ਸਮਾਰਟਫੋਨ ਵਿਕਰੀ ''ਚ ਸੈਮਸੰਗ ਨੂੰ ਪਛਾੜ Apple ਬਣੀ ਨੰਬਰ 1 ਕੰਪਨੀ

02/16/2017 2:27:32 PM

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਐਪਲ ਨੇ ਗਲੋਬਲ ਸਮਾਰਟਫੋਨ ਬਾਜ਼ਾਰ ''ਚ 17.9 ਫੀਸਦੀ ਹਿੱਸੇਦਾਰੀ ਹਥਿਆਰ ਕੋਰੀਆ ਦੀ ਸੈਮਸੰਗ ਨੂੰ ਪਛਾੜ ਦਿੱਤਾ ਹੈ। ਰਿਸਰਚ ਫਰਮ ਗਾਰਟਨਰ ਨੇ ਦਸੰਬਰ ਤਿਮਾਹੀ ਦੇ ਆਂਕੜਿਆਂ ਦੇ ਆਧਾਰ ''ਤੇ ਇਹ ਜਾਣਕਾਰੀ ਦਿੱਤੀ ਹੈ। ਫਰਮ ਦੀ ਰਿਪੋਰਟ ਦੇ ਮੁਤਾਬਕ ਇਸ ਤਿਮਾਹੀ ਦੌਰਾਨ ਗਲੈਕਸੀ ਨੋਟ 7 ਦਾ ਉਤਪਾਦਨ ਬੰਦ ਕਰਨ ਨਾਲ ਸੈਮਸੰਗ ਦੇ ਸਮਾਰਟਫੋਨ ਦੀ ਵਿਕਰੀ ''ਚ ਕਮੀ ਆਈ। ਇਸ ਦੇ ਉਲਟ ਐਪਲ ਦੀ ਵਿਕਰੀ ''ਚ ਵਾਧਾ ਦਰਜ ਹੋਇਆ। ਗਾਰਟਨਰ ਰਿਸਰਚ ਦੇ ਡਾਇਰੈਕਟਰ ਅੰਸ਼ੂਲ ਗੁਪਤਾ ਨੇ ਕਿਹਾ ਹੈ ਕਿ ਇਹ ਲਗਾਤਾਰ ਦੂਜੀ ਤਿਮਾਹੀ ਹੈ, ਜਦੋਂ ਸੈਮਸੰਗ ਸਮਾਰਟਫੋਨ ਦੀ ਵਿਕਰੀ ਘਟੀ ਹੈ। 2016 ਦੀ ਚੌਥੀ ਤਿਮਾਹੀ ''ਚ ਸੈਮਸੰਗ ਦੇ ਸਮਾਰਟਫੋਨ ਦੀ ਵਿਕਰੀ 8 ਫੀਸਦੀ ਘਟੀ ਹੈ ਅਤੇ ਸਾਲਾਨਾ ਆਧਾਰ ''ਤੇ ਇਸ ਦੀ ਬਾਜ਼ਾਰ ''ਚ ਹਿੱਸੇਦਾਰੀ 2.9 ਫੀਸਦੀ ਘਟੀ ਹੈ।
ਸੈਮਸੰਗ ਤੋਂ ਅੱਗੇ ਨਿਕਲੀ ਐਪਲ -
ਅਕਤੂਬਰ -ਦਸੰਬਰ 2016 ਦੀ ਤਿਮਾਹੀ ''ਚ ਸੈਮਸੰਗ 17.8 ਫੀਸਦੀ ਨਾਲ ਦੂਜੇ ਸਥਾਨ ''ਤੇ ਨਹੀਂ ਰਹੀ। ਸੈਮਸੰਗ ਸਮਾਰਟਫੋਨਜ਼ ਦੀ ਵਿਕਰੀ ''ਚ ਗਿਰਾਵਟ ਗਲੈਕਸੀ ਨੋਟ 7 ਨੂੰ ਵਾਪਸ ਲੈਣ ਦਾ ਐਲਾਨ ਨਾਲ ਹੀ ਸ਼ੁਰੂ ਹੋਇਆ ਸੀ। ਸੈਮਸੰਗ ਨੂੰ ਪਿਛਲੇ ਸਾਲ ਹੁਆਵੇ, ਅੋਪੋ, ਬੀ. ਬੀ. ਕੇ. ਅਤੇ ਜਿਓਨੀ ਨਾਲ ਕੜੀ ਟੱਕਰ ਵੀ ਮਿਲੀ ਹੈ। ਗਾਰਟਨਰ ਦੀ ਮੰਨੀਏ ਤਾਂ ਐਪਲ ਨੂੰ ਨੰਬਰ ਵਨ ਪੂਜ਼ੀਸ਼ਨ ਹਾਸਲ ਕਰਨ ''ਚ 8 ਤਿਮਾਹੀ ਲੱਗ ਗਈ ਹੈ। ਤੁਹਾਨੂੰ ਦੱਸ ਦਈਏ ਕਿ 2014 ਦੀ ਅੰਤਮ ਤਿਮਾਹੀ ''ਚ ਆਈਫੋਨ 6 ਅਤੇ 6 ਪਲੱਸ ਨਾਲ ਐਪਲ ਦੁਨੀਆ ਦੀ ਨੰਬਰ ਵਨ ਸਮਾਰਟਫੋਨ ਕੰਪਨੀ ਸੀ। 
ਤੇਕਰ ਸਮਾਰਟਫੋਨ ਵਿਕਰੀ ਦੀ ਗੱਲ ਕਰੀਏ ਤਾਂ ਸਾਲਾਨਾ ਆਧਾਰ ''ਤੇ ਇਸ ਤਿਮਾਹੀ ''ਚ ਵਿਕਰੀ 7 ਫੀਸਦੀ ਵੱਧ ਕੇ 43.2 ਕਰੋੜ ਯੂਨਿਟ ਰਹੀ। ਇਸ ਨਾਲ ਹੀ ਪਿਛਲੇ ਸਾਲ 2016 ''ਚ ਸਮਾਰਟਫੋਨ ਵਿਕਰੀ 1.5 ਅਰਬ ਯੂਨੀਟ ਰਹੀ। ਇਸ ਨਾਲ ਹੀ ਜੇਕਰ ਸਾਰੇ ਸਮਾਰਟਫੋਨਜ਼ ਦੀ ਗੱਲ ਕਰੀਏ ਤਾਂ ਬਾਜ਼ਾਰ ''ਚ ਹੁਆਵੇ ਦੀ 9.5 ਫੀਸਦੀ, ਅੋਪੋ ਦੀ 6.2 ਫੀਸਦੀ ਅਤੇ ਬੀ. ਬੀ. ਕੇ. 6.2 ਫੀਸਦੀ ਦੀ ਹਿੱਸੇਦਾਰੀ ਰਹੀ।

Related News