RBI ਦੀ ਕਾਰਵਾਈ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ ਨੂੰ ਹੋਇਆ ਨੁਕਸਾਨ, ਸ਼ੇਅਰ 12 ਫ਼ੀਸਦੀ ਟੁੱਟਿਆ

Friday, Apr 26, 2024 - 02:21 PM (IST)

RBI ਦੀ ਕਾਰਵਾਈ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ ਨੂੰ ਹੋਇਆ ਨੁਕਸਾਨ, ਸ਼ੇਅਰ 12 ਫ਼ੀਸਦੀ ਟੁੱਟਿਆ

ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ ਦੇ ਕਦਮ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ’ਚ ਵੀਰਵਾਰ ਨੂੰ ਲਗਭਗ 12 ਫ਼ੀਸਦੀ ਦੀ ਗਿਰਾਵਟ ਆਈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕ ’ਤੇ ਆਨਲਾਈਨ ਅਤੇ ਮੋਬਾਈਲ ਬੈਂਕਿੰਗ ਰਾਹੀਂ ਗਾਹਕਾਂ ਨੂੰ ਜੋੜਨ ਅਤੇ ਕ੍ਰੈਡਿਟ ਕਾਰਡ ਜਾਰੀ ਕਰਨ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ। ਇਸ ਦੌਰਾਨ ਬੀ. ਐੱਸ. ਈ. ’ਚ ਕੰਪਨੀ ਦਾ ਸ਼ੇਅਰ 10.85 ਫ਼ੀਸਦੀ ਡਿੱਗ ਕੇ 1,643 ਰੁਪਏ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 12.10 ਫ਼ੀਸਦੀ ਡਿੱਗ ਕੇ 52 ਹਫ਼ਤਿਆਂ ਦੇ ਆਪਣੇ ਹੇਠਲੇ ਪੱਧਰ 1620 ਰੁਪਏ ’ਤੇ ਆ ਗਿਆ ਸੀ। 

ਇਹ ਵੀ ਪੜ੍ਹੋ - Bank Holiday: ਮਈ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਸਾਰੇ ਕੰਮ

ਇਸ ਦੇ ਨਾਲ ਹੀ ਐੱਨ. ਐੱਸ. ਈ. ’ਚ ਕੰਪਨੀ ਦਾ ਸ਼ੇਅਰ 10.73 ਫ਼ੀਸਦੀ ਟੁੱਟ ਕੇ 1,645 ਰੁਪਏ ਪ੍ਰਤੀ ਸ਼ੇਅਰ ’ਤੇ ਬੰਦ ਹੋਇਆ। ਸੈਸ਼ਨ ਦੌਰਾਨ ਕੰਪਨੀ ਦਾ ਸ਼ੇਅਰ 13 ਫ਼ੀਸਦੀ ਦੀ ਗਿਰਾਵਟ ਨਾਲ 52 ਹਫ਼ਤਿਆਂ ਦੇ ਹੇਠਲੇ ਪੱਧਰ 1602 ਰੁਪਏ ਪ੍ਰਤੀ ਸ਼ੇਅਰ ਤੱਕ ਪਹੁੰਚ ਗਿਆ ਸੀ। ਕੰਪਨੀ ਦਾ ਬਾਜ਼ਾਰ ਪੂੰਜੀਕਰਨ (ਐੱਮਕੈਪ) 39,768.36 ਕਰੋੜ ਰੁਪਏ ਘੱਟ ਕੇ 3,26,615.40 ਕਰੋੜ ਰੁਪਏ ’ਤੇ ਰਿਹਾ। ਕੰਪਨੀ ਦਾ ਸ਼ੇਅਰ ਬੀ. ਐੱਸ. ਈ. ਅਤੇ ਐੱਨ. ਐੱਸ. ਈ. ਦੋਵਾਂ ’ਚ ਸਭ ਤੋਂ ਵੱਧ ਨੁਕਸਾਨ ’ਚ ਰਿਹਾ। 

ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼

ਦੂਜੇ ਪਾਸੇ ਕੋਟਕ ਮਹਿੰਦਰਾ ਬੈਂਕ ਨੂੰ ਪਿੱਛੇ ਛੱਡਦੇ ਹੋਏ ਐਕਸਿਸ ਬੈਂਕ ਬਾਜ਼ਾਰ ਮੁਲਾਂਕਣ ਦੇ ਹਿਸਾਬ ਨਾਲ ਦੇਸ਼ ਦਾ ਚੌਥਾ ਸਭ ਤੋਂ ਕੀਮਤੀ ਬੈਂਕ ਬਣ ਗਿਆ। ਐਕਸਿਸ ਬੈਂਕ ਦਾ ਐੱਮਕੈਪ 3,48,014.45 ਕਰੋੜ ਰੁਪਏ ਰਿਹਾ। ਬਾਜ਼ਾਰ ਪੂੰਜੀਕਰਨ ਦੇ ਹਿਸਾਬ ਨਾਲ ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ ਤੇ ਭਾਰਤੀ ਸਟੇਟ ਬੈਂਕ 3 ਸਭ ਤੋਂ ਕੀਮਤੀ ਬੈਂਕ ਹਨ। ਸੂਚਨਾ ਟੈਕਨਾਲੋਜੀ ਮਾਪਦੰਡਾਂ ਦੀ ਵਾਰ-ਵਾਰ ਪਾਲਣਾ ਨਾ ਕਾਰਨ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਆਰ. ਬੀ. ਆਈ. ਨੇ ਕੋਟਕ ਮਹਿੰਦਰਾ ਬੈਂਕ ਨੂੰ ਆਪਣੇ ਆਨਲਾਈਨ ਤੇ ਮੋਬਾਈਲ ਬੈਂਕਿੰਗ ਰਾਹੀਂ ਨਵੇਂ ਗਾਹਕਾਂ ਨੂੰ ਜੋੜਨ ਅਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਤੋਂ ਤੁਰੰਤ ਪ੍ਰਭਾਵ ’ਤੇ ਰੋਕ ਲਾ ਦਿੱਤੀ। ਰੈਗੂਲੇਟਰੀ ਨੇ ਬੈਂਕ ਦੇ ਆਈ. ਟੀ. ਜੋਖਮ ਪ੍ਰਬੰਧਨ ’ਚ ‘ਗਭੀਰ ਕਮੀਆਂ ਪਾਈਆਂ’।

ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News