ਪਾਇਲ ਵਿਚ ਕਾਂਗਰਸ ਦੀ ਪਕੜ ਮਜ਼ਬੂਤ! ਦੂਜੇ ਨੰਬਰ ''ਤੇ ਰਹੀ ''ਆਪ''
Thursday, Dec 18, 2025 - 06:43 PM (IST)
ਪਾਇਲ (ਬਿਪਨ): ਪਾਇਲ ਵਿਧਾਨ ਸਭਾ ਹਲਕੇ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸ ਪਹਿਲੇ ਨੰਬਰ 'ਤੇ ਰਹੀ। ਇੱਥੋਂ ਕੁੱਲ੍ਹ 32 ਵਿਚੋਂ 12 ਕਾਂਗਰਸੀ ਉਮੀਦਵਾਰ ਜੇਤੂ ਰਹੇ। ਆਮ ਆਦਮੀ ਪਾਰਟੀ ਦੇ 10, ਸ਼੍ਰੋਮਣੀ ਅਕਾਲੀ ਦਲ ਦੇ 9 ਤੇ ਇਕ ਆਜ਼ਾਦ ਉਮੀਦਵਾਰ ਜਿੱਤਿਆ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਵਿਚ ਵੀ ਦੋਵੇਂ ਕਾਂਗਰਸੀ ਉਮੀਦਵਾਰ ਜਿੱਤੇ।
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਜੇਤੂਆਂ ਨੂੰ ਸਨਮਾਨਤ ਕੀਤਾ ਤੇ ਕਿਹਾ ਕਿ ਕਾਂਗਰਸ ਮਲੌਦ ਤੇ ਦੋਰਾਹਾ ਦੋਹਾਂ ਜਗ੍ਹਾ ਬਹੁਮਤ ਬਣਾਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਪਾਇਲ ਵਿਚ ਆਮ ਆਦਮੀ ਪਾਰਟੀ ਦੀ ਸ਼ਬਦਾਵਲੀ ਕਾਂਗਰਸ ਦੇ ਕੰਮ ਆਈ। ਉਨ੍ਹਾਂ ਦੀਆਂ ਧਮਕੀਆਂ ਕਾਰਨ ਹੀ ਜਨਤਾ ਨੇ ਇਹ ਫਤਵਾ ਦਿੱਤਾ ਹੈ।
