ਨੂੰ ਲੋਕਾਂ ਦੀ ਬੁਰੀ ਨਜ਼ਰ ਤੋਂ ਬਚਾਉਣ ਲਈ ਤੁਸੀਂ ਘਰ ਵਿੱਚ ਨੀਲੇ ਰੰਗ ਦੀ ਲੱਕੀ ਕੈਟ ਨੂੰ ਉੱਤਰ ਦਿਸ਼ਾ ਵਿੱਚ ਰੱਖੋ। ਇਸ ਦੇ ਨਾਲ ਹੀ ਘਰ ਵਿੱਚੋਂ ਨਕਾਰਾਤਮਕ ਊਰਜਾ ਤੋਂ ਵੀ ਛੁਟਕਾਰਾ ਮਿਲਦਾ ਹੈ।