ਕਪੂਰਥਲਾ ਬਲਾਕ ਸੰਮਤੀ ਦੇ 16 ਜ਼ੋਨਾਂ ’ਚੋਂ 13 ’ਚੋਂ ਕਾਂਗਰਸ, 2 ’ਚੋਂ 'ਆਪ' ਤੇ 1 ’ਚੋਂ ਅਕਾਲੀ ਦਲ ਅੱਗੇ

Wednesday, Dec 17, 2025 - 02:50 PM (IST)

ਕਪੂਰਥਲਾ ਬਲਾਕ ਸੰਮਤੀ ਦੇ 16 ਜ਼ੋਨਾਂ ’ਚੋਂ 13 ’ਚੋਂ ਕਾਂਗਰਸ, 2 ’ਚੋਂ 'ਆਪ' ਤੇ 1 ’ਚੋਂ ਅਕਾਲੀ ਦਲ ਅੱਗੇ

ਕਪੂਰਥਲਾ (ਵਿਪਨ ਮਹਾਜਨ, ਓਬਰਾਏ)- ਕਪੂਰਥਲਾ ਬਲਾਕ ਸੰਮਤੀ ਦੇ 16 ਜ਼ੋਨਾ ਵਿਚੋਂ 13 'ਚ ਕਾਂਗਰਸ, 2 'ਚ 'ਆਪ' ਅਤੇ 1 ਵਿਚੋਂ ਅਕਾਲੀ ਦਲ ਦਾ ਉਮੀਦਵਾਰ ਅੱਗੇ ਚੱਲ ਰਿਹਾ ਹੈ। ਕਪੂਰਥਲਾ ਜ਼ਿਲ੍ਹੇ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ।  ਜ਼ਿਕਰਯੋਗ ਹੈ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟ ਗਿਣਤੀ ਅੱਜ ਕਰਵਾਈ ਜਾ ਰਹੀ ਹੈ। ਜ਼ਿਲ੍ਹੇ ਦੇ 5 ਬਲਾਕਾਂ ਅਧੀਨ ਬਲਾਕ ਸੰਮਤੀ ਦੇ ਕੁੱਲ੍ਹ 88 ਜ਼ੋਨਾਂ ਲਈ 278 ਉਮੀਦਵਾਰ ਮੈਦਾਨ ਵਿੱਚ ਹਨ, ਜਦਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜੋਨਾਂ ਲਈ 44 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ।

ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਕੁੱਲ੍ਹ 48 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ। ਇਸ ਕਾਰਜ ਲਈ ਲਗਭਗ 350 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਦਕਿ ਨਿਗਰਾਨੀ ਲਈ 10 ਮਾਈਕ੍ਰੋ ਆਬਜ਼ਰਵਰ ਵੀ ਮੌਜੂਦ ਹਨ। ਵੋਟਾਂ ਦੀ ਗਿਣਤੀ ਵੱਖ-ਵੱਖ ਕੇਂਦਰਾਂ ‘ਤੇ ਕਰਵਾਈ ਜਾ ਰਹੀ ਹੈ। ਕਪੂਰਥਲਾ ਦੀ ਗਿਣਤੀ ਵਿਰਸਾ ਵਿਹਾਰ ਕਪੂਰਥਲਾ ਵਿੱਚ ਹੋ ਰਹੀ ਹੈ। ਸੁਲਤਾਨਪੁਰ ਲੋਧੀ ਦੀ ਵੋਟ ਗਿਣਤੀ ਬਲਾਕ ਡਿਵੈਲਪਮੈਂਟ ਦਫ਼ਤਰ ਵਿੱਚ ਹੋ ਰਹੀ ਹੈ। ਭੁਲੱਥ ਦੀ ਗਿਣਤੀ ਨਡਾਲਾ ਸਥਿਤ ਸੰਤ ਪ੍ਰੇਮ ਸਿੰਘ ਕਾਲਜ ਵਿੱਚ ਹੋ ਰਹੀ ਹੈ, ਜਦਕਿ ਫਗਵਾੜਾ ਦੀ ਵੋਟ ਗਿਣਤੀ ਰਾਮਗੜ੍ਹੀਆ ਪਾਲੀਟੈਕਨਿਕ ਕਾਲਜ ਵਿੱਚ ਹੋ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਸ਼ਰਮਨਾਕ ਕਾਰਾ! ਚਾਚੇ ਨੇ ਭਤੀਜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ


author

shivani attri

Content Editor

Related News